DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Women's T20 World Cup: ਆਇਰਲੈਂਡ ਨੇ ਵੈਸਟਇੰਡੀਜ਼ ਨੂੰ ਹਰਾਇਆ; 12 ਸਾਲਾਂ ਬਾਅਦ ਦਰਜ ਕੀਤੀ ਪਹਿਲੀ ਜਿੱਤ

ਦੂਜੇ ਮੈਚ ਵਿਚ ਪਾਕਿਸਤਾਨ ਨੇ ਨੈਦਰਲੈਂਡਜ਼ ਨੂੰ 37 ਦੌੜਾਂ ਨਾਲ ਹਰਾਇਆ

  • fb
  • twitter
  • whatsapp
  • whatsapp
Advertisement

ਆਇਰਲੈਂਡ ਨੇ ਮਹਿਲਾ ਟੀ-20 ਵਿਸ਼ਵ ਕੱਪ ਵਿੱਚ 12 ਸਾਲਾਂ ਤੋਂ ਚੱਲ ਰਿਹਾ ਆਪਣੀ ਹਾਰਾਂ ਦਾ ਸਿਲਸਿਲਾ ਖ਼ਤਮ ਕਰ ਦਿੱਤਾ। ਸ਼ਨਿਚਰਵਾਰ ਨੂੰ ਖੇਡੇ ਗਏ ਮੈਚ ਵਿੱਚ ਆਇਰਲੈਂਡ ਨੇ ਵੈਸਟਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦੇ ਇਤਿਹਾਸ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਆਇਰਲੈਂਡ ਲਗਾਤਾਰ 21 ਮੈਚ ਹਾਰ ਚੁੱਕਾ ਸੀ।

ਜੇਕਰ ਵੈਸਟਇੰਡੀਜ਼ ਇਹ ਮੈਚ ਜਿੱਤ ਜਾਂਦਾ ਤਾਂ ਉਹ ਸਿੱਧਾ ਸੈਮੀਫਾਈਨਲ ਵਿੱਚ ਪਹੁੰਚ ਜਾਂਦਾ ਪਰ ਹਾਰ ਕਾਰਨ ਹੁਣ ਮੌਜੂਦਾ ਚੈਂਪੀਅਨ ਨਿਊਜ਼ੀਲੈਂਡ ਲਈ ਆਖ਼ਰੀ ਚਾਰ ਵਿੱਚ ਪਹੁੰਚਣ ਦਾ ਮੌਕਾ ਬਣ ਗਿਆ ਹੈ। ਜੇ ਨਿਊਜ਼ੀਲੈਂਡ ਇੰਗਲੈਂਡ ਨੂੰ ਹਰਾ ਦਿੰਦਾ ਹੈ ਤਾਂ ਉਹ ਸੈਮੀਫਾਈਨਲ ਵਿੱਚ ਪਹੁੰਚ ਜਾਵੇਗਾ। ਜੇ ਇੰਗਲੈਂਡ ਜਿੱਤਦਾ ਹੈ ਤਾਂ ਵੈਸਟਇੰਡੀਜ਼ ਸੈਮੀਫਾਈਨਲ ਲਈ ਕੁਆਲੀਫਾਈ ਕਰੇਗਾ।

Advertisement

ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਨੇ ਸੱਤ ਵਿਕਟਾਂ ਦੇ ਨੁਕਸਾਨ 'ਤੇ 128 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਆਇਰਲੈਂਡ ਨੇ 18.1 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 129 ਦੌੜਾਂ ਬਣਾ ਕੇ ਮੈਚ ਆਪਣੇ ਨਾਮ ਕਰ ਲਿਆ।

Advertisement

ਆਇਰਲੈਂਡ ਦੀ ਜਿੱਤ ਵਿੱਚ ਓਰਲਾ ਪ੍ਰੈਂਡਰਗਾਸਟ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ। ਉਨ੍ਹਾਂ ਨੇ 44 ਗੇਂਦਾਂ ਵਿੱਚ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਇਹ ਆਇਰਲੈਂਡ ਲਈ ਇਤਿਹਾਸਕ ਹਫ਼ਤਾ ਰਿਹਾ। ਇਸ ਤੋਂ ਪਹਿਲਾਂ ਪੁਰਸ਼ ਟੀਮ ਨੇ ਵੀ ਬੇਲਫਾਸਟ ਵਿੱਚ ਪਹਿਲੀ ਵਾਰ ਟੀ-20 ਮੁਕਾਬਲੇ ਵਿੱਚ ਭਾਰਤ ਨੂੰ ਹਰਾਇਆ ਸੀ।

ਦੂਜੇ ਮੈਚ ਵਿੱਚ ਪਾਕਿਸਤਾਨ ਨੇ ਨੈਦਰਲੈਂਡਜ਼ ਨੂੰ 37 ਦੌੜਾਂ ਨਾਲ ਹਰਾ ਕੇ ਆਪਣੀ ਮੁਹਿੰਮ ਦਾ ਅੰਤ ਜਿੱਤ ਨਾਲ ਕੀਤਾ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਛੇ ਵਿਕਟਾਂ ਦੇ ਨੁਕਸਾਨ 'ਤੇ 126 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਗੁੱਲ ਫਿਰੋਜ਼ਾ ਨੇ 52 ਗੇਂਦਾਂ ਵਿੱਚ ਨਾਬਾਦ 63 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਵਿੱਚ ਨੌਂ ਚੌਕੇ ਲਗਾਏ ਅਤੇ ਟੀ-20 ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਅਰਧ ਸੈਂਕੜਾ ਜੜਿਆ। ਆਇਸ਼ਾ ਜ਼ਫ਼ਰ ਨੇ 32 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਦੋਵਾਂ ਨੇ ਪਹਿਲੀ ਵਿਕਟ ਲਈ 79 ਦੌੜਾਂ ਦੀ ਸਾਂਝੇਦਾਰੀ ਕੀਤੀ। 126 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨੈਦਰਲੈਂਡਜ਼ ਦੀ ਪੂਰੀ ਟੀਮ 18 ਓਵਰਾਂ ਵਿੱਚ 89 ਦੌੜਾਂ 'ਤੇ ਆਲ ਆਊਟ ਹੋ ਗਈ।

ਪਾਕਿਸਤਾਨ ਲਈ ਨਸ਼ਰਾ ਸੰਧੂ, ਹਸਨ ਅਤੇ ਆਇਸ਼ਾ ਜ਼ਫ਼ਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਆਇਸ਼ਾ ਜ਼ਫ਼ਰ ਨੇ ਆਪਣੇ ਟੀ-20 ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਤਿੰਨ ਵਿਕਟਾਂ ਸਿਰਫ਼ 13 ਦੌੜਾਂ ਦੇ ਕੇ ਹਾਸਲ ਕੀਤੀਆਂ।

ਮੈਚ ਦੇ ਆਖ਼ਰੀ ਓਵਰ ਵਿੱਚ ਕਪਤਾਨ ਫਾਤਿਮਾ ਸਨਾ ਨੇ ਤਿੰਨ ਬੱਲੇਬਾਜ਼ਾਂ ਨੂੰ ਬੋਲਡ ਕਰਕੇ ਪਾਕਿਸਤਾਨ ਦੀ ਜਿੱਤ 'ਤੇ ਮੋਹਰ ਲਗਾ ਦਿੱਤੀ। ਉਨ੍ਹਾਂ ਦੀਆਂ ਵਿਕਟਾਂ ਵਿੱਚ ਨੀਦਰਲੈਂਡ ਦੀ ਕਪਤਾਨ ਅਤੇ ਸਭ ਤੋਂ ਵੱਧ 30 ਦੌੜਾਂ ਬਣਾਉਣ ਵਾਲੀ ਬਾਬੇਟ ਡੇ ਲੀਡੇ ਵੀ ਸ਼ਾਮਲ ਸੀ।

Advertisement
×