DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਆਲਮੀ Hockey ਕੱਪ: ਦੂਜੇ ਗੇੜ ’ਚ India ਦੀ Netherlands ਨਾਲ ਟੱਕਰ ਅੱਜ

ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਭਾਰਤ ਨੂੰ ਸ਼ਨਿਚਰਵਾਰ ਨੂੰ ਇੱਥੇ ਹਾਕੀ ਆਲਮੀ ਕੱਪ ਦੇ ਦੂਜੇ ਗੇੜ ਦੇ ਉਦਘਾਟਨੀ ਮੈਚ ਵਿੱਚ ਸਹਿ-ਮੇਜ਼ਬਾਨ ਅਤੇ ਮੌਜੂਦਾ ਓਲੰਪਿਕ ਚੈਂਪੀਅਨ ਨੈਦਰਲੈਂਡਜ਼ ਦਾ ਸਾਹਮਣਾ ਕਰਨ ਸਮੇਂ ਆਪਣੀ ਸਭ ਤੋਂ ਵੱਡੀ ਅਜ਼ਮਾਇਸ਼ ਦਾ ਸਾਹਮਣਾ ਕਰਨਾ ਪਵੇਗਾ। ਟੀਮ ਜਾਣਦੀ ਹੈ ਕਿ ਸੈਮੀ ਫਾਈਨਲ ਵਿੱਚ ਪਹੁੰਚਣ ਦੀ ਉਸ ਦੀ ਕੋਸ਼ਿਸ਼ ’ਚ ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈ।

ਭਾਰਤ ਦੀ ਸਭ ਤੋਂ ਵੱਡੀ ਚਿੰਤਾ ਮਜ਼ਬੂਤ ਸ਼ੁਰੂਆਤ ਤੋਂ ਬਾਅਦ ਮੈਚ ’ਤੇ ਆਪਣੀ ਪਕੜ ਗੁਆਉਣ ਦੀ ਆਦਤ ਹੈ। ਟੀਮ ਪਾਕਿਸਤਾਨ ਖ਼ਿਲਾਫ਼ 3-0 ਅਤੇ 4-1 ਨਾਲ ਅੱਗੇ ਸੀ, ਪਰ ਵਿਰੋਧੀ ਟੀਮ ਨੂੰ ਵਾਪਸੀ ਦਾ ਮੌਕਾ ਦਿੱਤਾ ਅਤੇ ਮੈਚ 5-3 ਨਾਲ ਜਿੱਤਿਆ। ਇਸੇ ਤਰ੍ਹਾਂ ਇੰਗਲੈਂਡ ਖ਼ਿਲਾਫ਼ ਅੱਧੇ ਸਮੇਂ ਤੱਕ 2-1 ਦੀ ਲੀਡ ਬਣਾਉਣ ਤੋਂ ਬਾਅਦ, ਟੀਮ ਨੇ ਤੀਜੇ ਕੁਆਰਟਰ ਵਿੱਚ ਦੋ ਗੋਲ ਕਰਵਾਏ ਅਤੇ ਆਖ਼ਰਕਾਰ ਮੈਚ 2-4 ਨਾਲ ਹਾਰ ਗਈ।

Advertisement

ਦੂਜੇ ਪਾਸੇ, ਡੱਚ (ਨੈਦਰਲੈਂਡਜ਼) ਟੀਮ ਨੇ ਆਪਣੇ ਤਿੰਨੇ ਮੈਚ ਸ਼ਾਨਦਾਰ ਢੰਗ ਨਾਲ ਜਿੱਤੇ ਹਨ। ਉਨ੍ਹਾਂ ਨਿਊਜ਼ੀਲੈਂਡ ਨੂੰ 5-1, ਅਰਜਨਟੀਨਾ ਨੂੰ 3-1 ਅਤੇ ਜਪਾਨ ਨੂੰ 4-1 ਨਾਲ ਹਰਾਇਆ। ਪੂਲ ‘ਏ’ ਦੀ ਟੌਪਰ ਨੈਦਰਲੈਂਡਜ਼ ਨੇ 1973 ਵਿੱਚ ਇਸੇ ਮੈਦਾਨ ’ਤੇ ਭਾਰਤ ਨੂੰ ਹਰਾ ਕੇ ਆਪਣਾ ਪਹਿਲਾ ਆਲਮੀ ਕੱਪ ਖ਼ਿਤਾਬ ਜਿੱਤਿਆ ਸੀ ਅਤੇ 1990 ਤੇ 1998 ਵਿੱਚ ਫਿਰ ਖ਼ਿਤਾਬ ਆਪਣੇ ਨਾਂ ਕੀਤਾ ਪਰ ਭਾਰਤ ਨੇ ਦਿਖਾਇਆ ਹੈ ਕਿ ਡੱਟ ਟੀਮ ਅਜੇਤੂ ਨਹੀਂ ਹੈ। ਭਾਰਤ ਨੇ ਜੂਨ ਵਿੱਚ ਰੋਟਰਡਮ ਵਿੱਚ ਆਖ਼ਰੀ ਐੱਫ ਆਈ ਐੱਚ ਪ੍ਰੋ ਲੀਗ ਮੈਚ ਵਿੱਚ ਨੈਦਰਲੈਂਡਜ਼ ਨੂੰ 3-2 ਨਾਲ ਹਰਾਇਆ ਸੀ। ਜੁਗਰਾਜ ਸਿੰਘ, ਅਭਿਸ਼ੇਕ ਅਤੇ ਰਾਜਿੰਦਰ ਸਿੰਘ ਨੇ ਉਸ ਜਿੱਤ ਵਿੱਚ ਗੋਲ ਕੀਤੇ ਸਨ ਅਤੇ ਉਹ ਤਿੰਨੋਂ ਭਾਰਤੀ ਆਲਮੀ ਕੱਪ ਟੀਮ ਦਾ ਹਿੱਸਾ ਹਨ।

Advertisement

Advertisement
×