ਮਹਿਲਾ ਟੀਮ ਦਾ ਅਰਜਨਟੀਨਾ ਨਾਲ ਮੁਕਾਬਲਾ ਅੱਜ

ਮਹਿਲਾ ਟੀਮ ਦਾ ਅਰਜਨਟੀਨਾ ਨਾਲ ਮੁਕਾਬਲਾ ਅੱਜ

ਭਾਰਤੀ ਮਹਿਲਾ ਟੀਮ ਦੀ ਫਾਈਲ ਫੋਟੋ।

ਟੋਕੀਓ, 3 ਅਗਸਤ

ਪਹਿਲਾਂ ਹੀ ਇਤਿਹਾਸ ਦੇ ਪੰਨਿਆਂ ਵਿੱਚ ਨਾਮ ਦਰਜ ਕਰਵਾ ਚੁੱਕੀ ਭਾਰਤੀ ਮਹਿਲਾ ਹਾਕੀ ਟੀਮ ਦਾ ਟੀਚਾ ਹੁਣ ਟੋਕੀਓ ਓਲੰਪਿਕ ਖੇਡਾਂ ਦੇ ਸੈਮੀ ਫਾਈਨਲ ਵਿੱਚ ਅਰਜਨਟੀਨਾ ਨੂੰ ਸ਼ਿਕਸਤ ਦੇ ਕੇ ਨਵੀਆਂ ਬੁਲੰਦੀਆਂ ਛੂਹਣ ਦਾ ਹੋਵੇਗਾ। ਆਤਮਵਿਸ਼ਵਾਸ ਨਾਲ ਭਰਪੂਰ 18 ਮੈਂਬਰੀ ਭਾਰਤੀ ਮਹਿਲਾ ਟੀਮ ਨੇ ਸੋਮਵਾਰ ਨੂੰ ਤਿੰਨ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਓਲੰਪਿਕ ਦੇ ਸੈਮੀ ਫਾਈਨਲ ਦਾ ਟਿਕਟ ਕਟਾਇਆ ਹੈ। ਡਰੈਗ ਫਲਿੱਕਰ ਗੁਰਜੀਤ ਕੌਰ ਨੇ 22ਵੇਂ ਮਿੰਟ ਵਿੱਚ ਭਾਰਤ ਨੂੰ ਮਿਲੇ ਇਕਲੌਤੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ, ਜੋ ਅਖ਼ੀਰ ਵਿੱਚ ਫ਼ੈਸਾਲਕੁਨ ਸਾਬਤ ਹੋਇਆ। ਇਸ ਮੈਚ ਤੋਂ ਪਹਿਲਾਂ ਸਾਰੇ ਹਾਲਾਤ ਰਾਣੀ ਰਾਮਪਾਲ ਦੀ ਅਗਵਾਈ ਅਤੇ ਸੋਰਡ ਮਾਰਿਨ ਦੀ ਕੋਚਿੰਗ ਵਾਲੀ ਟੀਮ ਦੇ ਖ਼ਿਲਾਫ਼ ਸਨ।

ਭਾਰਤੀ ਪੁਰਸ਼ ਟੀਮ ਦੇ ਸੈਮੀ ਫਾਈਨਲ ਵਿੱਚ ਬੈਲਜੀਅਮ ਤੋਂ ਹਾਰਨ ਮਗਰੋਂ ਸਾਰਿਆਂ ਦੀਆਂ ਨਜ਼ਰਾਂ ਹੁਣ ਕੁੜੀਆਂ ਦੇ ਪ੍ਰਦਰਸ਼ਨ ’ਤੇ ਟਿਕੀਆਂ ਹੋਈਆਂ ਹਨ। ਭਾਰਤੀ ਮਹਿਲਾ ਟੀਮ ਇੱਥੇ ਆਪਣੇ ਪ੍ਰਦਰਸ਼ਨ ਕਾਰਨ ਦਰਜਾਬੰਦੀ ਵਿੱਚ ਸੱਤਵੇਂ ਸਥਾਨ ’ਤੇ ਪਹੁੰਚ ਗਈ ਹੈ। ਇਹ ਉਸ ਦੀ ਹੁਣ ਤੱਕ ਦੀ ਸਰਵੋਤਮ ਦਰਜਾਬੰਦੀ ਹੈ। ਫਿਰ ਵੀ ਉਸ ਦਾ ਸਾਹਮਣਾ ਵਿਸ਼ਵ ਦੀ ਨੰਬਰ ਦੋ ਅਰਜਨਟੀਨਾ ਨਾਲ ਹੋਵੇਗਾ, ਜੋ ਪੰਜ ਸਾਲ ਪਹਿਲਾਂ ਰੀਓ ਖੇਡਾਂ ਵਿੱਚ ਖੁੰਝਣ ਮਗਰੋਂ ਇਸ ਮੌਕੇ ਨੂੰ ਹੱਥੋਂ ਜਾਣ ਨਹੀਂ ਦੇਣਾ ਚਾਹੇਗੀ। ਗੋਲਕੀਪਰ ਸਵਿਤਾ ਪੂਨੀਆ ਦੀ ਅਗਵਾਈ ਵਿੱਚ ਭਾਰਤੀ ਡਿਫੈਂਡਰਾਂ ਨੇ ਆਸਟਰੇਲੀਆ ਖ਼ਿਲਾਫ਼ ਬਿਹਤਰੀਨ ਖੇਡ ਦਿਖਾਈ ਅਤੇ ਆਪਣੇ ਇਕਲੌਤੇ ਗੋਲ ਦਾ ਅਖ਼ੀਰ ਤੱਕ ਬਚਾਅ ਕੀਤਾ। ਗੁਰਜੀਤ, ਦੀਪ ਗਰੇਸ ਏਕਾ, ਮੋਨਿਕਾ ਅਤੇ ਉਦਿਤਾ ਨੂੰ ਅਰਜਨਟੀਨਾ ਦੀ ਲੈਸ ਲਾਇਨਜ਼ ਵਰਗੀਆਂ ਖਿਡਾਰਨਾਂ ਨੂੰ ਰੋਕਣ ਲਈ ਇਸੇ ਤਰ੍ਹਾਂ ਦੀ ਲੈਅ ਜਾਰੀ ਰੱਖਣੀ ਹੋਵੇਗੀ। ਇਨ੍ਹਾਂ ਦੋਵਾਂ ਟੀਮਾਂ ਦੇ ਹਾਲੀਆ ਰਿਕਾਰਡ ਨੂੰ ਖੰਗਾਲਿਆ ਜਾਵੇ ਤਾਂ ਅਰਜਨਟੀਨਾ ਦਾ ਪੱਲੜਾ ਭਾਰੀ ਲਗਦਾ ਹੈ। ਇਸ ਸਾਲ ਓਲੰਪਿਕ ਤੋਂ ਪਹਿਲਾਂ ਭਾਰਤੀ ਮਹਿਲਾਵਾਂ ਨੇ ਅਰਜਨਟੀਨਾ ਦਾ ਦੌਰਾ ਕੀਤਾ ਸੀ। ਭਾਰਤ ਨੇ ਉੱਥੇ ਸੱਤ ਮੈਚ ਖੇਡੇ ਸਨ। -ਪੀਟੀਆਈ

ਭਾਰਤ ਦੇ ਅੱਜ ਦੇ ਮੁਕਾਬਲੇ

ਮੁੱਕੇਬਾਜ਼ੀ

•ਸਵੇਰੇ 11 ਵਜੇ ਲਵਲੀਨਾ ਬੋਰਗੋਹੇਨ ਬਨਾਮ ਤੁਰਕੀ ਦੀ ਮੁੱਕੇਬਾਜ਼ ਬੁਸੇਨਾਜ਼ ਸੁਰਮੇਨੇਲੀ ਮਹਿਲਾ 69 ਕਿਲੋ ਸੈਮੀ ਫਾਈਨਲ

ਹਾਕੀ

•ਦੁਪਹਿਰ 3:30 ਵਜੇ ਭਾਰਤ ਬਨਾਮ ਅਰਜਨਟੀਨਾ ਮਹਿਲਾ ਸੈਮੀ ਫਾਈਨਲ

ਅਥਲੈਟਿਕਸ

• ਸਵੇਰੇ 5:35 ਵਜੇ ਨੀਰਜ ਚੋਪੜਾ ਪੁਰਸ਼ ਜੈਵਲਿਨ ਥ੍ਰੋਅ ਕੁਆਲੀਫਾਈਂਗ ਗਰੁੱਪ ਏ

• ਸਵੇਰੇ 7:05 ਵਜੇ ਸ਼ਿਵਪਾਲ ਸਿੰਘ ਜੈਵਲਿਨ ਥ੍ਰੋਅ ਕੁਆਲੀਫਾਈਂਗ ਗਰੁੱਪ ਬੀ

ਗੋਲਫ਼

•ਸਵੇਰੇ 4 ਵਜੇ ਅਦਿਤੀ ਅਸ਼ੋਕ ਤੇ ਦੀਕਸ਼ਾ ਡਾਗਰ ਮਹਿਲਾ ਵਿਅਕਤੀਗਤ ਸਟਰੋਕ ਪਲੇਅ ਪਹਿਲਾ ਦੌਰ

ਕੁਸ਼ਤੀ

•ਸਵੇਰੇ 8 ਵਜੇ ਤੋਂ (ਸ਼ੁਰੂ ਹੋਣ ਮਗਰੋਂ ਚੌਥਾ ਮੁਕਾਬਲਾ) ਰਵੀ ਕੁਮਾਰ ਬਨਾਮ ਆਸਕਰ ਟਿਗਰੇਰੋਸ ਉਰਬਾਨੋ (ਕੋਲੰਬੀਆ) ਪੁਰਸ਼ ਫ੍ਰੀਸਟਾਈਲ 57 ਕਿਲੋ

•(ਪੰਜਵਾਂ ਮੁਕਾਬਲਾ) ਅੰਸ਼ੂ ਮਲਿਕ ਬਨਾਮ ਇਰੀਨਾ ਕੁਰਾਚਿਕਿਨਾ (ਬੇਲਾਰੂਸ) ਮਹਿਲਾ ਫ੍ਰੀਸਟਾਈਲ 57 ਕਿਲੋ

•(8ਵਾਂ ਮੁਕਾਬਲਾ) ਦੀਪਕ ਪੂਨੀਆ ਬਨਾਮ ਨਾਇਜੀਰੀਆ ਦਾ ਪਹਿਲਵਾਨ ਪੁਰਸ਼ ਫ੍ਰੀਸਟਾਈਲ 86 ਕਿਲੋ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All