DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

World Para Archery Series: ਸ਼ੀਤਲ ਦੇਵੀ ਨੇ ਫਾਈਨਲ ਵਿੱਚ ਪਹੁੰਚ ਕੇ ਤਗ਼ਮਾ ਕੀਤਾ ਪੱਕਾ

ਮੌਜੂਦਾ ਵਿਸ਼ਵ ਚੈਂਪੀਅਨ ਭਾਰਤੀ ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਨੇ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਮਹਿਲਾ ਕੰਪਾਊਂਡ ਈਵੈਂਟ ਦੇ ਫਾਈਨਲ ਵਿੱਚ ਥਾਂ ਬਣਾ ਕੇ ਭਾਰਤ ਦਾ ਤਗ਼ਮਾ ਪੱਕਾ ਕਰ ਦਿੱਤਾ ਹੈ। ਅੱਜ ਖੇਡੇ ਗਏ ਸੈਮੀ ਫਾਈਨਲ ਮੁਕਾਬਲੇ ਵਿੱਚ ਜੰਮੂ ਦੀ ਇਸ...

  • fb
  • twitter
  • whatsapp
  • whatsapp
featured-img featured-img
ਮੁਕਾਬਲੇ ਦੌਰਾਨ ਨਿਸ਼ਾਨਾ ਲਾਉਂਦੀ ਹੋਈ ਤੀਰਅੰਦਾਜ਼ ਸ਼ੀਤਲ ਦੇਵੀ। -ਫੋਟੋ: ਪੀਟੀਆਈ
Advertisement

ਮੌਜੂਦਾ ਵਿਸ਼ਵ ਚੈਂਪੀਅਨ ਭਾਰਤੀ ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਨੇ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਮਹਿਲਾ ਕੰਪਾਊਂਡ ਈਵੈਂਟ ਦੇ ਫਾਈਨਲ ਵਿੱਚ ਥਾਂ ਬਣਾ ਕੇ ਭਾਰਤ ਦਾ ਤਗ਼ਮਾ ਪੱਕਾ ਕਰ ਦਿੱਤਾ ਹੈ। ਅੱਜ ਖੇਡੇ ਗਏ ਸੈਮੀ ਫਾਈਨਲ ਮੁਕਾਬਲੇ ਵਿੱਚ ਜੰਮੂ ਦੀ ਇਸ ਖਿਡਾਰਨ ਨੇ ਆਪਣੀ ਹੀ ਹਮਵਤਨ ਸਰਿਤਾ ਨੂੰ 145-143 ਨਾਲ ਹਰਾਇਆ। ਹੁਣ ਸੋਨ ਤਗ਼ਮੇ ਲਈ ਉਸ ਦਾ ਸਾਹਮਣਾ ਕਜ਼ਾਖਸਤਾਨ ਦੀ ਏਜ਼ਾਦਾ ਸੇਦਾਨ ਨਾਲ ਹੋਵੇਗਾ। ਦੂਜੇ ਪਾਸੇ, ਸੈਮੀ ਫਾਈਨਲ ਵਿੱਚ ਮਿਲੀ ਹਾਰ ਦੇ ਬਾਵਜੂਦ ਸਰਿਤਾ ਕਾਂਸੇ ਦੇ ਤਗ਼ਮੇ ਲਈ ਚੀਨ ਦੀ ਵਾਂਗ ਹੁਇਤਿੰਗ ਨਾਲ ਭਿੜੇਗੀ। ਪੁਰਸ਼ਾਂ ਦੇ ਕੰਪਾਊਂਡ ਵਰਗ ਵਿੱਚ ਦੁਨੀਆਂ ਦੇ ਨੰਬਰ ਇੱਕ ਖਿਡਾਰੀ ਤੋਮਾਨ ਕੁਮਾਰ ਨੂੰ ਸੈਮੀ ਫਾਈਨਲ ਵਿੱਚ ਇੰਡੋਨੇਸ਼ੀਆ ਦੇ ਸਿਖਰਲਾ ਦਰਜਾ ਪ੍ਰਾਪਤ ਕੇਨ ਸਵਾਗੁਮਿਲਾਂਗ ਹੱਥੋਂ 146-144 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਉਹ ਕਾਂਸੇ ਦੇ ਤਗ਼ਮੇ ਲਈ ਇਰਾਕ ਦੇ ਅੱਬਾਸ ਕਾਹਦਿਮ ਨਾਲ ਭਿੜੇਗਾ।

ਇਸ ਤੋਂ ਪਹਿਲਾਂ ਕੇਨ ਨੇ ਕੁਆਰਟਰ ਫਾਈਨਲ ਵਿੱਚ ਭਾਰਤ ਦੇ ਗੁਰਵਿੰਦਰ ਸਿੰਘ ਨੂੰ 143-141 ਨਾਲ ਹਰਾ ਕੇ ਬਾਹਰ ਕੀਤਾ ਸੀ। ਡਬਲਿਊ-1 ਪੁਰਸ਼ ਵਰਗ ਵਿੱਚ ਭਾਰਤ ਦੀ ਮੁਹਿੰਮ ਕੁਆਰਟਰ ਫਾਈਨਲ ਵਿੱਚ ਹੀ ਖ਼ਤਮ ਹੋ ਗਈ। ਆਦਿਲ ਮੁਹੰਮਦ ਨਜ਼ੀਰ ਅੰਸਾਰੀ ਸ਼ੂਟ-ਆਫ ਵਿੱਚ ਚੈੱਕ ਗਣਰਾਜ ਦੇ ਡੇਵਿਡ ਤੋਂ 5-6 (8-10) ਨਾਲ ਹਾਰ ਗਿਆ। ਨੁਰੂਦੀਨ ਨੂੰ ਚੀਨ ਦੇ ਯਾਂਗ ਜ਼ੂਪੇਂਗ ਨੇ 2-6 ਨਾਲ ਹਰਾਇਆ। ਸੈਮੀ ਫਾਈਨਲ ਵਿੱਚ ਚੀਨ ਦੀ ਲਿਊ ਜਿੰਗ ਤੋਂ ਹਾਰਨ ਮਗਰੋਂ ਭਾਰਤੀ ਖਿਡਾਰਨ ਸਵਾਤੀ ਚੌਧਰੀ ਕਾਂਸੀ ਦੇ ਤਗ਼ਮੇ ਲਈ ਖੇਡੇਗੀ।

Advertisement

Advertisement
Advertisement
×