DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਿਲਾ ਕ੍ਰਿਕਟ: ਭਾਰਤ ਤੇ ਸ੍ਰੀਲੰਕਾ ਵਿਚਾਲੇ ਪਹਿਲਾ ਟੀ-20 ਮੈਚ ਅੱਜ

ਭਾਰਤੀ ਮਹਿਲਾ ਕ੍ਰਿਕਟ ਟੀਮ ਐਤਵਾਰ ਤੋਂ ਇੱਥੇ ਸ੍ਰੀਲੰਕਾ ਖਿਲਾਫ਼ ਪੰਜ ਮੈਚਾਂ ਦੀ ਟੀ-20 ਲੜੀ ਦੀ ਸ਼ੁਰੂਆਤ ਕਰੇਗੀ। ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦਿਆਂ ਇਹ ਲੜੀ ਅਹਿਮ ਮੰਨੀ ਜਾ ਰਹੀ ਹੈ। ਭਾਵੇਂ ਟੀਮ ਕੋਲ ਕਪਤਾਨ ਹਰਮਨਪ੍ਰੀਤ ਕੌਰ,...

  • fb
  • twitter
  • whatsapp
  • whatsapp
featured-img featured-img
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦੀ ਫਾਈਲ ਫੋਟੋ।
Advertisement

ਭਾਰਤੀ ਮਹਿਲਾ ਕ੍ਰਿਕਟ ਟੀਮ ਐਤਵਾਰ ਤੋਂ ਇੱਥੇ ਸ੍ਰੀਲੰਕਾ ਖਿਲਾਫ਼ ਪੰਜ ਮੈਚਾਂ ਦੀ ਟੀ-20 ਲੜੀ ਦੀ ਸ਼ੁਰੂਆਤ ਕਰੇਗੀ। ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦਿਆਂ ਇਹ ਲੜੀ ਅਹਿਮ ਮੰਨੀ ਜਾ ਰਹੀ ਹੈ। ਭਾਵੇਂ ਟੀਮ ਕੋਲ ਕਪਤਾਨ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਜੇਮਿਮਾ ਰੌਡਰਿਗਜ਼ ਅਤੇ ਦੀਪਤੀ ਸ਼ਰਮਾ ਵਰਗੀਆਂ ਤਜਰਬੇਕਾਰ ਖਿਡਾਰਨਾਂ ਹਨ, ਪਰ ਟੀਮ ਪ੍ਰਬੰਧਨ ਦਾ ਮੁੱਖ ਮਕਸਦ ਭਵਿੱਖ ਲਈ ਨੌਜਵਾਨ ਪ੍ਰਤਿਭਾ ਨੂੰ ਤਰਾਸ਼ਣਾ ਹੈ। ਸ੍ਰੀਲੰਕਾ ਦੀ ਅਗਵਾਈ ਤਜਰਬੇਕਾਰ ਚਮਾਰੀ ਅਟਾਪੱਟੂ ਕਰ ਰਹੀ ਹੈ।

ਇਸ ਲੜੀ ਦੌਰਾਨ 17 ਸਾਲਾ ਜੀ ਕਮਾਲਿਨੀ ਅਤੇ ਹੋਣਹਾਰ ਸਪਿੰਨਰ ਵੈਸ਼ਣਵੀ ਸ਼ਰਮਾ ’ਤੇ ਖਾਸ ਨਜ਼ਰ ਰਹੇਗੀ। ਕਮਾਲਿਨੀ ਨੇ ਅੰਡਰ-19 ਵਿਸ਼ਵ ਕੱਪ ਅਤੇ ਮਹਿਲਾ ਪ੍ਰੀਮੀਅਰ ਲੀਗ (ਡਬਲਿਊ ਪੀ ਐੱਲ) ਵਿੱਚ ਆਪਣੀ ਖੇਡ ਦਾ ਲੋਹਾ ਮਨਵਾਇਆ ਹੈ। ਦੂਜੇ ਪਾਸੇ, ਵੈਸ਼ਣਵੀ ਅੰਡਰ-19 ਵਿਸ਼ਵ ਕੱਪ ਵਿੱਚ 17 ਵਿਕਟਾਂ ਲੈ ਕੇ ਸਭ ਤੋਂ ਸਫ਼ਲ ਗੇਂਦਬਾਜ਼ ਰਹੀ ਸੀ। ਰਾਧਾ ਯਾਦਵ ਦੀ ਗੈਰ-ਹਾਜ਼ਰੀ ਵਿੱਚ ਵੈਸ਼ਣਵੀ ਅਤੇ ਐੱਨ ਸ੍ਰੀ ਚਰਣੀ ਨੂੰ ਮੌਕਾ ਮਿਲ ਸਕਦਾ ਹੈ।

Advertisement

Advertisement
Advertisement
×