Women Hockey ਫਾਈਨਲ: India ਤੇ History ਵਿਚਾਲੇ ਖੜ੍ਹੀ China wall
ਭਾਰਤ ਨੂੰ ਸ਼ੁੱਕਰਵਾਰ ਨੂੰ ਇਤਿਹਾਸ ਰਚਣ ਲਈ ਚੀਨ ਦੀ ਮਜ਼ਬੂਤ ਕੰਧ ਪਾਰ ਕਰਨਾ ਪਵੇਗੀ। ਟੀਮ ਮਹਿਲਾ ਹਾਕੀ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਚੀਨ ਨਾਲ ਭਿੜੇਗੀ, ਜਿਸ ਦਾ ਮਕਸਦ 44 ਸਾਲਾਂ ਵਿੱਚ ਏਸ਼ਿਆਈ ਖੇਡਾਂ ਦਾ ਆਪਣਾ ਪਹਿਲਾ ਸੋਨ ਤਗ਼ਮਾ ਜਿੱਤਣਾ ਅਤੇ ਲਾਸ...
Advertisement
ਭਾਰਤ ਨੂੰ ਸ਼ੁੱਕਰਵਾਰ ਨੂੰ ਇਤਿਹਾਸ ਰਚਣ ਲਈ ਚੀਨ ਦੀ ਮਜ਼ਬੂਤ ਕੰਧ ਪਾਰ ਕਰਨਾ ਪਵੇਗੀ। ਟੀਮ ਮਹਿਲਾ ਹਾਕੀ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਚੀਨ ਨਾਲ ਭਿੜੇਗੀ, ਜਿਸ ਦਾ ਮਕਸਦ 44 ਸਾਲਾਂ ਵਿੱਚ ਏਸ਼ਿਆਈ ਖੇਡਾਂ ਦਾ ਆਪਣਾ ਪਹਿਲਾ ਸੋਨ ਤਗ਼ਮਾ ਜਿੱਤਣਾ ਅਤੇ ਲਾਸ ਏਂਜਲਸ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰਨਾ ਹੈ। ਭਾਰਤ ਨੇ 1982 ਦੇ ਸੰਸਕਰਨ ਵਿੱਚ ਆਪਣੀ ਇੱਕੋ-ਇੱਕ ਜਿੱਤ ਤੋਂ ਬਾਅਦ ਮਹਿਲਾ ਹਾਕੀ ਵਿੱਚ ਏਸ਼ਿਆਈ ਖੇਡਾਂ ਦਾ ਕੋਈ ਸੋਨ ਤਗ਼ਮਾ ਨਹੀਂ ਜਿੱਤਿਆ ਅਤੇ ਇਹ ਟੀਮ ਇਸ ਲੰਮੇ ਇੰਤਜ਼ਾਰ ਨੂੰ ਖ਼ਤਮ ਕਰਨ ਲਈ ਦ੍ਰਿੜ੍ਹ ਨਜ਼ਰ ਆ ਰਹੀ ਹੈ। 1982 ਦੀ ਉਸ ਯਾਦਗਾਰ ਜਿੱਤ ਤੋਂ ਬਾਅਦ, ਭਾਰਤ ਦੋ ਵਾਰ ਏਸ਼ਿਆਈ ਖੇਡਾਂ ਦਾ ਖ਼ਿਤਾਬ ਜਿੱਤਣ ਨੇੜੇ ਪੁੱਜਿਆ ਹੈ। ਉਹ 1998 ਅਤੇ 2018 ਵਿੱਚ ਫਾਈਨਲ ’ਚ ਪੁੱਜਿਆ, ਪਰ ਕ੍ਰਮਵਾਰ ਦੱਖਣੀ ਕੋਰੀਆ ਅਤੇ ਜਪਾਨ ਤੋਂ ਹਾਰਨ ਮਗਰੋਂ ਉਸ ਨੂੰ ਚਾਂਦੀ ਦੇ ਤਗ਼ਮਿਆਂ ਨਾਲ ਹੀ ਸਬਰ ਕਰਨਾ ਪਿਆ।
Advertisement
Advertisement
×

