DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

T20 ’ਚ ਇੱਕੋ ਜਿਹੀ ਗੇਂਦਬਾਜ਼ੀ ਨਾਲ ਜਲਵਾ ਕਾਇਮ ਨਹੀਂ ਰੱਖ ਸਕਦੇ: Lungi Ngidi

ਗੇਂਦਬਾਜ਼ ਨੇ ਆਪਣੀ ਸਭ ਤੋਂ ਸਫਲ ਰਹੀ ਗੇਂਦ ਬਾਰੇ ਗੱਲ ਕੀਤੀ

  • fb
  • twitter
  • whatsapp
  • whatsapp
Advertisement

ਲੁੰਗੀ ਐੱਨਗਿਡੀ ਦੀ ਉਹ ਡਿਪਿੰਗ (ਹੇਠਾਂ ਹੀ ਰਹਿ ਜਾਣ ਵਾਲੀ) ਹੌਲੀ ਗੇਂਦ, ਜਿਸ ਨੇ ਟੀ20 ਸੰਸਾਰ ਕੱਪ ਵਿੱਚ ਚੋਟੀ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ ਸੀ, ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵੀ ਉਂਨੀ ਹੀ ਘਾਤਕ ਬਣੀ ਹੋਈ ਹੈ। ਐੱਨਗਿਡੀ ਨੇ 2018 ਵਿੱਚ ਚੇਨੱਈ ਸੁਪਰ ਕਿੰਗਜ਼ ਵਿੱਚ ਡਵੇਨ ਬ੍ਰਾਵੋ ਦੇ ਕਹਿਣ ’ਤੇ ਆਪਣੀਆਂ ਹੌਲੀ ਗੇਂਦਾਂ ’ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਖੇਡ ਦੇ ਇਸ ਸਭ ਤੋਂ ਛੋਟੇ ਸਰੂਪ ਵਿੱਚ ਇਸ ਅਹਿਮ ਕਲਾ ’ਚ ਮਾਹਿਰ ਹੋਣ ਲਈ ਉਸ ਨੂੰ ਕਾਫ਼ੀ ਵਕਤ ਲੱਗਾ।

ਦੱਖਣੀ ਅਫਰੀਕਾ ਅਤੇ ਦਿੱਲੀ ਕੈਪੀਟਲਜ਼ ਦੇ ਇਸ ਤੇਜ਼ ਗੇਂਦਬਾਜ਼ ਨੂੰ ਹੈਰਾਨੀ ਹੈ ਕਿ ਹੁਣ ਹਰੇਕ ਕੋਈ ਉਸ ਵੱਲੋਂ ਬਦਲ-ਬਦਲ ਕੇ ਕੀਤੀ ਜਾਂਦੀ ਗੇਂਦਬਾਜ਼ੀ ਬਾਰੇ ਗੱਲ ਕਰ ਰਿਹਾ ਹੈ, ਜਦੋਂ ਕਿ ਇਹ ਸਾਲਾਂ ਤੋਂ ਖੇਡ ਦਾ ਹਿੱਸਾ ਰਹੀਆਂ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਅੱਜ ਐੱਨਗਿਡੀ ਨੇ ਆਪਣੀ ਸਭ ਤੋਂ ਸਫਲ ਰਹੀ ਗੇਂਦ ਬਾਰੇ ਗੱਲ ਕੀਤੀ। ਇੱਕ ਅਜਿਹੀ ਹੌਲੀ ਗੇਂਦ ਜੋ ਬੱਲੇਬਾਜ਼ ਕੋਲ ਪਹੁੰਚ ਕੇ ਹੇਠਾਂ ਵੱਲ ਝੁਕ ਜਾਂਦੀ ਹੈ। ਇਹ ਹੌਲੀ ਯੌਰਕਰ, ਲੈਂਥ ਬਾਲ ਜਾਂ ਹੌਲੀ ਬਾਊਂਸਰ ਵੀ ਹੋ ਸਕਦੀ ਹੈ। ਐੱਨਗਿਡੀ ਨੇ ਵਿਸ਼ਵ ਕੱਪ ਦੌਰਾਨ ਕਿਹਾ ਸੀ, ‘‘ਇੱਕੋ ਗੇਂਦ ਨਾਲ ਤਿੰਨ ਵੱਖ-ਵੱਖ ਲੈਂਥਾਂ ਹੁੰਦੀਆਂ ਹਨ ਅਤੇ ਬੱਲੇਬਾਜ਼ ਨੂੰ ਅੰਦਾਜ਼ਾ ਲਗਾਉਣਾ ਪੈਂਦਾ ਹੈ ਕਿ ਅਗਲੀ ਕਿਹੜੀ ਆ ਰਹੀ ਹੈ।’’

Advertisement

Advertisement
Advertisement
×