Zinedine Zidane ਬਣੇ France ਟੀਮ ਦੇ ਨਵੇਂ Coach
ਜ਼ਿਨੈਦੀਨ ਜ਼ਿਦਾਨ ਫਰਾਂਸ ਦੀ ਪੁਰਸ਼ਾਂ ਦੀ ਫੁਟਬਾਲ ਟੀਮ ਦੇ ਨਵੇਂ ਕੋਚ ਬਣ ਗਏ ਹਨ। ਉਨ੍ਹਾਂ ਨੇ ਦਿਦੀਅਰ ਡੈਸਚੈਂਪਸ ਦੀ ਜਗ੍ਹਾ ਲਈ ਹੈ ਅਤੇ ਹੁਣ ਉਹ ਉਸ ਟੀਮ ਦੀ ਕਮਾਨ ਸੰਭਾਲਣਗੇ ਜਿਸ ਨੂੰ ਉਨ੍ਹਾਂ ਨੇ ਆਪਣੇ ਸਮੇਂ ਦੇ ਸਭ ਤੋਂ ਮਹਾਨ...
Advertisement
ਜ਼ਿਨੈਦੀਨ ਜ਼ਿਦਾਨ ਫਰਾਂਸ ਦੀ ਪੁਰਸ਼ਾਂ ਦੀ ਫੁਟਬਾਲ ਟੀਮ ਦੇ ਨਵੇਂ ਕੋਚ ਬਣ ਗਏ ਹਨ। ਉਨ੍ਹਾਂ ਨੇ ਦਿਦੀਅਰ ਡੈਸਚੈਂਪਸ ਦੀ ਜਗ੍ਹਾ ਲਈ ਹੈ ਅਤੇ ਹੁਣ ਉਹ ਉਸ ਟੀਮ ਦੀ ਕਮਾਨ ਸੰਭਾਲਣਗੇ ਜਿਸ ਨੂੰ ਉਨ੍ਹਾਂ ਨੇ ਆਪਣੇ ਸਮੇਂ ਦੇ ਸਭ ਤੋਂ ਮਹਾਨ ਖਿਡਾਰੀ ਵਜੋਂ ਸ਼ਾਨਦਾਰ ਸਫਲਤਾ ਦਿਵਾਈ ਸੀ। ਫਰੈਂਚ ਫੁਟਬਾਲ ਫੈਡਰੇਸ਼ਨ ਦੇ ਪ੍ਰਧਾਨ ਫਿਲਿਪ ਡਿਆਲੋ ਨੇ ਅੱਜ ਪੈਰਿਸ ਵਿੱਚ ਐੱਫ ਐੱਫ ਐੱਫ ਦੇ ਮੁੱਖ ਦਫਤਰ ਵਿੱਚ ਜ਼ਿਦਾਨ ਦੀ ਨਿਯੁਕਤੀ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੂੰ 4 ਸਾਲ ਦਾ ਇਕਰਾਰਨਾਮਾ ਦਿੱਤਾ ਗਿਆ ਹੈ। ਜ਼ਿਦਾਨ ਨੇ ਆਪਣੀਆਂ ਮੁੱਠੀਆਂ ਬੰਦ ਕਰਦਿਆਂ ਕਿਹਾ, ‘‘ਮੈਂ ਉਤਸ਼ਾਹਿਤ ਹਾਂ। ਫਰਾਂਸ ਦੀ ਟੀਮ ਤੁਹਾਨੂੰ ਸੁਪਨੇ ਦੇਖਣ ਲਈ ਮਜਬੂਰ ਕਰਦੀ ਹੈ। ਸਾਡੇ ਕੋਲ ਅਸਾਧਾਰਨ ਖਿਡਾਰੀ ਅਤੇ ਅਸਾਧਾਰਨ ਟੀਮ ਹੈ।’ ’
Advertisement
Advertisement
×

