ਤੇਜ਼ ਗੇਂਦਬਾਜ਼ ਅਰੁੰਧਤੀ ਰੈੱਡੀ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਐਤਵਾਰ ਨੂੰ ਇਥੇ ਮੀਂਹ ਪ੍ਰਭਾਵਿਤ ਪਹਿਲੇ ਮਹਿਲਾ ਟੀ20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਆਸਟਰੇਲੀਆ ਨੂੰ ਡਕਵਰਥ-ਲੁਈਸ (ਡੀ ਐੱਲ ਐੱਸ) ਵਿਧੀ ਤਹਿਤ 21 ਦੌੜਾਂ ਨਾਲ ਹਰਾ ਦਿੱਤਾ। ਅਰੁੰਧਤੀ (22 ਦੌੜਾਂ ਬਦਲੇ ਚਾਰ ਵਿਕਟ), ਰੇਣੂਕਾ ਸਿੰਘ (14/2) ਤੇ ਸ੍ਰੀ ਚਰਣੀ (14/2) ਦੀ ਤੂਫ਼ਾਨੀ ਗੇਂਦਬਾਜ਼ੀ ਅੱਗੇ ਆਸਟਰੇਲੀਆ ਦੀ ਟੀਮ 18 ਓਵਰਾਂ ਵਿਚ 133 ਦੌੜਾਂ ’ਤੇ ਆਊਟ ਹੋ ਗਈ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਉਪ ਕਪਤਾਨ ਸਮ੍ਰਿਤੀ ਮੰਧਾਨਾ (17 ਗੇਂਦਾਂ ਵਿੱਚ ਨਾਬਾਦ 16 ਦੌੜਾਂ) ਤੇ ਜੇਮਿਮਾ ਰੌਡਰਿਗਜ਼ (ਤਿੰਨ ਗੇਂਦਾਂ ਵਿੱਚ ਨਾਬਾਦ ਨੌਂ ਦੌੜਾਂ) ਦੀਆਂ ਪਾਰੀਆਂ ਬਦੌਲਤ 5.1 ਓਵਰ ਵਿੱਚ 50 ਦੌੜਾਂ ਬਣਾ ਲਈਆਂ ਸਨ ਜਦੋਂ ਮੀਂਹ ਕਰਕੇ ਖੇਡ ਰੋਕਣੀ ਪਈ। ਮੈਚ ਮੁੜ ਸ਼ੁਰੂ ਨਹੀਂ ਹੋਇਆ ਤਾਂ ਭਾਰਤ ਨੂੰ ਡੀ ਐੱਲ ਐੱਸ ਤਹਿਤ ਜੇਤੂ ਐਲਾਨ ਦਿੱਤਾ ਕਿਉਂਕਿ 5.1 ਓਵਰਾਂ ਮਗਰੋਂ ਇਸ ਵਿਧੀ ਤਹਿਤ ਬਰਾਬਰੀ ਦਾ ਸਕੋਰ 29 ਦੌੜਾਂ ਸੀ। ਭਾਰਤ ਨੇ ਇਕੋ ਇਕ ਵਿਕਟ ਸ਼ੈਫ਼ਾਲੀ ਵਰਮਾ (21 ਦੌੜਾਂ) ਦੇ ਰੂਪ ਵਿਚ ਗੁਆਇਆ। ਇਸ ਤੋਂ ਪਹਿਲਾਂ ਮੇਜ਼ਬਾਨ ਆਸਟਰੇਲੀਆ ਨੇ ਆਪਣੇ ਆਖਰੀ ਪੰਜ ਵਿਕਟ ਮਹਿਜ਼ 12 ਦੌੜਾਂ ’ਤੇ ਗੁਆਏ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

