DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਹਿਲਾ ਹਾਕੀ: ਭਾਰਤ ਨੇ ਅਮਰੀਕਾ ਨੂੰ 3-2 ਨਾਲ ਹਰਾਇਆ

ਦੀਪਿਕਾ ਦੇ ਦੋ ਸ਼ਾਨਦਾਰ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਐੱਫ ਆਈ ਐੱਚ ਨੈਸ਼ਨਜ਼ ਕੱਪ ਦੇ ਪੂਲ ‘ਏ’ ਦੇ ਆਪਣੇ ਪਹਿਲੇ ਮੈਚ ਵਿੱਚ ਜ਼ਬਰਦਸਤ ਵਾਪਸੀ ਕਰਦਿਆਂ ਅਮਰੀਕਾ ਨੂੰ 3-2 ਨਾਲ ਹਰਾ ਦਿੱਤਾ। ਮੈਚ ਦੀ ਸ਼ੁਰੂਆਤ...

  • fb
  • twitter
  • whatsapp
  • whatsapp
Advertisement

ਦੀਪਿਕਾ ਦੇ ਦੋ ਸ਼ਾਨਦਾਰ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਐੱਫ ਆਈ ਐੱਚ ਨੈਸ਼ਨਜ਼ ਕੱਪ ਦੇ ਪੂਲ ‘ਏ’ ਦੇ ਆਪਣੇ ਪਹਿਲੇ ਮੈਚ ਵਿੱਚ ਜ਼ਬਰਦਸਤ ਵਾਪਸੀ ਕਰਦਿਆਂ ਅਮਰੀਕਾ ਨੂੰ 3-2 ਨਾਲ ਹਰਾ ਦਿੱਤਾ। ਮੈਚ ਦੀ ਸ਼ੁਰੂਆਤ ਵਿੱਚ ਅਮਰੀਕਾ ਨੇ ਹਮਲਾਵਰ ਖੇਡ ਦਿਖਾਈ। ਐਸ਼ਲੇ ਸੇਸਾ ਨੇ ਚੌਥੇ ਮਿੰਟ ਵਿੱਚ ਮੈਦਾਨੀ ਗੋਲ ਕੀਤਾ ਅਤੇ ਮੈਡਲੀਨ ਜ਼ਿਮਰ ਨੇ ਸੱਤਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਅਮਰੀਕਾ ਨੂੰ 2-0 ਦੀ ਸ਼ੁਰੂਆਤੀ ਲੀਡ ਦਿਵਾ ਦਿੱਤੀ। ਦੋ ਗੋਲਾਂ ਨਾਲ ਪੱਛੜਨ ਤੋਂ ਬਾਅਦ ਭਾਰਤ ਨੇ ਹਮਲਾਵਰ ਰੁਖ਼ ਅਪਣਾਇਆ। ਡਰੈਗ-ਫਲਿੱਕ ਮਾਹਿਰ ਦੀਪਿਕਾ ਨੇ 17ਵੇਂ ਅਤੇ 24ਵੇਂ ਮਿੰਟ ਵਿੱਚ ਲਗਾਤਾਰ ਦੋ ਪੈਨਲਟੀ ਕਾਰਨਰਾਂ ਨੂੰ ਗੋਲਾਂ ਵਿੱਚ ਬਦਲ ਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ 28ਵੇਂ ਮਿੰਟ ਵਿੱਚ ਨਵਨੀਤ ਕੌਰ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰ ਕੇ ਭਾਰਤ ਨੂੰ 3-2 ਦੀ ਲੀਡ ਦਿਵਾਈ, ਜੋ ਮੈਚ ਦੇ ਅਖ਼ੀਰ ਤੱਕ ਬਰਕਰਾਰ ਰਹੀ।

Advertisement
Advertisement
×