DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Women T20 World Cup: ਭਾਰਤ ਨੇ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾਇਆ

India defeat Pakistan: ਦੀਪਤੀ ਸ਼ਰਮਾ ਦੀਆਂ ਦਸ ਦੌੜਾਂ ਬਦਲੇ ਪੰਜ ਵਿਕਟਾਂ ਸਦਕਾ ਜਿੱਤਿਆ ਭਾਰਤ; ਪਾਕਿਸਤਾਨ ਨੂੰ 171 ਦੌੜਾਂ ਦਾ ਦਿੱਤਾ ਸੀ ਟੀਚਾ

  • fb
  • twitter
  • whatsapp
  • whatsapp
Advertisement

India vs Pakistan Women T20 World Cup 2026: ਮਹਿਲਾ ਟੀ-20 ਵਿਸ਼ਵ ਕੱਪ ਦੇ ਵੱਡੇ ਮੁਕਾਬਲੇ ਵਿੱਚ ਅੱਜ ਭਾਰਤੀ ਮਹਿਲਾ ਟੀਮ ਨੇ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਵੱਲੋਂ ਦਿੱਤੇ ਗਏ 171 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨੀ ਟੀਮ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅੱਗੇ ਬੇਵੱਸ ਨਜ਼ਰ ਆਈ ਤੇ 17 ਓਵਰਾਂ ਵਿਚ 106 ਦੌੜਾਂ ’ਤੇ ਆਲ ਆਊਟ ਹੋ ਗਈ।

Advertisement

ਪਾਕਿਸਤਾਨ ਵੱਲੋਂ ਸਲਾਮੀ ਬੱਲੇਬਾਜ਼ ਮੁਨੀਬਾ ਅਲੀ ਨੇ ਸਭ ਤੋਂ ਵੱਧ 41 ਦੌੜਾਂ ਦੀ ਪਾਰੀ ਖੇਡੀ ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਬਚਾਉਣ ਵਿੱਚ ਨਾਕਾਮ ਰਹੀ।

Advertisement

ਭਾਰਤ ਦੀ ਇਸ ਇਤਿਹਾਸਕ ਜਿੱਤ ਦੀ ਮੁੱਖ ਸੂਤਰਧਾਰ ਸਟਾਰ ਗੇਂਦਬਾਜ਼ ਦੀਪਤੀ ਸ਼ਰਮਾ ਰਹੀ। ਉਸ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਆਪਣੇ ਕੋਟੇ ਵਿੱਚ ਮਹਿਜ਼ 10 ਦੌੜਾਂ ਦੇ ਕੇ ਪਾਕਿਸਤਾਨ ਦੇ 5 ਅਹਿਮ ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਾਹ ਦਿਖਾਇਆ। ਦੀਪਤੀ ਤੋਂ ਇਲਾਵਾ ਸ੍ਰੀ ਚਰਨੀ ਨੇ ਵੀ ਬਿਹਤਰੀਨ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਸ਼ਫਾਲੀ ਵਰਮਾ ਦੇ ਹਿੱਸੇ ਇਕ ਵਿਕਟ ਆਈ। ਭਾਰਤੀ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਸਦਕਾ ਪਾਕਿਸਤਾਨੀ ਟੀਮ ਪੂਰੇ 20 ਓਵਰ ਵੀ ਖੇਡਣ ਵਿੱਚ ਅਸਮਰੱਥ ਰਹੀ।

ਇਸ ਤੋਂ ਪਹਿਲਾਂ ਬਰਮਿੰਘਮ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੇ ਸਾਹਮਣੇ ਜਿੱਤ ਲਈ 171 ਦੌੜਾਂ ਦਾ ਟੀਚਾ ਰੱਖਿਆ। ਇਸ ਮੈਚ ਵਿੱਚ ਭਾਰਤ ਨੇ ਨਿਰਧਾਰਿਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 170 ਦੌੜਾਂ ਬਣਾਈਆਂ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਭ ਤੋਂ ਵੱਧ 68 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ, ਜਿਸ ਦੀ ਬਦੌਲਤ ਟੀਮ ਇਸ ਮਜ਼ਬੂਤ ਸਥਿਤੀ ਵਿੱਚ ਪਹੁੰਚ ਸਕੀ।

ਮੈਚ ਦੀ ਸ਼ੁਰੂਆਤ ਭਾਰਤ ਲਈ ਚੰਗੀ ਨਹੀਂ ਰਹੀ ਅਤੇ ਸਲਾਮੀ ਬੱਲੇਬਾਜ਼ ਸ਼ਫਾਲੀ ਵਰਮਾ ਸਿਰਫ਼ 6 ਦੌੜਾਂ ਬਣਾ ਕੇ ਸਾਦੀਆ ਇਕਬਾਲ ਦੀ ਗੇਂਦ 'ਤੇ ਮੁਨੀਬਾ ਅਲੀ ਹੱਥੋਂ ਕੈਚ ਆਊਟ ਹੋ ਗਈ। ਇਸ ਤੋਂ ਤੁਰੰਤ ਬਾਅਦ ਜੇਮੀਮਾ ਰੌਡਰਿਗਜ਼ ਵੀ ਸਿਰਫ਼ 1 ਦੌੜ ਬਣਾ ਕੇ ਪੈਵਿਲੀਅਨ ਪਰਤ ਗਈ। ਇਨ੍ਹਾਂ ਦੋ ਝਟਕਿਆਂ ਤੋਂ ਬਾਅਦ ਸਮ੍ਰਿਤੀ ਮੰਧਾਨਾ ਨੇ ਕਪਤਾਨ ਹਰਮਨਪ੍ਰੀਤ ਕੌਰ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ। ਹਰਮਨਪ੍ਰੀਤ ਕੌਰ ਨੇ 36 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਮੱਧ ਕ੍ਰਮ ਵਿੱਚ ਬੱਲੇਬਾਜ਼ੀ ਕਰਨ ਆਈ ਰਿਚਾ ਘੋਸ਼ ਨੇ ਤੇਜ਼ੀ ਨਾਲ ਖੇਡਦਿਆਂ 34 ਦੌੜਾਂ ਦੀ ਬਹੁਤ ਹੀ ਮਹੱਤਵਪੂਰਨ ਪਾਰੀ ਖੇਡੀ। ਇਸ ਤੋਂ ਇਲਾਵਾ ਭਾਰਤੀ ਟੀਮ ਦੇ ਖਾਤੇ ਵਿੱਚ 11 ਵਾਧੂ (ਐਕਸਟਰਾ) ਦੌੜਾਂ ਵੀ ਜੁੜੀਆਂ। ਪਾਰੀ ਦੇ ਅੰਤ ਵਿੱਚ ਦੀਪਤੀ ਸ਼ਰਮਾ 12 ਦੌੜਾਂ ਅਤੇ ਸ਼੍ਰੇਅੰਕਾ ਪਾਟਿਲ 1 ਦੌੜ ਬਣਾ ਕੇ ਅਜੇਤੂ (not out) ਰਹੀਆਂ। ਭਾਰਤ ਦੀਆਂ ਵਿਕਟਾਂ ਡਿੱਗਣ ਦਾ ਸਿਲਸਿਲਾ ਇਸ ਤਰ੍ਹਾਂ ਰਿਹਾ: 6 ਦੌੜਾਂ 'ਤੇ ਪਹਿਲੀ, 18 'ਤੇ ਦੂਜੀ, 109 'ਤੇ ਤੀਜੀ, 110 'ਤੇ ਚੌਥੀ, 123 'ਤੇ ਪੰਜਵੀਂ ਅਤੇ 168 ਦੌੜਾਂ 'ਤੇ ਛੇਵੀਂ ਵਿਕਟ ਡਿੱਗੀ।

Advertisement
×