DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਯੂਥ ਖੇਲੋ ਇੰਡੀਆ ਫੈਡਰੇਸ਼ਨ’ ਦੇ ਫ਼ਰਜ਼ੀਵਾੜੇ ਦਾ ਪਰਦਾਫਾਸ਼

ਇੱਕ 16 ਸਾਲਾ ਤਾਈਕਵਾਂਡੋ ਖਿਡਾਰਨ ਦੀ ਸੂਝ-ਬੂਝ ਨੇ ਹਜ਼ਾਰਾਂ ਐਥਲੀਟਾਂ ਨਾਲ ਹੋ ਰਹੀ ਵੱਡੀ ਧੋਖਾਧੜੀ ਨੂੰ ਬੇਪਰਦ ਕਰ ਦਿੱਤਾ ਹੈ। ਇਹ ਸੰਸਥਾ ਸਰਕਾਰੀ ਮਾਨਤਾ ਪ੍ਰਾਪਤ ਹੋਣ ਦਾ ਝੂਠਾ ਦਾਅਵਾ ਕਰ ਰਹੀ ਸੀ, ਜਿਸ ਮਗਰੋਂ ਹਰਕਤ ਵਿੱਚ ਆਏ ਖੇਡ ਮੰਤਰਾਲੇ ਨੇ...

  • fb
  • twitter
  • whatsapp
  • whatsapp
Advertisement

ਇੱਕ 16 ਸਾਲਾ ਤਾਈਕਵਾਂਡੋ ਖਿਡਾਰਨ ਦੀ ਸੂਝ-ਬੂਝ ਨੇ ਹਜ਼ਾਰਾਂ ਐਥਲੀਟਾਂ ਨਾਲ ਹੋ ਰਹੀ ਵੱਡੀ ਧੋਖਾਧੜੀ ਨੂੰ ਬੇਪਰਦ ਕਰ ਦਿੱਤਾ ਹੈ। ਇਹ ਸੰਸਥਾ ਸਰਕਾਰੀ ਮਾਨਤਾ ਪ੍ਰਾਪਤ ਹੋਣ ਦਾ ਝੂਠਾ ਦਾਅਵਾ ਕਰ ਰਹੀ ਸੀ, ਜਿਸ ਮਗਰੋਂ ਹਰਕਤ ਵਿੱਚ ਆਏ ਖੇਡ ਮੰਤਰਾਲੇ ਨੇ ਇਸ ਵਿਰੁੱਧ ਐੱਫ ਆਈ ਆਰ ਦਰਜ ਕਰਨ ਦਾ ਫ਼ੈਸਲਾ ਕੀਤਾ ਹੈ। ਖਿਡਾਰਨ ਜੋ ਆਪਣਾ ਨਾਮ ਗੁਪਤ ਰੱਖਣਾ ਚਾਹੁੰਦੀ ਹੈ, ਨੇ ਮੰਤਰਾਲੇ ਨਾਲ ਸੰਪਰਕ ਕਰ ਕੇ ਪੁੱਛਿਆ ਸੀ ਕਿ ਕੀ ‘ਯੂਥ ਖੇਲੋ ਇੰਡੀਆ ਫੈਡਰੇਸ਼ਨ’ (ਵਾਈ ਕੇ ਐੱਫ ਓ) ਨੂੰ ਖੇਡ ਮੰਤਰਾਲੇ ਅਤੇ ਭਾਰਤੀ ਖੇਡ ਅਥਾਰਿਟੀ (ਸਾਈ) ਵੱਲੋਂ ਮਾਨਤਾ ਪ੍ਰਾਪਤ ਹੈ, ਜਿਵੇਂ ਇਸ ਦੀ ਵੈੱਬਸਾਈਟ ’ਤੇ ਦਾਅਵਾ ਕੀਤਾ ਗਿਆ ਸੀ। ਖਿਡਾਰਨ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ ਨਵੰਬਰ ਵਿੱਚ ਉਦੈਪੁਰ ’ਚ ਹੋਏ ਇੱਕ ਕਥਿਤ ਕੌਮੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪਹਿਲਾਂ ਹੀ 7,000 ਰੁਪਏ ਅਦਾ ਕੀਤੇ ਸਨ। ਉਸ ਟੂਰਨਾਮੈਂਟ ਤੋਂ ਬਾਅਦ ਉਸੇ ਸੰਸਥਾ ਨੇ ਅਪਰੈਲ ਵਿੱਚ ਥਾਈਲੈਂਡ ’ਚ ਹੋਣ ਵਾਲੇ ਇੱਕ ਕੌਮਾਂਤਰੀ ਟੂਰਨਾਮੈਂਟ ਵਿੱਚ ਭਾਗ ਲੈਣ ਲਈ 825 ਅਮਰੀਕੀ ਡਾਲਰ (ਲਗਭਗ 77,000 ਰੁਪਏ) ਦੀ ਮੰਗ ਕੀਤੀ।

Advertisement
Advertisement
×