ਯੂਕੀ ਤੇ ਵੀਨਸ ਮਿਆਮੀ ਓਪਨ ਦੇ ਪਹਿਲੇ ਦੌਰ ’ਚ ਹਾਰੇ
ਭਾਰਤ ਦੇ ਯੂਕੀ ਭਾਂਬਰੀ ਤੇ ਨਿਊਜ਼ੀਲੈਂਡ ਦਾ ਉਸ ਦਾ ਜੋੜੀਦਾਰ ਮਾਈਕਲ ਵੀਨਸ ਮਿਆਮੀ ਓਪਨ ਦੇ ਪਹਿਲੇ ਦੌਰ ਵਿੱਚ ਜੌਨ ਪੈਟਰਿਕ ਸਮਿੱਥ ਤੇ ਸੈਂਡਰਜ਼ ਅਰੈਂਡਜ਼ ਤੋਂ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਏ। ਯੂੂਕੀ ਤੇ ਵੀਨਸ ਨੂੰ ਆਖ਼ਰੀ 32 ਦੇ ਮੁਕਾਬਲੇ...
Advertisement
ਭਾਰਤ ਦੇ ਯੂਕੀ ਭਾਂਬਰੀ ਤੇ ਨਿਊਜ਼ੀਲੈਂਡ ਦਾ ਉਸ ਦਾ ਜੋੜੀਦਾਰ ਮਾਈਕਲ ਵੀਨਸ ਮਿਆਮੀ ਓਪਨ ਦੇ ਪਹਿਲੇ ਦੌਰ ਵਿੱਚ ਜੌਨ ਪੈਟਰਿਕ ਸਮਿੱਥ ਤੇ ਸੈਂਡਰਜ਼ ਅਰੈਂਡਜ਼ ਤੋਂ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਏ। ਯੂੂਕੀ ਤੇ ਵੀਨਸ ਨੂੰ ਆਖ਼ਰੀ 32 ਦੇ ਮੁਕਾਬਲੇ ਵਿੱਚ ਆਸਟਰੇਲੀਆ ਦੇ ਸਮਿੱਥ ਤੇ ਨੀਦਰਲੈਂਡਜ਼ ਦੇ ਅਰੈਂਡਜ਼ ਨੇ ਇਕ ਘੰਟੇ 52 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 4-6, 7-5 ਤੇ 15-13 ਨਾਲ ਹਰਾਇਆ। ਯੂਕੀ ਇਸ ਮਹੀਨੇ ਦੀ ਸ਼ੁਰੂਆਤ ’ਚ ਆਂਦਰੇ ਗੋਰਾਨਸਨ ਨਾਲ ਇੰਡੀਆ ਵੈੱਲਜ਼ ਦੇ ਸੈਮੀ ਫਾਈਨਲ ਵਿੱਚ ਪਹੁੰਚਿਆ ਸੀ। ਇਸੇ ਦੌਰਾਨ ਮੌਜੂਦਾ ਚੈਂਪੀਅਨ ਏ ਸਬਾਲੇਂਕਾ ਮਿਆਮੀ ਓਪਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ।
Advertisement
Advertisement
×

