DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

YFC Rurka Kalan: ਬੱਚਿਆਂ ਨੂੰ ਮੈਦਾਨ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਿਆ

ਰੁਡ਼ਕਾ ਕਲਾਂ ਦੀ ਫੁਟਬਾਲ ਅਕੈਡਮੀ ਨੇ ਦਿਖਾਇਆ ਰਾਹ

  • fb
  • twitter
  • whatsapp
  • whatsapp
featured-img featured-img
ਯੂਥ ਫੁਟਬਾਲ ਕਲੱਬ ਰੁੜਕਾ ਕਲਾਂ ਦੇ ਮੈਂਬਰ ਤਸਵੀਰ ਖਿਚਵਾਉਂਦੇ ਹੋਏ।
Advertisement

ਨਸ਼ਿਆਂ ਖ਼ਿਲਾਫ਼ ਆਪਣੀ ਲੜਾਈ ਅਤੇ ਲਗਾਤਾਰ ਵਧ ਰਹੇ ਫੁਟਬਾਲ ਸੱਭਿਆਚਾਰ ਲਈ ਜਾਣੇ ਜਾਂਦੇ ਪੰਜਾਬ ਦੇ ਇੱਕ ਪਿੰਡ ਵਿੱਚ, ਜ਼ਮੀਨੀ ਪੱਧਰ ਦੀ ਅਕੈਡਮੀ ਸਾਧਾਰਨ ਜਿਹੇ ਵਿਚਾਰ ’ਤੇ ਧਿਆਨ ਕੇਂਦਰਿਤ ਕਰ ਕੇ ਉੱਭਰੀ ਹੈ ਕਿ ਬੱਚਿਆਂ ਨੂੰ ਫੁਟਬਾਲ ਦੇ ਮੈਦਾਨਾਂ ਵਿੱਚ ਰੱਖਣਾ ਅਤੇ ਗ਼ਲਤ ਸੰਗਤ ਤੋਂ ਬਚਾਉਣਾ ਹੈ। ਜਲੰਧਰ ਜ਼ਿਲ੍ਹੇ ਦੇ ਰੁੜਕਾ ਕਲਾਂ ਸਥਿਤ ਯੂਥ ਫੁਟਬਾਲ ਕਲੱਬ (ਵਾਈ ਐੱਫ ਸੀ) ਖਿਡਾਰੀਆਂ ਨੂੰ ਬਿਲਕੁਲ ਸ਼ੁਰੂਆਤੀ ਪੱਧਰ ਤੋਂ ਤਿਆਰ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਇਸ ਦਾ ਮਕਸਦ ਭਾਰਤੀ ਫੁਟਬਾਲ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣਾ ਹੈ, ਭਾਵੇਂ ਕਿ ਉਹ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ।

ਭਾਰਤੀ ਫੁਟਬਾਲ ਇਸ ਵੇਲੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਜਿਵੇਂ ਕਿ ਘਰੇਲੂ ਲੀਗ ਦੇ ਢਾਂਚੇ ਨੂੰ ਲੈ ਕੇ ਬੇਯਕੀਨੀ, ਵਪਾਰਕ ਭਾਈਵਾਲਾਂ (ਸਪਾਂਸਰਾਂ) ਦੀ ਕਮੀ ਅਤੇ ਖਿਡਾਰੀਆਂ ਦੀਆਂ ਤਨਖ਼ਾਹਾਂ ਵਿੱਚ ਦੇਰ ਆਦਿ। ਇਹ ਅਕੈਡਮੀ ਹਾਲ ਹੀ ਵਿੱਚ ‘ਸਟ੍ਰੀਟ ਚਾਈਲਡ ਵਰਲਡ ਕੱਪ 2026’ ਵਿੱਚ ਉਪ ਜੇਤੂ ਰਹੀ ਹੈ। ਇਹ ਅਕੈਡਮੀ ਇਸ ਵੇਲੇ ਸੀਜ਼ਨ ਦੌਰਾਨ ਲਗਪਗ 250 ਬੱਚਿਆਂ ਨੂੰ ਮੁਫ਼ਤ ਸਿਖਲਾਈ ਦਿੰਦੀ ਹੈ ਅਤੇ ਨਾਲ ਹੀ ਕਈ ਨੌਜਵਾਨਾਂ ਦੇ ਹੋਸਟਲ, ਖਾਣ-ਪੀਣ ਅਤੇ ਖ਼ੁਰਾਕੀ ਲੋੜਾਂ ਦਾ ਖ਼ਰਚਾ ਵੀ ਖ਼ੁਦ ਚੁੱਕਦੀ ਹੈ।

Advertisement

ਅਕੈਡਮੀ ਹੁਣ ਪੂਰੇ ਪੰਜਾਬ ਵਿੱਚ 14-15 ਕੇਂਦਰ ਚਲਾ ਰਹੀ ਹੈ, ਜਿਨ੍ਹਾਂ ਰਾਹੀਂ 4,000 ਤੋਂ 6,000 ਬੱਚਿਆਂ ਤੱਕ ਪਹੁੰਚ ਬਣਾਈ ਜਾ ਰਹੀ ਹੈ। ਭਾਰਤ ਦੇ ਸਾਬਕਾ ਡਿਫੈਂਡਰ ਅਨਵਰ ਅਲੀ ਦਾ ਮੰਨਣਾ ਹੈ ਕਿ ਇੰਡੀਅਨ ਸੁਪਰ ਲੀਗ (ਆਈ ਐੱਸ ਐੱਲ) ਰਾਹੀਂ ਆਏ ਵਿੱਤੀ ਉਛਾਲ ਦੇ ਬਾਵਜੂਦ ਭਾਰਤੀ ਫੁਟਬਾਲ ਦੀ ਸਭ ਤੋਂ ਵੱਡੀ ਸਮੱਸਿਆ ਅਜੇ ਵੀ ਜ਼ਮੀਨੀ ਪੱਧਰ ਦੇ ਵਿਕਾਸ ਨੂੰ ਅਣਗੌਲਿਆਂ ਕੀਤਾ ਜਾਣਾ ਹੈ। ਅਨਵਰ ਅਲੀ ਨੇ ਸਟ੍ਰੀਟ ਚਾਈਲਡ ਵਰਲਡ ਕੱਪ ਵਿੱਚ ਇਸ ਟੀਮ ਨੂੰ ਕੋਚਿੰਗ ਦਿੱਤੀ ਸੀ।

Advertisement

Advertisement
×