ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਕ੍ਰਿਕਟ ਫਾਈਨਲ ਅੱਜ
ਭਲਕੇ ਮਹਿਲਾਵਾਂ ਦੇ ਆਈ ਸੀ ਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਫ਼ਾਈਨਲ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਕਈ ਵਾਰ ਹਾਰ ਦਾ ਸਾਹਮਣਾ ਵੀ ਕੀਤਾ ਹੈ ਪਰ ਇਸ ਵਾਰ ਉਹ ਅਤੇ ਉਨ੍ਹਾਂ ਦੀ ਟੀਮ ਭਲਕੇ ਐਤਵਾਰ ਨੂੰ ਭਾਰਤ ਦੀ ਜਿੱਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਭਾਰਤ ਬਾਕੀ ਸਫਾ 7 »ਐਤਵਾਰ ਨੂੰ ਇੱਥੇ ਖੇਡੇ ਜਾਣ ਵਾਲੇ ਮਹਿਲਾ ਇੱਕ ਰੋਜ਼ਾ ਫਾਈਨਲ ਵਿੱਚ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗਾ। ਦੋਵਾਂ ਟੀਮਾਂ ਨੇ ਕਦੇ ਵੀ ਆਈ ਸੀ ਸੀ ਖਿਤਾਬ ਨਹੀਂ ਜਿੱਤਿਆ ਹੈ। ਇਸ ਲਈ ਮਹਿਲਾ ਕ੍ਰਿਕਟ ਨੂੰ ਇੱਕ ਰੋਜ਼ਾ ਖੇਡ ਮੁਕਾਬਲਿਆਂ ਦੇ ਆਈ ਸੀ ਸੀ ਫਾਰਮੈਟ ਵਿੱਚ ਇੱਕ ਨਵਾਂ ਚੈਂਪੀਅਨ ਮਿਲਣਾ ਤੈਅ ਹੈ।
ਮਹਿਲਾਵਾਂ ਨੂੰ ਪੁਰਸ਼ ਟੀਮ ਜਿੰਨਾ ਮਿਲ ਸਕਦੈ ਇਨਾਮ
ਨਵੀਂ ਦਿੱਲੀ: ਨਵੀਂ ਮੁੰਬਈ ਵਿੱਚ ਭਲਕੇ ਐਤਵਾਰ ਨੂੰ ਮਹਿਲਾਵਾਂ ਦੇ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ਵਿੱਚ ਜੇ ਭਾਰਤੀ ਟੀਮ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਹਾਸਲ ਕਰਦੀ ਹੈ ਤਾਂ ਭਾਰਤੀ ਕ੍ਰਿਕਟ ਬੋਰਡ (ਬੀ ਸੀ ਸੀ ਆਈ) ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੂੰ ਪੁਰਸ਼ਾਂ ਦੀ ਟੀਮ ਦੇ ਬਰਾਬਰ ਨਕਦ ਇਨਾਮ ਦੇ ਸਕਦਾ ਹੈ। ਬੀ ਸੀ ਸੀ ਆਈ ਦੇ ਸਾਬਕਾ ਸਕੱਤਰ ਤੇ ਹੁਣ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੇ ਚੇਅਰਮੈਨ ਜੈ ਸ਼ਾਹ ਦੀ ‘ਬਰਾਬਰ ਤਨਖਾਹ’ ਨੀਤੀ ਤਹਿਤ ਭਾਰਤੀ ਕ੍ਰਿਕਟ ਬੋਰਡ ਵੱਲੋਂ ਮਹਿਲਾਵਾਂ ਦੀ ਟੀਮ ਨੂੰ ਓਨਾ ਹੀ ਨਕਦ ਇਨਾਮ ਦੇਣ ’ਤੇ ਵਿਚਾਰ ਕਰ ਰਿਹਾ ਹੈ ,ਜਿੰਨਾ ਪਿਛਲੇ ਸਾਲ ਟੀ-20 ਵਿਸ਼ਵ ਕੱਪ ਜਿੱਤਣ ਮਗਰੋਂ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੂੰ ਦਿੱਤਾ ਸੀ। ਦੱਸਣਯੋਗ ਹੈ ਕਿ ਭਾਰਤੀ ਪੁਰਸ਼ਾਂ ਦੀ ਟੀਮ ਨੇ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ, ਜਿਸ ਮਗਰੋਂ ਖਿਡਾਰੀਆਂ ਤੇ ਸਹਾਇਕ ਸਟਾਫ ਦੀ ਪੂਰੀ ਟੀਮ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਲਈ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਸੀ। -ਪੀਟੀਆਈ
