ਕੁਸ਼ਤੀ: ਸੱਤਿਆਨਾਰਾਇਣ ਨੇ ਉੜੀਸਾ ਨੂੰ ਪਹਿਲਾ ਤਗ਼ਮਾ ਦਿਵਾਇਆ
ਕੋਟਾ (ਰਾਜਸਥਾਨ): ਅੰਡਰ-20 ਕੁਸ਼ਤੀ ਕੌਮੀ ਚੈਂਪੀਅਨਸ਼ਿਪ ਦੇ ਆਖਰੀ ਦਿਨ ਪਹਿਲਵਾਨ ਸੱਤਿਆਨਾਰਾਇਣ ਨੇ ਗ੍ਰੀਕੋ ਰੋਮਨ ਸਟਾਈਲ ’ਚ ਓਡਿਸ਼ਾ ਨੂੰ ਚੈਂਪੀਅਨਸ਼ਿਪ ਦਾ ਪਹਿਲਾ ਤਗ਼ਮਾ ਦਿਵਾਇਆ। ਇਸ ਦੌਰਾਨ ਹਰਿਆਣਾ ਦੀ ਹਿਮਾਂਸ਼ੀ (53 ਕਿੱਲੋ) ਤੇ ਮੁਸਕਾਨ (59 ਕਿੱਲੋ) ਨੇ ਸੋਨ ਤਗ਼ਮੇ ਜਿੱਤ ਕੇ ਸੂਬੇ...
Advertisement
ਕੋਟਾ (ਰਾਜਸਥਾਨ): ਅੰਡਰ-20 ਕੁਸ਼ਤੀ ਕੌਮੀ ਚੈਂਪੀਅਨਸ਼ਿਪ ਦੇ ਆਖਰੀ ਦਿਨ ਪਹਿਲਵਾਨ ਸੱਤਿਆਨਾਰਾਇਣ ਨੇ ਗ੍ਰੀਕੋ ਰੋਮਨ ਸਟਾਈਲ ’ਚ ਓਡਿਸ਼ਾ ਨੂੰ ਚੈਂਪੀਅਨਸ਼ਿਪ ਦਾ ਪਹਿਲਾ ਤਗ਼ਮਾ ਦਿਵਾਇਆ। ਇਸ ਦੌਰਾਨ ਹਰਿਆਣਾ ਦੀ ਹਿਮਾਂਸ਼ੀ (53 ਕਿੱਲੋ) ਤੇ ਮੁਸਕਾਨ (59 ਕਿੱਲੋ) ਨੇ ਸੋਨ ਤਗ਼ਮੇ ਜਿੱਤ ਕੇ ਸੂਬੇ ਨੂੰ ਮਹਿਲਾ ਟੀਮ ਚੈਂਪੀਅਨਸ਼ਿਪ ਜਿੱਤਣ ’ਚ ਮਦਦ ਕੀਤੀ। ਆਖਰੀ ਦਿਨ ਤਿੰਨ ਪੁਰਸ਼ ਫ੍ਰੀਸਟਾਈਲ, ਤਿੰਨ ਮਹਿਲਾ ਤੇ ਚਾਰ ਗ੍ਰੀਕੋ ਰੋਮਨ ਸਟਾਈਲ ਵਰਗਾਂ ’ਚ ਮੁਕਾਬਲੇ ਹੋਏ। ਹਰਿਆਣਾ ਦੀ ਟੀਮ ਨੇ ਪੁਰਸ਼ ਫ੍ਰੀਸਟਾਈਲ (194 ਅੰਕ), ਗ੍ਰੀਕੋ ਰੋਮਨ (195) ਤੇ ਮਹਿਲਾ (214 ਅੰਕ) ਵਰਗ ’ਚ ਪਹਿਲਾ ਸਥਾਨ ਹਾਸਲ ਕੀਤਾ ਪਰ ਉੜੀਸਾ ਲਈ ਉਦੋਂ ਇਤਿਹਾਸਕ ਪਲ ਆਇਆ ਜਦੋਂ ਸੱਤਿਆਨਾਰਾਇਣ ਨੇ 130 ਕਿਲੋ ਭਾਰ ਵਰਗ ’ਚ ਕੌਮੀ ਪੱਧਰ ’ਤੇ ਸੂਬੇ ਲਈ ਪਹਿਲਾ ਤਗ਼ਮਾ ਜਿੱਤਿਆ। -ਪੀਟੀਆਈ
Advertisement
Advertisement
×