DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Women Hockey Team ਦਾ Olympics ਲਈ Qualify ਕਰਨ ’ਤੇ ਜ਼ੋਰ

ਨੈਦਰਲੈਂਡਜ਼ ਦੇ ਸਾਬਕਾ ਹਾਕੀ ਖਿਡਾਰੀ ਅਤੇ ਭਾਰਤੀ ਮਹਿਲਾ ਹਾਕੀ ਟੀਮ ਦੇ ਮੌਜੂਦਾ ਕੋਚ ਤਾਇਕੇ ਤਾਕੇਮਾ ਦਾ ਮੰਨਣਾ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਕੋਲ ਚੀਨ ਵਾਂਗ ਤਗ਼ਮਾ ਜਿੱਤਣ ਦੀ ਪੂਰੀ ਕਾਬਲੀਅਤ ਹੈ ਪਰ ਟੀਮ ਦਾ ਪਹਿਲਾ ਟੀਚਾ ਬੁਨਿਆਦੀ ਖੇਡ ਢਾਂਚਾ...

  • fb
  • twitter
  • whatsapp
  • whatsapp
featured-img featured-img
ਤਾਇਕੇ ਤਾਕੇਮਾ
Advertisement

ਨੈਦਰਲੈਂਡਜ਼ ਦੇ ਸਾਬਕਾ ਹਾਕੀ ਖਿਡਾਰੀ ਅਤੇ ਭਾਰਤੀ ਮਹਿਲਾ ਹਾਕੀ ਟੀਮ ਦੇ ਮੌਜੂਦਾ ਕੋਚ ਤਾਇਕੇ ਤਾਕੇਮਾ ਦਾ ਮੰਨਣਾ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਕੋਲ ਚੀਨ ਵਾਂਗ ਤਗ਼ਮਾ ਜਿੱਤਣ ਦੀ ਪੂਰੀ ਕਾਬਲੀਅਤ ਹੈ ਪਰ ਟੀਮ ਦਾ ਪਹਿਲਾ ਟੀਚਾ ਬੁਨਿਆਦੀ ਖੇਡ ਢਾਂਚਾ ਮਜ਼ਬੂਤ ਕਰਨਾ ਅਤੇ ਲਾਸ ਏਂਜਲਸ ਓਲੰਪਿਕਸ ਵਿੱਚ ਥਾਂ ਪੱਕੀ ਕਰਨਾ ਹੋਣਾ ਚਾਹੀਦਾ ਹੈ। ਤਾਕੇਮਾ ਪੈਰਿਸ ਓਲੰਪਿਕਸ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਚੀਨੀ ਟੀਮ ਦੇ ਕੋਚ ਰਹਿ ਚੁੱਕੇ ਹਨ ਅਤੇ ਹੁਣ ਭਾਰਤੀ ਟੀਮ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਚੀਨੀ ਟੀਮ ਨਾਲ ਕੰਮ ਸ਼ੁਰੂ ਕੀਤਾ ਸੀ ਤਾਂ ਉਹ 12ਵੇਂ ਸਥਾਨ ’ਤੇ ਸੀ ਪਰ ਬਾਅਦ ਵਿੱਚ ਓਲੰਪਿਕਸ ਤਗ਼ਮਾ ਜਿੱਤਣ ਵਿੱਚ ਕਾਮਯਾਬ ਰਹੀ। ਉਨ੍ਹਾਂ ਮੁਤਾਬਕ ਭਾਰਤੀ ਟੀਮ ਵੀ ਅਜਿਹਾ ਕਰ ਸਕਦੀ ਹੈ ਬਸ਼ਰਤੇ ਪਹਿਲਾਂ ਕੁਆਲੀਫਾਈ ਕਰਨ ’ਤੇ ਧਿਆਨ ਦਿੱਤਾ ਜਾਵੇ। ਪੈਨਲਟੀ ਕਾਰਨਰ ਮਾਹਿਰ ਤਾਕੇਮਾ ਦਾ ਮੰਨਣਾ ਹੈ ਕਿ ਇਸ ਖੇਡ ਵਿੱਚ ਕਾਮਯਾਬੀ ਲਈ ਵਿਅਕਤੀਗਤ ਪ੍ਰਦਰਸ਼ਨ ਦੀ ਥਾਂ ਸਾਰਿਆਂ ਦਾ ਰਲ ਕੇ ਚੰਗਾ ਪ੍ਰਦਰਸ਼ਨ ਕਰਨਾ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਬੰਗਲੂਰੂ ਵਿੱਚ ਅੰਡਰ-21 ਟੀਮ ਨਾਲ ਕੰਮ ਕਰਨ ਦਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਭਾਰਤ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਅਤੇ ਖਿਡਾਰਨਾਂ ਹਰ ਰੋਜ਼ ਕੁਝ ਨਵਾਂ ਸਿੱਖਣ ਲਈ ਉਤਸ਼ਾਹਿਤ ਰਹਿੰਦੀਆਂ ਹਨ।

Advertisement
Advertisement
×