DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Wrestling Federation of India ਨੇ ਜਨਮ ਤਰੀਕ ਬਾਰੇ ਰਿਕਾਰਡ ਸੁਰੱਖਿਅਤ ਰੱਖਣ ਲਈ ਕਿਹਾ

ਉਮਰ ਦੀ ਧੋਖਾਧੜੀ ਵਿਰੁੱਧ ਚੱਲ ਰਹੀ ਸਖ਼ਤ ਕਾਰਵਾਈ ਦੌਰਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (ਯੂ ਆਈ ਡੀ ਏ ਆਈ) ਨੂੰ ਅਪੀਲ ਕੀਤੀ ਹੈ ਕਿ ਉਹ ਜਨਮ ਤਰੀਕ ਦੀਆਂ ਤਬਦੀਲੀਆਂ ਨਾਲ ਸਬੰਧਤ ਆਧਾਰ ਅਪਡੇਟ ਦੇ ਰਿਕਾਰਡ ਨੂੰ ਪੱਕੇ...

  • fb
  • twitter
  • whatsapp
  • whatsapp
Advertisement

ਉਮਰ ਦੀ ਧੋਖਾਧੜੀ ਵਿਰੁੱਧ ਚੱਲ ਰਹੀ ਸਖ਼ਤ ਕਾਰਵਾਈ ਦੌਰਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (ਯੂ ਆਈ ਡੀ ਏ ਆਈ) ਨੂੰ ਅਪੀਲ ਕੀਤੀ ਹੈ ਕਿ ਉਹ ਜਨਮ ਤਰੀਕ ਦੀਆਂ ਤਬਦੀਲੀਆਂ ਨਾਲ ਸਬੰਧਤ ਆਧਾਰ ਅਪਡੇਟ ਦੇ ਰਿਕਾਰਡ ਨੂੰ ਪੱਕੇ ਤੌਰ ’ਤੇ ਸੁਰੱਖਿਅਤ ਰੱਖੇ। ਇਸ ਦੇ ਨਾਲ ਹੀ, ਇੱਕ ਖ਼ਾਸ ਸਮਾਂ ਬੀਤਣ ਤੋਂ ਬਾਅਦ ਅਜਿਹੀਆਂ ਤਬਦੀਲੀਆਂ ’ਤੇ ਰੋਕ ਲਾਈ ਜਾਵੇ, ਸਿਵਾਏ ਉਨ੍ਹਾਂ ਮਾਮਲਿਆਂ ਦੇ ਜੋ ਬਹੁਤ ਗ਼ੈਰ-ਮਾਮੂਲੀ ਹੋਣ ਅਤੇ ਜਿਨ੍ਹਾਂ ਦੀ ਪੂਰੀ ਤਰ੍ਹਾਂ ਜਾਂਚ-ਪੜਤਾਲ ਕੀਤੀ ਗਈ ਹੋਵੇ। ਯੂ ਆਈ ਡੀ ਏ ਆਈ ਦੇ ਸੀ ਈ ਓ ਸੌਰਭ ਗਰਗ ਨੂੰ 18 ਜੂਨ ਨੂੰ ਲਿਖੇ ਪੱਤਰ ਵਿੱਚ, ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਸੰਜੈ ਕੁਮਾਰ ਸਿੰਘ ਨੇ ਕਿਹਾ ਕਿ ਫੈਡਰੇਸ਼ਨ ਦੇ ਧਿਆਨ ਵਿੱਚ ਅਜਿਹੇ ਕਈ ਮਾਮਲੇ ਆਏ ਹਨ ਜਿੱਥੇ ਪਹਿਲਵਾਨਾਂ ਨੇ ਕਥਿਤ ਤੌਰ ’ਤੇ ਜਨਮ ਤਰੀਕ ਦੇ ਰਿਕਾਰਡ ਵਿੱਚ ਬਦਲੀ ਕਰ ਕੇ ਆਪਣੀ ਉਮਰ ਘਟਾਈ ਹੈ। ਇਹ ਮਾਮਲਾ ਹਾਲ ਹੀ ਵਿੱਚ ਕੀਤੀ ਗਈ ਉਮਰ-ਤਸਦੀਕ ਦੀ ਪ੍ਰਕਿਰਿਆ ਦੌਰਾਨ ਸਾਹਮਣੇ ਆਇਆ ਹੈ।

Advertisement
Advertisement
×