DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

yuvraj ਨੇ dhoni ਤੇ kapil ਤੋਂ ਮੁਆਫ਼ੀ ਮੰਗੀ

ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਸਾਬਕਾ ਭਾਰਤੀ ਹਰਫ਼ਨਮੌਲਾ ਖਿਡਾਰੀ ਯੁਵਰਾਜ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਯੋਗਰਾਜ ਸਿੰਘ ਨੇ ਮਹਿੰਦਰ ਸਿੰਘ ਧੋਨੀ ਅਤੇ ਕਪਿਲ ਦੇਵ ਬਾਰੇ ਗੁੱਸੇ ’ਚ ਜੋ ਗੱਲਾਂ ਆਖੀਆਂ, ਉਹ ਗ਼ਲਤ ਸਨ ਅਤੇ ਇਸ ਲਈ...

  • fb
  • twitter
  • whatsapp
  • whatsapp
featured-img featured-img
ਯੁਵਰਾਜ ਸਿੰਘ ਦੀ ਫਾਈਲ ਫੋਟੋ।
Advertisement

ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਸਾਬਕਾ ਭਾਰਤੀ ਹਰਫ਼ਨਮੌਲਾ ਖਿਡਾਰੀ ਯੁਵਰਾਜ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਯੋਗਰਾਜ ਸਿੰਘ ਨੇ ਮਹਿੰਦਰ ਸਿੰਘ ਧੋਨੀ ਅਤੇ ਕਪਿਲ ਦੇਵ ਬਾਰੇ ਗੁੱਸੇ ’ਚ ਜੋ ਗੱਲਾਂ ਆਖੀਆਂ, ਉਹ ਗ਼ਲਤ ਸਨ ਅਤੇ ਇਸ ਲਈ ਉਹ ਮੁਆਫੀ ਮੰਗਦੇ ਹਨ। ਉਹ ਆਪਣੇ ਪਿਤਾ ਦੀਆਂ ਇਨ੍ਹਾਂ ਵਿਵਾਦਤ ਗੱਲਾਂ ਨਾਲ ਸਹਿਮਤ ਨਹੀਂ ਅਤੇ ਇਨ੍ਹਾਂ ਖਿਡਾਰੀਆਂ ਤੋਂ ‘ਦਿਲੋਂ ਮੁਆਫੀ ਮੰਗਦੇ’ ਹਨ। ਯੁਵਰਾਜ ਨੇ ‘ਸਪੋਰਟਸ ਤਕ’ ਨਾਲ ਪੌਡਕਾਸਟ ਇੰਟਰਵਿਊ ’ਚ ਆਪਣੇ ਪਿਤਾ ਦੇ ਉਸ ਵਿਵਾਦਤ ਮੁੱਦੇ ਬਾਰੇ ਗੱਲ ਕੀਤੀ, ਜਿਸ ’ਚ ਉਨ੍ਹਾਂ ਕੌਮੀ ਟੀਮ ਤੋਂ ਉਨ੍ਹਾਂ ਦੇ ਬਾਹਰ ਹੋਣ ਲਈ ਧੋਨੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਨਾਲ ਉਨ੍ਹਾਂ ਅਤੀਤ ’ਚ ਚੋਣ ਸਬੰਧੀ ਮੁੱਦਿਆਂ ਨੂੰ ਲੈ ਕੇ ਕਪਿਲ ਦੇਵ ਨੂੰ ਅਪਸ਼ਬਦ ਕਹੇ ਸਨ। ਯੁਵਰਾਜ ਨੇ ਕਿਹਾ, ‘‘ਮੈਂ ਕਪਿਲ ਤੇ ਐੱਮ ਐੱਸ ਧੋਨੀ ਤੋਂ ਇਨ੍ਹਾਂ ਟਿੱਪਣੀਆਂ ਲਈ ਮੁਆਫ਼ੀ ਮੰਗਣਾ ਚਾਹੁੰਦਾ ਹਾਂ ਕਿਉਂਕਿ ਕਪਿਲ ਭਾਅ ਜੀ ਭਾਰਤ ਲਈ ਮਹਾਨ ਖਿਡਾਰੀ ਹਨ। ਉਨ੍ਹਾਂ (ਯੋਗਰਾਜ ਤੇ ਕਪਿਲ) ਦਰਮਿਆਨ ਕਿਹੋ ਜਿਹਾ ਰਿਸ਼ਤਾ ਸੀ, ਮੈਨੂੰ ਨਹੀਂ ਪਤਾ। ਮੈਂ ਤਾਂ ਉਦੋਂ ਪੈਦਾ ਵੀ ਨਹੀਂ ਹੋਇਆ ਸੀ।’’

Advertisement
Advertisement
×