DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

World Hockey ਕੱਪ: India ਦੀ ਜੇਤੂ ਸ਼ੁਰੂਆਤ

ਵੇਲਜ਼ ਨੂੰ 3-1 ਨਾਲ ਹਰਾਿੲਆ; ਇੰਗਲੈਂਡ ਨਾਲ ਟਾਕਰਾ ਅੱਜ

  • fb
  • twitter
  • whatsapp
  • whatsapp
featured-img featured-img
ਗੋਲ ਕੀਤੇ ਜਾਣ ਤੋਂ ਬਾਅਦ ਹਰਮਨਪ੍ਰੀਤ ਿਸੰਘ ਦੀ ਹੌਸਲਾਅਫ਼ਜ਼ਾਈ ਕਰਦੇ ਹੋਏ ਸਾਥੀ ਿਖਡਾਰੀ।
Advertisement

ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਬਦੌਲਤ ਭਾਰਤ ਨੇ ਇੱਥੇ ਪੁਰਸ਼ ਹਾਕੀ ਆਲਮੀ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਸ਼ਨਿਚਰਵਾਰ ਨੂੰ ਵੇਲਜ਼ ਨੂੰ 3-1 ਨਾਲ ਹਰਾ ਦਿੱਤਾ। ਸੰਜੈ (8ਵਾਂ ਮਿੰਟ) ਵੱਲੋਂ ਭਾਰਤ ਨੂੰ 1-0 ਦੀ ਲੀਡ ਦਿਵਾਉਣ ਤੋਂ ਬਾਅਦ, ਕਪਤਾਨ ਹਰਮਨਪ੍ਰੀਤ ਸਿੰਘ ਨੇ 11ਵੇਂ ਤੇ 43ਵੇਂ ਮਿੰਟ ਵਿੱਚ ਪੈਨਲਟੀ ਕਾਰਨਰਾਂ ਰਾਹੀਂ ਗੋਲ ਕੀਤੇ। ਵੇਲਜ਼ ਵੱਲੋਂ ਇੱਕੋ-ਇੱਕ ਗੋਲ 56ਵੇਂ ਮਿੰਟ ਵਿੱਚ ਸੈਮ ਵੈਲਸ਼ ਨੇ ਕੀਤਾ। ਭਾਰਤ ਸੋਮਵਾਰ ਨੂੰ ਐੱਫ ਆਈ ਐੱਚ ਪੁਰਸ਼ ਹਾਕੀ ਆਲਮੀ ਕੱਪ ਦੇ ਪੂਲ ਪੜਾਅ ਵਿੱਚ ਆਪਣੀ ਸਭ ਤੋਂ ਔਖੀ ਚੁਣੌਤੀ ਦਾ ਸਾਹਮਣਾ ਕਰੇਗਾ, ਜਦੋਂ ਉਹ ਆਲਮੀ ਦਰਜਾਬੰਦੀ ਵਿੱਚ ਨੰਬਰ 3 ’ਤੇ ਚੱਲ ਰਹੀ ਇੰਗਲੈਂਡ ਦੀ ਟੀਮ ਨਾਲ ਭਿੜੇਗਾ। ਯੂਰੋਪੀ ਵਿਰੋਧੀਆਂ ਵਿਰੁੱਧ ਆਲਮੀ ਕੱਪ ਵਿੱਚ ਜਿੱਤ ਦੇ 32 ਸਾਲਾਂ ਦੇ ਲੰਬੇ ਇੰਤਜ਼ਾਰ ਕਾਰਨ ਪੂਲ ‘ਡੀ’ ਦੇ ਇਸ ਅਹਿਮ ਮੁਕਾਬਲੇ ਦਾ ਉਤਸ਼ਾਹ ਹੋਰ ਵੀ ਵਧ ਗਿਆ ਹੈ। ਪਾਕਿਸਤਾਨ ਵਿਰੁੱਧ ਆਪਣੇ ਪਹਿਲੇ ਮੈਚ ਵਿੱਚ ਸ਼ਾਨਦਾਰ 4-1 ਨਾਲ ਜਿੱਤ ਦਰਜ ਕਰਨ ਵਾਲਾ ਇੰਗਲੈਂਡ ਇਸ ਵਾਰ ਬਹੁਤ ਸਖ਼ਤ ਚੁਣੌਤੀ ਪੇਸ਼ ਕਰੇਗਾ। ਆਲਮੀ ਕੱਪ ਦੇ ਨਵੇਂ ਫਾਰਮੈਟ ਤਹਿਤ ਇਸ ਨਤੀਜੇ ਨੇ ਸੋਮਵਾਰ ਦੇ ਮੁਕਾਬਲੇ ਨੂੰ ਖ਼ਾਸ ਤੌਰ ’ਤੇ ਮਹੱਤਵਪੂਰਨ ਬਣਾ ਦਿੱਤਾ ਹੈ। ਹਰੇਕ ਪੂਲ ਦੀਆਂ ਚੋਟੀ ਦੀਆਂ ਦੋ ਟੀਮਾਂ ਦੂਜੇ ਪੜਾਅ ਵਿੱਚ ਪਹੁੰਚਣਗੀਆਂ, ਜਿਨ੍ਹਾਂ ਨੂੰ ਪੂਲ ‘ਈ’ ਅਤੇ ‘ਐੱਫ’ ਵਜੋਂ ਮੁੜ ਗਰੁੱਪਬੱਧ ਕੀਤਾ ਜਾਵੇਗਾ। ਪਹਿਲੇ ਗੇੜ ਵਿੱਚ ਜਿਸ ਟੀਮ ਨਾਲ ਮੈਚ ਖੇਡਿਆ ਜਾ ਚੁੱਕਿਆ ਹੈ, ਉਸ ਵਿਰੁੱਧ ਪ੍ਰਾਪਤ ਨਤੀਜੇ ਨੂੰ ਅੱਗੇ ਲਿਆਂਦਾ ਜਾਵੇਗਾ ਜੋ ਸੈਮੀ ਫਾਈਨਲ ਦੀ ਦੌੜ ਵਿੱਚ ਫ਼ੈਸਲਾਕੁਨ ਸਾਬਤ ਹੋ ਸਕਦਾ ਹੈ। ਭਾਰਤ ਅਤੇ ਇੰਗਲੈਂਡ ਦੋਵੇਂ ਪੂਲ ‘ਡੀ’ ਵਿੱਚ ਚੋਟੀ ਦੇ ਦੋ ਸਥਾਨਾਂ ’ਤੇ ਨਜ਼ਰ ਰੱਖ ਰਹੇ ਹਨ, ਇਸ ਲਈ ਇਸ ਮੈਚ ਦਾ ਨਤੀਜਾ ਨਾਕਆਊਟ ਪੜਾਅ ਤੱਕ ਦੇ ਉਨ੍ਹਾਂ ਦੇ ਸਫ਼ਰ ’ਤੇ ਵੱਡਾ ਪ੍ਰਭਾਵ ਪਾ ਸਕਦਾ ਹੈ। ਭਾਰਤ, ਵੇਲਜ਼ ਵਿਰੁੱਧ ਆਪਣੇ ਪਹਿਲੇ ਪ੍ਰਦਰਸ਼ਨ ਵਿੱਚ ਕੁਝ ਸੁਧਾਰ ਕਰਨ ਵੱਲ ਵੀ ਦੇਖੇਗਾ।

ਸ਼ੁਰੂਆਤ ਚੰਗੀ ਜਿੱਤ ਨਾਲ ਕਰਨੀ ਜ਼ਰੂਰੀ ਸੀ: ਹਰਮਨਪ੍ਰੀਤ

Advertisement

ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ਨਿਚਰਵਾਰ ਨੂੰ ਪੁਰਸ਼ ਹਾਕੀ ਆਲਮੀ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਵੇਲਜ਼ ਵਿਰੁੱਧ 3-1 ਦੀ ਜਿੱਤ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਪਹਿਲਾ ਮੈਚ ਚੰਗੇ ਫ਼ਰਕ ਨਾਲ ਜਿੱਤਣਾ ਅਤੇ ਪੂਰੇ ਤਿੰਨ ਅੰਕ ਹਾਸਲ ਕਰਨਾ ਬਹੁਤ ਜ਼ਰੂਰੀ ਸੀ। ਮੈਚ ਤੋਂ ਬਾਅਦ ਦੋ ਗੋਲ ਕਰਨ ਵਾਲੇ ਸਟਾਰ ਡਰੈਗ-ਫਲਿੱਕਰ ਹਰਮਨਪ੍ਰੀਤ ਨੇ ਕਿਹਾ, ‘‘ਅਸੀਂ ਬਹੁਤ ਵਧੀਆ ਖੇਡੇ। ਸਾਡਾ ਟੀਚਾ ਮੈਚ-ਦਰ-ਮੈਚ ਮੌਕੇ ਬਣਾਉਣਾ ਅਤੇ ਗੋਲ ਕਰਨਾ ਸੀ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ‘ਮੈਨ ਆਫ ਦਿ ਮੈਚ’ ਕੌਣ ਹੈ ਜਾਂ ਗੋਲ ਕੌਣ ਕਰ ਰਿਹਾ ਹੈ। ਸਾਨੂੰ ਸਿਰਫ਼ ਗੋਲ ਕਰਨ ਦੀ ਲੋੜ ਹੈ। ਅਸੀਂ ਇਸੇ ਮਾਨਸਿਕਤਾ ਨਾਲ ਖੇਡੇ।’’ ਉਨ੍ਹਾਂ ਹੋਰ ਕਿਹਾ, ‘‘ਇੱਕ ਚੰਗੀ ਜਿੱਤ ਨਾਲ ਸ਼ੁਰੂਆਤ ਕਰਨਾ ਮਹੱਤਵਪੂਰਨ ਸੀ।’’

Advertisement

ਭਾਰਤੀ ਮਹਿਲਾਵਾਂ ਨੇ ਚੀਨ ਨੂੰ ਡਰਾਅ ’ਤੇ ਰੋਕਿਆ

ਐਮਸਟਲਵੀਨ: ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਐਮਸਟਲਵੀਨ ਦੇ ਵੈਗਨਰ ਹਾਕੀ ਸਟੇਡੀਅਮ ਵਿੱਚ 2024 ਦੇ ਓਲੰਪਿਕ ਚਾਂਦੀ ਤਗ਼ਮਾ ਜੇਤੂ ਚੀਨ ਵਿਰੁੱਧ ਸਖ਼ਤ ਮੁਕਾਬਲੇ ਵਾਲੇ ਮੈਚ ਨੂੰ 2-2 ਨਾਲ ਡਰਾਅ ਖੇਡ ਕੇ ਐੱਫ ਆਈ ਐੱਚ ਹਾਕੀ ਆਲਮੀ ਕੱਪ ਬੈਲਜੀਅਮ ਅਤੇ ਨੈਦਰਲੈਂਡਜ਼ 2026 ਮੁਹਿੰਮ ਦੀ ਸ਼ੁਰੂਆਤ ਕੀਤੀ। ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਖੇਡਦਿਆਂ, ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਸ਼ੁਰੂ ਤੋਂ ਹੀ ਪਹਿਲਕਦਮੀ ਕਰਦਿਆਂ ਆਪਣੇ ਹਮਲਾਵਰ ਰੁਖ਼ ਤੇ ਗੇਂਦ ’ਤੇ ਲੰਬੇ ਸਮੇਂ ਤੱਕ ਕਬਜ਼ੇ ਨਾਲ ਚੀਨ ਨੂੰ ਦਬਾਅ ਹੇਠ ਲਿਆਂਦਾ। ਲਾਲਰੇਮਸਿਆਮੀ ਭਾਰਤੀ ਟੀਮ ਦੇ ਸ਼ੁਰੂਆਤੀ ਹਮਲਿਆਂ ਦੇ ਕੇਂਦਰ ਵਿੱਚ ਰਹੀ, ਜਿਸ ਨੇ ਸਰਕਲ ਦੇ ਅੰਦਰ ਫਾਊਲ ਕਰਵਾ ਕੇ ਮੈਚ ਦਾ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ। ਨਵਨੀਤ ਇਸ ਸੈੱਟ ਪੀਸ ਨੂੰ ਲੈਣ ਲਈ ਅੱਗੇ ਆਈ, ਪਰ ਚੀਨੀ ਡਿਫੈਂਸ ਲਾਈਨ ਨੇ ਉਸ ਦੇ ਸ਼ਕਤੀਸ਼ਾਲੀ ਸ਼ਾਟ ਨੂੰ ਵਧੀਆ ਤਰੀਕੇ ਨਾਲ ਰੋਕ ਲਿਆ। ਭਾਰਤ ਵੱਲੋਂ ਨੇਹਾ ਨੇ ‘ਡੀ’ ਦੇ ਬਾਹਰੋਂ ਗੇਂਦ ਨੂੰ ਸਰਕਲ ਵਿੱਚ ਭੇਜਿਆ ਅਤੇ ਨਵਨੀਤ ਨੇ 8ਵੇਂ ਮਿੰਟ ਵਿੱਚ ਗੇਂਦ ਨੂੰ ਆਖ਼ਰੀ ਛੋਹ ਦੇ ਕੇ ਭਾਰਤ ਨੂੰ ਲੀਡ ਦਿਵਾਈ। ਇਹ ਗੋਲ ਭਾਰਤ ਵੱਲੋਂ ਲਗਾਤਾਰ ਬਣਾਏ ਗਏ ਦਬਾਅ ਦਾ ਨਤੀਜਾ ਸੀ, ਕਿਉਂਕਿ ਉਨ੍ਹਾਂ ਨੇ ਪਹਿਲੇ ਕੁਆਰਟਰ ਵਿੱਚ ਜ਼ਿਆਦਾ ਖ਼ਤਰਨਾਕ ਟੀਮ ਵਜੋਂ ਪ੍ਰਦਰਸ਼ਨ ਕੀਤਾ। ਉਪਰੰਤ ਚੀਨ ਨੇ ਵੀ ਦੋ ਗੋਲ ਕੀਤੇ। -ਏਐੱਨਆਈ

Advertisement
×