DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Wushu Federation Controversy: ਦਿਵਿਆਂਸ਼ੀ ਚੌਧਰੀ ਵੱਲੋਂ ਵੁਸ਼ੂ ਫੈਡਰੇਸ਼ਨ ’ਤੇ ਮਾਨਸਿਕ ਪ੍ਰੇਸ਼ਾਨ ਕਰਨ ਦੇ ਦੋਸ਼

ਡਾਕਟਰ ਦੀ ਇਜਾਜ਼ਤ ਦੇ ਬਾਵਜੂਦ ਸੱਟ ਦਾ ਹਵਾਲਾ ਦੇ ਕੇ ਟੀਮ ’ਚੋਂ ਬਾਹਰ ਕੱਢਣ ਦਾ ਦਾਅਵਾ; ਖ਼ੁਦਕੁਸ਼ੀ ਦੀ ਦਿੱਤੀ ਧਮਕੀ

  • fb
  • twitter
  • whatsapp
  • whatsapp
Advertisement

ਏਸ਼ਿਆਈ ਖੇਡਾਂ ਲਈ ਵੁਸ਼ੂ ਟੀਮ ’ਚੋਂ ਮੈਡੀਕਲ ਆਧਾਰ ’ਤੇ ਬਾਹਰ ਕੀਤੀ ਗਈ ਖਿਡਾਰਨ ਦਿਵਿਆਂਸ਼ੀ ਚੌਧਰੀ ਨੇ ਕੌਮੀ ਫੈਡਰੇਸ਼ਨ ’ਤੇ ਸਰੀਰਕ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਉਸ ਨੇ ਕਿਹਾ ਕਿ ਡਾਕਟਰ ਵੱਲੋਂ ਖੇਡਣ ਦੀ ਇਜਾਜ਼ਤ ਦੇਣ ਦੇ ਬਾਵਜੂਦ ਉਸ ਨੂੰ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ 22 ਅਗਸਤ ਨੂੰ ਖੇਡ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਸੱਤ ਮੈਂਬਰੀ ਵੁਸ਼ੂ ਟੀਮ ਵਿੱਚ ਦਿਵਿਆਂਸ਼ੀ ਦਾ ਨਾਮ ਸ਼ਾਮਲ ਸੀ। ਪਰ ਸ਼ੁੱਕਰਵਾਰ ਨੂੰ ਮਹਿਲਾਵਾਂ ਦੇ 60 ਕਿਲੋ ਸਾਂਡਾ ਵਰਗ ਵਿੱਚ ਉਸ ਦੀ ਥਾਂ ਦੋ ਵਾਰ ਦੀ ਏਸ਼ਿਆਈ ਖੇਡਾਂ ਦੀ ਤਗ਼ਮਾ ਜੇਤੂ ਨਾਓਰੇਮ ਰੋਸ਼ੀਬੀਨਾ ਦੇਵੀ ਨੂੰ ਸ਼ਾਮਲ ਕਰ ਲਿਆ ਗਿਆ। ਭਾਰਤੀ ਵੁਸ਼ੂ ਫੈਡਰੇਸ਼ਨ (ਡਬਲਿਊ ਏ ਆਈ) ਦਾ ਕਹਿਣਾ ਹੈ ਕਿ ਦਿਵਿਆਂਸ਼ੀ ਦੇ ਗੋਡੇ ਦੀ ਨਸ (ਏ ਸੀ ਐੱਲ) ਫਟਣ ਕਾਰਨ ਉਸ ਨੂੰ ਆਰਾਮ ਦੀ ਸਲਾਹ ਦਿੱਤੀ ਗਈ ਹੈ।

Advertisement

ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ ਰੋਂਦਿਆਂ ਦਿਵਿਆਂਸ਼ੀ ਨੇ ਕਿਹਾ ਕਿ ਜੂਨ ਤੋਂ ਲੈ ਕੇ ਹੁਣ ਤੱਕ ਉਸ ਨੂੰ ਲਗਾਤਾਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਰੋਸ਼ੀਬੀਨਾ ਨੂੰ ਖਿਡਾਉਣ ਲਈ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ, ਜਦਕਿ ਉਸ ਨੇ ਰੋਸ਼ੀਬੀਨਾ ਨੂੰ ਚੋਣ ਟਰਾਇਲਾਂ ਵਿੱਚ ਹਰਾਇਆ ਸੀ। ਵੀਡੀਓ ਵਿੱਚ ਉਸ ਨੇ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ।

Advertisement

Advertisement
×