World Hockey Cup: ਭਾਰਤ ਨੇ ਮੈਚ ਵਿੱਚ ਪਾਕਿਸਤਾਨ ਨੂੰ 5-3 ਨਾਲ ਹਰਾਇਆ
ਕਪਤਾਨ ਹਰਮਨਪ੍ਰੀਤ ਸਿੰਘ ਅਤੇ ਅਭਿਸ਼ੇਕ ਦੇ ਦੋ-ਦੋ ਗੋਲਾਂ ਦੀ ਬਦੌਲਤ ਭਾਰਤ ਨੇ ਬੁੱਧਵਾਰ ਨੂੰ ਇੱਥੇ ਐੱਫ.ਆਈ.ਐੱਚ. ਮੁਰਦਾਂ ਦੇ ਹਾਕੀ ਵਿਸ਼ਵ ਕੱਪ ਦੇ ਆਪਣੇ ਆਖਰੀ ਪੂਲ ਡੀ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 5-3 ਨਾਲ ਹਰਾ ਦਿੱਤਾ। ਗੋਲਾਂ ਦੇ ਵੇਰਵੇਹਰਮਨਪ੍ਰੀਤ ਨੇ...
Advertisement
ਕਪਤਾਨ ਹਰਮਨਪ੍ਰੀਤ ਸਿੰਘ ਅਤੇ ਅਭਿਸ਼ੇਕ ਦੇ ਦੋ-ਦੋ ਗੋਲਾਂ ਦੀ ਬਦੌਲਤ ਭਾਰਤ ਨੇ ਬੁੱਧਵਾਰ ਨੂੰ ਇੱਥੇ ਐੱਫ.ਆਈ.ਐੱਚ. ਮੁਰਦਾਂ ਦੇ ਹਾਕੀ ਵਿਸ਼ਵ ਕੱਪ ਦੇ ਆਪਣੇ ਆਖਰੀ ਪੂਲ ਡੀ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 5-3 ਨਾਲ ਹਰਾ ਦਿੱਤਾ।
ਗੋਲਾਂ ਦੇ ਵੇਰਵੇਹਰਮਨਪ੍ਰੀਤ ਨੇ ਪੰਜਵੇਂ ਅਤੇ 21ਵੇਂ ਮਿੰਟ ਵਿੱਚ ਦੋ ਪੈਨਲਟੀ ਕਾਰਨਰਾਂ ਤੋਂ ਦੋ ਵਾਰ ਗੋਲ ਕੀਤੇ, ਜਦੋਂ ਕਿ ਅਭਿਸ਼ੇਕ ਦੇ ਦੋ ਸ਼ਾਨਦਾਰ ਫੀਲਡ ਗੋਲ 11ਵੇਂ ਅਤੇ 24ਵੇਂ ਮਿੰਟ ਵਿੱਚ ਆਏ। ਉਪ-ਕਪਤਾਨ ਹਰਦਿਕ ਸਿੰਘ ਨੇ ਵੀ 35ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ਰਾਹੀਂ ਗੋਲ ਕੀਤਾ।
Advertisement
ਪਾਕਿਸਤਾਨ ਵੱਲੋਂ ਹਨਾਨ ਸ਼ਾਹਿਦ (22ਵੇਂ, 46ਵੇਂ) ਅਤੇ ਸੁਫਿਆਨ ਖਾਨ (24ਵੇਂ) ਨੇ ਗੋਲ ਕਰਕੇ ਫ਼ਰਕ ਨੂੰ ਘਟਾਇਆ।
Advertisement
Advertisement
×

