DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਖ਼ੀਰ ਯੁਵਰਾਜ ਸਿੰਘ ਨੇ ਦੱਸਿਆ ਸੰਨਿਆਸ ਲੈਣ ਦਾ ਅਸਲ ਕਾਰਨ

'ਪ੍ਰਤਿਭਾ 'ਤੇ ਸ਼ੱਕ ਕੀਤਾ ਗਿਆ, ਸਮਰਥਨ ਜਾਂ ਸਤਿਕਾਰ ਮਹਿਸੂਸ ਨਹੀਂ ਹੋ ਰਿਹਾ ਸੀ': ਯੁਵਰਾਜ ਸਿੰਘ

  • fb
  • twitter
  • whatsapp
  • whatsapp
featured-img featured-img
ਯੁਵਰਾਜ ਸਿੰਘ ਦੀ ਫਾਈਲ ਫੋਟੋ।
Advertisement

ਕ੍ਰਿਕਟ ਦਾ ਦਿੱਗਜ ਬਣਨ ਦੇ ਬਾਵਜੂਦ ਯੁਵਰਾਜ ਨੇ ਇੱਕ ਇੰਟਰਵਿਊ ਦੌਰਾਨ ਯਾਦ ਕੀਤਾ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਉਨ੍ਹਾਂ ਦੀ ਪ੍ਰਤਿਭਾ 'ਤੇ ਸਵਾਲ ਚੁੱਕੇ ਗਏ ਸਨ। ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਪੇਸ਼ੇਵਰ ਕਰੀਅਰ ਦੇ ਅੰਤਿਮ ਪੜਾਅ ਦੌਰਾਨ ਕ੍ਰਿਕਟ ਦਾ ਆਨੰਦ ਲੈਣਾ ਬੰਦ ਕਰ ਦਿੱਤਾ ਸੀ, ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਆਪ ਤੋਂ ਇਹ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਖੇਡਣਾ ਕਿਉਂ ਜਾਰੀ ਰੱਖ ਰਹੇ ਹਨ।

ਭਾਰਤ ਦੇ ਮਹਾਨ ਵਾਈਟ-ਬਾਲ ਕ੍ਰਿਕਟਰਾਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਯੁਵਰਾਜ ਨੇ 2007 ਆਈਸੀਸੀ ਵਿਸ਼ਵ ਟੀ-20 ਅਤੇ 2011 ਓਡੀਆਈ ਵਿਸ਼ਵ ਕੱਪ ਵਿੱਚ ਭਾਰਤ ਦੀਆਂ ਜਿੱਤਾਂ ਵਿੱਚ ਅਹਿਮ ਭੂਮਿਕਾ ਨਿਭਾਈ ਸੀ। 2011 ਦੇ ਵਿਸ਼ਵ ਕੱਪ ਵਿੱਚ ਉਨ੍ਹਾਂ ਦਾ ਯੋਗਦਾਨ ਖਾਸ ਤੌਰ 'ਤੇ ਯਾਦਗਾਰ ਸੀ, ਕਿਉਂਕਿ ਉਨ੍ਹਾਂ ਨੇ 'ਪਲੇਅਰ ਆਫ ਦ ਟੂਰਨਾਮੈਂਟ' ਦਾ ਐਵਾਰਡ ਜਿੱਤਿਆ ਅਤੇ ਭਾਰਤ ਨੂੰ ਘਰੇਲੂ ਮੈਦਾਨ 'ਤੇ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਟੀਮ ਬਣਾਉਣ ਵਿੱਚ ਮਦਦ ਕੀਤੀ। ਇਸ ਪ੍ਰਾਪਤੀ ਨੂੰ ਹੋਰ ਵੀ ਕਮਾਲ ਦੀ ਗੱਲ ਇਹ ਸੀ ਕਿ ਬਾਅਦ ਵਿੱਚ ਖੁਲਾਸਾ ਹੋਇਆ ਕਿ ਯੁਵਰਾਜ ਪੂਰੇ ਟੂਰਨਾਮੈਂਟ ਦੌਰਾਨ ਕੈਂਸਰ ਨਾਲ ਜੂਝ ਰਹੇ ਸਨ।

Advertisement

ਹਾਲਾਂਕਿ, ਜਿਵੇਂ-ਜਿਵੇਂ ਉਮਰ ਵਧਦੀ ਗਈ ਅਤੇ ਉਨ੍ਹਾਂ ਦੇ ਸਿਖਰ ਦੌਰ ਦੁਆਰਾ ਨਿਰਧਾਰਤ ਕੀਤੇ ਗਏ ਮਾਪਦੰਡਾਂ ਕਾਰਨ ਉਮੀਦਾਂ ਅਸਮਾਨ ਨੂੰ ਛੂਹ ਰਹੀਆਂ ਸਨ, ਆਲੋਚਨਾ ਵਧਣੀ ਸ਼ੁਰੂ ਹੋ ਗਈ। ਯੁਵਰਾਜ ਨੇ ਸਮਰਥਨ ਅਤੇ ਸਤਿਕਾਰ ਦੀ ਕਮੀ ਮਹਿਸੂਸ ਕੀਤੀ, ਜਿਸ ਨੇ ਅੰਤ ਵਿੱਚ ਉਨ੍ਹਾਂ ਨੂੰ ਸੰਨਿਆਸ ਵੱਲ ਧੱਕ ਦਿੱਤਾ।

Advertisement

ਯੁਵਰਾਜ ਨੇ ਸਾਨੀਆ ਮਿਰਜ਼ਾ ਦੇ ਯੂਟਿਊਬ ਚੈਨਲ 'ਤੇ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਆਪਣੀ ਖੇਡ ਦਾ ਆਨੰਦ ਨਹੀਂ ਲੈ ਰਿਹਾ ਸੀ। ਮੈਂ ਸੋਚਦਾ ਰਿਹਾ—ਜਦੋਂ ਮੈਂ ਆਨੰਦ ਹੀ ਨਹੀਂ ਲੈ ਰਿਹਾ ਤਾਂ ਮੈਂ ਕ੍ਰਿਕਟ ਕਿਉਂ ਖੇਡ ਰਿਹਾ ਹਾਂ? ਮੈਂ ਸਮਰਥਨ ਮਹਿਸੂਸ ਨਹੀਂ ਕਰ ਰਿਹਾ ਸੀ। ਮੈਂ ਸਤਿਕਾਰ ਮਹਿਸੂਸ ਨਹੀਂ ਕਰ ਰਿਹਾ ਸੀ। ਖੇਡ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ, ਅਤੇ ਮੈਂ ਆਪਣਾ ਸਰਬਉੱਤਮ ਦਿੱਤਾ ਹੈ।’’

ਉਨ੍ਹਾਂ ਅੱਗੇ ਕਿਹਾ, "ਮੈਂ ਉਸ ਚੀਜ਼ ਨਾਲ ਕਿਉਂ ਜੁੜਿਆ ਹੋਇਆ ਹਾਂ ਜਿਸ ਦਾ ਮੈਂ ਆਨੰਦ ਨਹੀਂ ਲੈ ਰਿਹਾ? ਕੀ ਸਾਬਤ ਕਰਨ ਲਈ? ਮੈਂ ਮਾਨਸਿਕ ਜਾਂ ਸਰੀਰਕ ਤੌਰ 'ਤੇ ਹੋਰ ਨਹੀਂ ਦੇ ਸਕਦਾ ਸੀ, ਅਤੇ ਇਹ ਮੈਨੂੰ ਦੁਖੀ ਕਰ ਰਿਹਾ ਸੀ। ਜਿਸ ਦਿਨ ਮੈਂ ਰੁਕਿਆ(ਸੰਨਿਆਸ ਲਿਆ), ਮੈਂ ਫਿਰ ਤੋਂ ਆਪਣੇ ਆਪ ਨੂੰ ਮਹਿਸੂਸ ਕੀਤਾ।"

ਯੁਵਰਾਜ ਨੇ ਯਾਦ ਕੀਤਾ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਉਨ੍ਹਾਂ ਦੀ ਪ੍ਰਤਿਭਾ 'ਤੇ ਸ਼ੱਕ ਜਤਾਇਆ ਗਿਆ ਸੀ। ਭਾਰਤ ਦੇ ਸਾਬਕਾ ਬੱਲੇਬਾਜ਼ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਉਨ੍ਹਾਂ ਨੂੰ ਨਕਾਰ ਦਿੱਤਾ ਸੀ ਜਦੋਂ ਉਹ (ਯੁਵਰਾਜ) ਅਜੇ ਕਿਸ਼ੋਰ ਸਨ।

ਖਿਡਾਰੀ ਨੇ ਕਿਹਾ ਕਿ, "ਮੈਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਮੈਨੂੰ ਸੱਚਮੁੱਚ ਦੇਖਣ ਦਾ ਸਮਾਂ ਨਹੀਂ ਸੀ। ਉਹ ਸ਼ਾਇਦ ਮੇਰੇ ਪਿਤਾ ਜੀ ਨਾਲ ਸਿਰਫ਼ ਨਿਮਰਤਾ ਨਾਲ ਪੇਸ਼ ਆ ਰਹੇ ਸਨ। ਮੈਂ ਸਿਰਫ਼ 13 ਜਾਂ 14 ਸਾਲ ਦਾ ਸੀ, ਅਜੇ ਵੀ ਖੇਡ ਨੂੰ ਸਮਝ ਰਿਹਾ ਸੀ।"

ਹਾਲਾਂਕਿ, ਯੂਵਰਾਜ ਦੇ ਪਿਤਾ ਯੋਗਰਾਜ ਸਿੰਘ ਨੇ ਇਸ ਟਿੱਪਣੀ ਨੂੰ ਨਿੱਜੀ ਤੌਰ 'ਤੇ ਲਿਆ। ਯੁਵਰਾਜ ਨੇ ਯਾਦ ਕਰਦਿਆਂ ਦੱਸਿਆ, "ਉਨ੍ਹਾਂ ਨੇ ਮੈਨੂੰ ਕਿਹਾ, 'ਚੱਲ ਬੇਟਾ, ਮੈਂ ਤੈਨੂੰ ਦੱਸਦਾ ਹਾਂ ਕ੍ਰਿਕਟ ਕਿਵੇਂ ਖੇਡਦੇ ਹਨ'।"

Advertisement
×