DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਡੋਨੇਸ਼ੀਆ ’ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ 16 ਲੋਕਾਂ ਦੀ ਮੌਤ; ਕਈ ਲਾਪਤਾ

ਉੱਤਰੀ ਸੁਲਾਵੇਸੀ ਦੇ ਕਈ ਪਿੰਡ ਹੜ੍ਹ ਦੀ ਲਪੇਟ ’ਚ; ਘਰ ਤਬਾਹ ਹੋਣ ਕਾਰਨ ਸੈਂਕੜੇ ਲੋਕ ਬੇਘਰ

  • fb
  • twitter
  • whatsapp
  • whatsapp
featured-img featured-img
ਫੋਟੋ: AP/PTI
Advertisement

ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਵਿੱਚ ਭਾਰੀ ਮੀਂਹ ਕਾਰਨ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ।

ਕੌਮੀਂ ਆਫ਼ਤ ਪ੍ਰਬੰਧਨ ਏਜੰਸੀ ਅਨੁਸਾਰ, ਕਈ ਦਿਨਾਂ ਤੋਂ ਹੋ ਰਹੇ ਮਾਨਸੂਨੀ ਮੀਂਹ ਕਾਰਨ ਸੋਮਵਾਰ ਸਵੇਰੇ ਦਰਿਆਵਾਂ ਦੇ ਬੰਨ੍ਹ ਟੁੱਟ ਗਏ, ਜਿਸ ਨਾਲ ਚਿੱਕੜ, ਪੱਥਰਾਂ ਅਤੇ ਮਲਬੇ ਨਾਲ ਭਰਿਆ ਤੇਜ਼ ਪਾਣੀ ਦਾ ਵਹਾਅ ਰਿਹਾਇਸ਼ੀ ਇਲਾਕਿਆਂ ਵਿੱਚ ਵੜ ਗਿਆ।

Advertisement

ਇਸ ਕੁਦਰਤੀ ਆਫ਼ਤ ਵਿੱਚ ਕਈ ਘਰ ਪੂਰੀ ਤਰ੍ਹਾਂ ਰੁੜ੍ਹ ਗਏ ਅਤੇ 140 ਤੋਂ ਵੱਧ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਹੜ੍ਹ ਕਾਰਨ 680 ਤੋਂ ਵੱਧ ਲੋਕਾਂ ਨੂੰ ਚਰਚਾਂ ਅਤੇ ਜਨਤਕ ਇਮਾਰਤਾਂ ਵਿੱਚ ਬਣਾਏ ਗਏ ਆਰਜ਼ੀ ਰੈਣ-ਬਸੇਰਿਆਂ ਵਿੱਚ ਸ਼ਰਨ ਲੈਣੀ ਪਈ ਹੈ।

Advertisement

ਪੁਲੀਸ ਅਤੇ ਫੌਜ ਦੀ ਮਦਦ ਨਾਲ ਬਚਾਅ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ, ਹਾਲਾਂਕਿ ਖ਼ਰਾਬ ਸੜਕਾਂ ਅਤੇ ਸੰਚਾਰ ਸੇਵਾਵਾਂ ਠੱਪ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਮੁਸ਼ਕਲਾਂ ਆ ਰਹੀਆਂ ਹਨ।

ਸਥਾਨਕ ਪ੍ਰਸ਼ਾਸਨ ਨੇ ਪ੍ਰਭਾਵਿਤ ਖੇਤਰਾਂ ਵਿੱਚ 14 ਦਿਨਾਂ ਦੀ ਐਮਰਜੈਂਸੀ ਦਾ ਐਲਾਨ ਕੀਤਾ ਹੈ ਤਾਂ ਜੋ ਮਦਦ ਅਤੇ ਬੁਨਿਆਦੀ ਢਾਂਚੇ ਦੀ ਮੁਰੰਮਤ ਦੇ ਕੰਮ ਨੂੰ ਤੇਜ਼ ਕੀਤਾ ਜਾ ਸਕੇ।

ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਜੇ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਜ਼ਮੀਨ ਖਿਸਕਣ ਅਤੇ ਹੋਰ ਹੜ੍ਹਾਂ ਦਾ ਖ਼ਤਰਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਸੰਬਰ ਵਿੱਚ ਸੁਮਾਤਰਾ ਟਾਪੂ ’ਤੇ ਆਏ ਹੜ੍ਹਾਂ ਨੇ ਵੀ ਭਾਰੀ ਜਾਨੀ-ਮਾਲੀ ਨੁਕਸਾਨ ਕੀਤਾ ਸੀ।

Advertisement
×