DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

World Cup goal: ਨੇਸ਼ਨਜ਼ ਕੱਪ ਤੋਂ ਬਾਅਦ ਹੁਣ ਆਲਮੀ ਕੱਪ ਦਾ ਟੀਚਾ: Salima Tete

ਨਿਊਜ਼ੀਲੈਂਡ ਵਿੱਚ ਐੱਫ ਆਈ ਐੱਚ ਨੇਸ਼ਨਜ਼ ਕੱਪ ਜਿੱਤਣ ਮਗਰੋਂ ਉਤਸ਼ਾਹ ਨਾਲ ਲਬਰੇਜ਼ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਲੀਮਾ ਟੇਟੇ ਨੇ ਕਿਹਾ ਕਿ ਵਿਸ਼ਵ ਕੱਪ 2026 ਵਿੱਚ ਔਖੇ ਪੂਲ ਵਿੱਚ ਹੋਣ ਦੇ ਬਾਵਜੂਦ ਟੀਮ ਦਾ ਮੁੱਖ ਟੀਚਾ ਸਿਖਰਲਾ ਸਥਾਨ ਹਾਸਲ...

  • fb
  • twitter
  • whatsapp
  • whatsapp
Advertisement

ਨਿਊਜ਼ੀਲੈਂਡ ਵਿੱਚ ਐੱਫ ਆਈ ਐੱਚ ਨੇਸ਼ਨਜ਼ ਕੱਪ ਜਿੱਤਣ ਮਗਰੋਂ ਉਤਸ਼ਾਹ ਨਾਲ ਲਬਰੇਜ਼ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਲੀਮਾ ਟੇਟੇ ਨੇ ਕਿਹਾ ਕਿ ਵਿਸ਼ਵ ਕੱਪ 2026 ਵਿੱਚ ਔਖੇ ਪੂਲ ਵਿੱਚ ਹੋਣ ਦੇ ਬਾਵਜੂਦ ਟੀਮ ਦਾ ਮੁੱਖ ਟੀਚਾ ਸਿਖਰਲਾ ਸਥਾਨ ਹਾਸਲ ਕਰਨਾ ਹੈ। ਹਾਕੀ ਵਿਸ਼ਵ ਕੱਪ 15 ਤੋਂ 30 ਅਗਸਤ ਤੱਕ ਨੈਦਰਲੈਂਡਜ਼ ਤੇ ਬੈਲਜੀਅਮ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਣਾ ਹੈ। ਭਾਰਤੀ ਕਪਤਾਨ ਸਲੀਮਾ ਟੇਟੇ ਨੇ ਭਰੋਸਾ ਪ੍ਰਗਟਾਇਆ ਕਿ ਨੇਸ਼ਨਜ਼ ਕੱਪ ਦੀ ਜਿੱਤ ਤੋਂ ਮਿਲਿਆ ਹੌਸਲਾ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ’ਚ ਤਗ਼ਮਾ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਏਗਾ। ਸਲੀਮਾ ਨੇ ਕਿਹਾ, ‘‘ਇਸ ਵਾਰ ਐੱਫ ਆਈ ਐੱਚ ਆਲਮੀ ਕੱਪ ਸਾਡਾ ਹੋਵੇਗਾ। ਅਸੀਂ ਸਮਝਦਾਰੀ ਨਾਲ ਹਮਲਾਵਰ ਹਾਕੀ ਖੇਡਾਂਗੇ ਅਤੇ ਤਗ਼ਮਾ ਜਿੱਤ ਕੇ ਮੁੜਾਂਗੇ। ਮੈਨੂੰ ਆਪਣੀ ਟੀਮ ’ਤੇ ਪੂਰਾ ਭਰੋਸਾ ਹੈ। ਸਾਡੇ ਕੋਲ ਇਹ ਮਾਅਰਕਾ ਮਾਰਨ ਦੀ ਪੂਰੀ ਸਮਰੱਥਾ ਹੈ।’’ ਉਸ ਨੇ ਕਿਹਾ ਕਿ ਟੀਮ ਲਈ ਹਰ ਮੁਕਾਬਲਾ ਅਹਿਮ ਹੋਵੇਗਾ ਅਤੇ ਹਰ ਮੈਚ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਵੇਗਾ।

Advertisement
Advertisement
×