DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Women’s Hockey World Cup: ਅਰਜਨਟੀਨਾ ਨੇ ਨੀਦਰਲੈਂਡਜ਼ ਨੂੰ ਸ਼ੂਟਆਊਟ ਵਿੱਚ ਹਰਾ ਕੇ ਮਹਿਲਾ ਵਿਸ਼ਵ ਕੱਪ ਜਿੱਤਿਆ

Argentina Netherlands Final: ਫਾਈਨਲ ਮੁਕਾਬਲੇ ਵਿਚ ਨੌਂ ਵਾਰ ਦੀ ਚੈਂਪੀਅਨ ਟੀਮ ਨੂੰ ਹਰਾਇਆ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Argentina Shootout Victory: ਅਰਜਨਟੀਨਾ ਨੇ ਨੀਦਰਲੈਂਡਜ਼ ਦਾ ਲਗਾਤਾਰ ਚੌਥਾ ਮਹਿਲਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਤੋੜਦਿਆਂ ਸ਼ਨਿਚਰਵਾਰ ਨੂੰ ਪੈਨਲਟੀ ਸ਼ੂਟਆਊਟ ਵਿੱਚ 3-1 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਅਰਜਨਟੀਨਾ ਨੇ ਪਿਛਲੀ ਵਾਰ ਦੀ ਹਾਰ ਦਾ ਬਦਲਾ ਲੈਂਦਿਆਂ ਆਪਣਾ ਤੀਜਾ ਵਿਸ਼ਵ ਕੱਪ ਖਿਤਾਬ ਆਪਣੇ ਨਾਂ ਕਰ ਲਿਆ ਹੈ।

ਪਿਛਲੀ ਵਾਰ ਵਿਸ਼ਵ ਕੱਪ ਵਿੱਚ ਅਰਜਨਟੀਨਾ ਨੂੰ ਨੀਦਰਲੈਂਡਜ਼ ਨੇ 3-1 ਨਾਲ ਹੀ ਹਰਾਇਆ ਸੀ। ਇਸ ਤੋਂ ਪਹਿਲਾਂ ਅਰਜਨਟੀਨਾ ਨੇ 2002 ਅਤੇ 2010 ਵਿੱਚ ਵੀ ਨੀਦਰਲੈਂਡਜ਼ ਨੂੰ ਹਰਾ ਕੇ ਹੀ ਖਿਤਾਬ ਜਿੱਤੇ ਸਨ, ਜਦਕਿ ਨੌਂ ਵਾਰ ਦੀ ਚੈਂਪੀਅਨ ਨੀਦਰਲੈਂਡਜ਼ 10ਵੀਂ ਵਾਰ ਚੈਂਪੀਅਨ ਬਣਨ ਤੋਂ ਖੁੰਝ ਗਈ। ਪੈਨਲਟੀ ਸ਼ੂਟਆਊਟ ਵਿੱਚ ਅਰਜਨਟੀਨਾ ਲਈ ਵਿਕਟੋਰੀਆ ਗਰਾਨਾਟੋ, ਬ੍ਰਿਸਾ ਬ੍ਰਗੇਸਰ ਅਤੇ ਸੋਫੀਆ ਕਾਈਰੋ ਨੇ ਗੋਲ ਕੀਤੇ, ਜਦਕਿ ਡਿਆਜ਼ ਜੋ ਦਾ ਗੋਲ ਰੱਦ ਹੋ ਗਿਆ। ਦੂਜੇ ਪਾਸੇ ਨੀਦਰਲੈਂਡਜ਼ ਲਈ ਸਿਰਫ਼ ਮਾਰਿਨ ਨੇ ਗੋਲ ਕੀਤਾ, ਜਦਕਿ ਪੀਏਨ ਸੈਂਡਰਸ, ਫੇਲਿਸ ਅਲਬਰਸ ਅਤੇ ਮੋਏਸ ਫ੍ਰੀਕੇ ਦੇ ਨਿਸ਼ਾਨੇ ਖੁੰਝ ਗਏ।

Advertisement

ਇਸ ਆਖਰੀ ਮੈਚ ਵਿੱਚ ਨੀਦਰਲੈਂਡਜ਼ ਲਈ ਪਹਿਲਾ ਗੋਲ 30ਵੇਂ ਮਿੰਟ ਵਿੱਚ  ਡਰੈਗ ਫਲਿੱਕਰ ਮੰਨੀ ਜਾਣ ਵਾਲੀ ਯਿਬਬੀ ਯਾਨਸੇਨ ਨੇ ਕੀਤਾ। ਮੈਚ ਦੌਰਾਨ ਅਰਜਨਟੀਨਾ ਨੂੰ ਅੱਠ ਪੈਨਲਟੀ ਕਾਰਨਰ ਮਿਲੇ, ਜਿਨ੍ਹਾਂ ਵਿੱਚੋਂ ਅੱਠਵੇਂ ਪੈਨਲਟੀ ਕਾਰਨਰ 'ਤੇ ਕਪਤਾਨ ਮਾਰੀਆ ਗ੍ਰਾਨਾਟੋ ਨੇ 54ਵੇਂ ਮਿੰਟ ਵਿੱਚ ਰੀਬਾਉਂਡ 'ਤੇ ਬਰਾਬਰੀ ਦਾ ਗੋਲ ਕਰਕੇ ਮੈਚ ਨੂੰ ਪੈਨਲਟੀ ਸ਼ੂਟਆਊਟ ਵਿੱਚ ਪਹੁੰਚਾ ਦਿੱਤਾ।

Advertisement

ਪਹਿਲੇ ਪੰਦਰਾਂ ਮਿੰਟਾਂ ਵਿੱਚ ਮੁਕਾਬਲਾ ਬਰਾਬਰੀ ਦਾ ਰਿਹਾ ਅਤੇ ਦੋਵੇਂ ਟੀਮਾਂ ਇੱਕ-ਦੂਜੇ ਨੂੰ ਪਰਖਦੀਆਂ ਨਜ਼ਰ ਆਈਆਂ। ਨੀਦਰਲੈਂਡਜ਼ ਨੇ ਪਹਿਲਾ ਹਮਲਾ ਮੈਚ ਦੇ ਅੱਠਵੇਂ ਮਿੰਟ ਵਿੱਚ ਕੀਤਾ, ਪਰ ਮਾਰਲਿਨ ਜੋਕੇਮਸ ਵੱਲੋਂ ਸਰਕਲ ਵਿੱਚ ਪਹੁੰਚਾਈ ਗਈ ਗੇਂਦ ਨੂੰ ਟਰੈਪ ਕਰਨ ਲਈ ਉੱਥੇ ਕੋਈ ਮੌਜੂਦ ਨਹੀਂ ਸੀ। ਦੋ ਮਿੰਟ ਬਾਅਦ ਪੀਏਨ ਸੈਂਡਰਸ ਨੇ ਫਿਰ ਸਰਕਲ ਵਿੱਚ ਪ੍ਰਵੇਸ਼ ਕੀਤਾ, ਪਰ ਅਰਜਨਟੀਨਾ ਦੇ ਡਿਫੈਂਡਰਾਂ ਨੇ ਗੇਂਦ ਨੂੰ ਸੁਰੱਖਿਅਤ ਬਾਹਰ ਕੱਢ ਦਿੱਤਾ।

ਦੂਜੇ ਕੁਆਰਟਰ ਦੇ ਚੌਥੇ ਮਿੰਟ ਵਿੱਚ ਨੀਦਰਲੈਂਡਜ਼ ਦੀ ਤਜਰਬੇਕਾਰ ਖਿਡਾਰੀ ਅਤੇ ਆਪਣਾ 252ਵਾਂ ਮੈਚ ਖੇਡ ਰਹੀ ਜਾਨ ਡਿ ਵਾਰਡ ਗੇਂਦ ਲੈ ਕੇ ਅੱਗੇ ਵਧੀ ਅਤੇ ਮਾਰਿਨ ਨੂੰ ਵਧੀਆ ਪਾਸ ਦਿੱਤਾ, ਪਰ ਉਹ ਗੇਂਦ 'ਤੇ ਕਾਬੂ ਨਹੀਂ ਰੱਖ ਸਕੀ। ਬਰੇਕ ਤੋਂ ਠੀਕ ਪਹਿਲਾਂ ਆਖਰੀ ਮਿੰਟ ਵਿੱਚ ਮਿਲੇ ਪਹਿਲੇ ਪੈਨਲਟੀ ਕਾਰਨਰ 'ਤੇ ਯਾਨਸੇਨ ਨੇ ਡਰੈਗ ਫਲਿਕ ਨਾਲ ਟੂਰਨਾਮੈਂਟ ਵਿੱਚ ਆਪਣਾ ਅੱਠਵਾਂ ਗੋਲ ਕੀਤਾ।

ਬਰੇਕ ਤੋਂ ਬਾਅਦ ਅਰਜਨਟੀਨਾ ਨੂੰ 33ਵੇਂ ਮਿੰਟ ਵਿੱਚ ਪਹਿਲਾ ਪੈਨਲਟੀ ਕਾਰਨਰ ਮਿਲਿਆ ਪਰ ਗੋਲ ਨਾ ਹੋਇਆ। ਅਰਜਨਟੀਨਾ ਨੇ ਹਮਲੇ ਜਾਰੀ ਰੱਖੇ ਅਤੇ ਦੋ ਮਿੰਟ ਬਾਅਦ ਕਪਤਾਨ ਮਾਰੀਆ ਗ੍ਰਾਨਾਟੋ ਨੂੰ ਸਰਕਲ ਵਿੱਚ ਰੁਕਾਵਟ ਪਹੁੰਚਾਉਣ ਕਾਰਨ ਦੂਜਾ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਡੱਚ ਗੋਲਕੀਪਰ ਐਨੇ ਵੀਨੇਨਡਾਲ ਨੇ ਬਚਾ ਲਿਆ। ਤੀਜੇ ਕੁਆਰਟਰ ਦੇ ਆਖਰੀ ਦੋ ਮਿੰਟਾਂ ਵਿੱਚ ਅਰਜਨਟੀਨਾ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਆਗਸਟੀਨਾ ਗੋਰਜੇਲਾਨੀ ਦੀ ਟਰੈਪਿੰਗ ਅਤੇ ਸ਼ਾਟ ਕਮਜ਼ੋਰ ਰਹੇ।

Advertisement
×