DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Womens T20 World Cup Final: ਆਸਟਰੇਲੀਆ ਸੱਤਵੀਂ ਵਾਰ ਵਿਸ਼ਵ ਚੈਂਪੀਅਨ; ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

ਇੰਗਲੈਂਡ ਨੇ ਆਸਟਰੇਲੀਆ ਨੂੰ 151 ਦੌੜਾਂ ਦਾ ਦਿੱਤਾ ਸੀ ਟੀਚਾ

  • fb
  • twitter
  • whatsapp
  • whatsapp
Advertisement

ਲੰਡਨ ਵਿੱਚ ਖੇਡੇ ਜਾ ਰਹੇ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ’ਤੇ 150 ਦੌੜਾਂ ਬਣਾਈਆਂ। ਇਸ ਇਕਤਰਫ਼ਾ ਫਾਈਨਲ ਮੁਕਾਬਲੇ ਵਿੱਚ ਆਸਟਰੇਲਿਆਈ ਮਹਿਲਾ ਟੀਮ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਮਹਿਲਾ ਟੀ-20 ਵਿਸ਼ਵ ਕੱਪ ਦੀ ਟਰਾਫ਼ੀ ਆਪਣੇ ਨਾਮ ਕਰ ਲਈ। ਇੰਗਲੈਂਡ ਵੱਲੋਂ ਮਿਲੇ 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲਿਆਈ ਟੀਮ ਨੇ ਦੂਜੀ ਵਿਕਟ ਲਈ ਬੈਥ ਮੂਨੀ ਅਤੇ ਫੋਬੀ ਲਿਚਫੀਲਡ ਵਿਚਕਾਰ ਹੋਈ ਸ਼ਾਨਦਾਰ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਇਹ ਮੈਚ 17 ਗੇਂਦਾਂ ਬਾਕੀ ਰਹਿੰਦਿਆਂ ਹੀ ਬਹੁਤ ਆਸਾਨੀ ਨਾਲ ਜਿੱਤ ਲਿਆ।

Advertisement

Advertisement

ਇਸ ਤੋਂ ਪਹਿਲਾਂ ਇੰਗਲੈਂਡ ਦੀ ਕਪਤਾਨ ਨੈਟ ਸਾਈਵਰ ਬਰੰਟ ਨੇ 53 ਗੇਂਦਾਂ ਵਿੱਚ 5 ਚੌਕਿਆਂ ਦੀ ਮਦਦ ਨਾਲ ਨਾਬਾਦ 58 ਦੌੜਾਂ ਦੀ ਸ਼ਾਨਦਾਰ ਅਰਧ-ਸੈਂਕੜੇ ਵਾਲੀ ਪਾਰੀ ਖੇਡੀ। ਉਸ ਨੇ ਫਰੇਆ ਕੈਂਪ (ਨਾਬਾਦ 44 ਦੌੜਾਂ) ਨਾਲ ਮਿਲ ਕੇ ਪੰਜਵੀਂ ਵਿਕਟ ਲਈ 55 ਗੇਂਦਾਂ ਵਿੱਚ 80 ਦੌੜਾਂ ਦੀ ਸਾਂਝੇਦਾਰੀ ਕੀਤੀ। ਕੈਂਪ ਨੇ ਤੇਜ਼ ਤਰਾਰ ਪਾਰੀ ਖੇਡੀ।

ਇਸ ਤੋਂ ਪਹਿਲਾਂ ਛੇ ਵਾਰ ਦੀ ਚੈਂਪੀਅਨ ਆਸਟਰੇਲਿਆਈ ਟੀਮ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਆਸਟਰੇਲਿਆਈ ਗੇਂਦਬਾਜ਼ਾਂ ਨੇ ਸ਼ੁਰੂਆਤ ਵਿੱਚ ਇੰਗਲੈਂਡ ਨੂੰ ਕਈ ਝਟਕੇ ਦਿੱਤੇ। ਦੂਜੇ ਹੀ ਓਵਰ ਵਿੱਚ ਲੂਸੀ ਹੈਮਿਲਟਨ ਨੇ ਐਮੀ ਜੋਨਸ (6) ਨੂੰ ਆਊਟ ਕਰਕੇ ਪਹਿਲੀ ਸਫ਼ਲਤਾ ਹਾਸਲ ਕੀਤੀ। ਇਸ ਤੋਂ ਬਾਅਦ ਐਨਾਬੈਲ ਸਦਰਲੈਂਡ ਨੇ ਸ਼ਾਨਦਾਰ ਫਾਰਮ ਵਿੱਚ ਚੱਲ ਰਹੀ ਡੈਨੀ ਵਾਟ ਹੌਜ (8) ਨੂੰ ਆਊਟ ਕਰਕੇ ਇੰਗਲੈਂਡ ਨੂੰ ਵੱਡਾ ਝਟਕਾ ਦਿੱਤਾ।

ਐਲਿਸ ਕੈਪਸੇ (23 ਦੌੜਾਂ) ਵਧੀਆ ਲੈਅ ਵਿੱਚ ਨਜ਼ਰ ਆ ਰਹੀ ਸੀ ਅਤੇ ਉਸ ਨੇ ਪਾਰੀ ਦਾ ਪਹਿਲਾ ਛੱਕਾ ਵੀ ਜੜਿਆ ਪਰ ਆਸਟਰੇਲਿਆਈ ਕਪਤਾਨ ਸੋਫੀ ਮੋਲੀਨੂ ਨੇ ਉਸ ਨੂੰ ਬੋਲਡ ਕਰ ਦਿੱਤਾ। ਇਸ ਤੋਂ ਤੁਰੰਤ ਬਾਅਦ ਹੀਥਰ ਨਾਈਟ ਵੀ ਮਹਿਜ਼ 6 ਗੇਂਦਾਂ ਖੇਡ ਕੇ ਕਿਮ ਗਾਰਥ ਦੀ ਗੇਂਦ ’ਤੇ ਐਲਬੀਡਬਲਿਊ ਆਊਟ ਹੋ ਗਈ, ਜਿਸ ਕਾਰਨ ਇੱਕ ਸਮੇਂ ਇੰਗਲੈਂਡ ਦੀ ਟੀਮ ਮੁਸ਼ਕਲ ਵਿੱਚ ਸੀ ਪਰ ਕਪਤਾਨ ਬਰੰਟ ਇੱਕ ਪਾਸੇ ਡਟੀ ਰਹੀ ਅਤੇ ਅਖੀਰ ਵਿੱਚ ਫਰੇਆ ਕੈਂਪ ਨੇ 28 ਗੇਂਦਾਂ ਵਿੱਚ 4 ਚੌਕੇ ਅਤੇ 1 ਛੱਕਾ ਜੜ ਕੇ ਟੀਮ ਨੂੰ 150 ਦੇ ਸਕੋਰ ਤੱਕ ਪਹੁੰਚਾਇਆ। ਹੁਣ ਆਸਟਰੇਲੀਆ ਨੂੰ ਖਿਤਾਬ ਜਿੱਤਣ ਲਈ 151 ਦੌੜਾਂ ਦੀ ਲੋੜ ਹੈ।

Advertisement
×