DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Women Hockey series: India ਨੇ Australia ਨੂੰ ਹਰਾ ਕੇ 2-1 ਦੀ ਲੀਡ ਲਈ

ਭਾਰਤ ਨੇ ਦੋ ਸ਼ਾਨਦਾਰ ਫੀਲਡ ਗੋਲ ਕਰ ਕੇ ਮੇਜ਼ਬਾਨ ਆਸਟਰੇਲੀਆ ਨੂੰ ਤੀਜੇ ਮੈਚ ਵਿੱਚ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਚਾਰ ਮੈਚਾਂ ਦੀ ਦੋਸਤਾਨਾ ਮਹਿਲਾ ਹਾਕੀ ਲੜੀ ਵਿੱਚ 2-1 ਦੀ ਲੀਡ ਹਾਸਲ ਕਰ ਲਈ ਹੈ। ਭਾਰਤ ਨੂੰ ਤੀਜੇ ਕੁਆਰਟਰ...

  • fb
  • twitter
  • whatsapp
  • whatsapp
Advertisement

ਭਾਰਤ ਨੇ ਦੋ ਸ਼ਾਨਦਾਰ ਫੀਲਡ ਗੋਲ ਕਰ ਕੇ ਮੇਜ਼ਬਾਨ ਆਸਟਰੇਲੀਆ ਨੂੰ ਤੀਜੇ ਮੈਚ ਵਿੱਚ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਚਾਰ ਮੈਚਾਂ ਦੀ ਦੋਸਤਾਨਾ ਮਹਿਲਾ ਹਾਕੀ ਲੜੀ ਵਿੱਚ 2-1 ਦੀ ਲੀਡ ਹਾਸਲ ਕਰ ਲਈ ਹੈ। ਭਾਰਤ ਨੂੰ ਤੀਜੇ ਕੁਆਰਟਰ ਵਿੱਚ ਸਫਲਤਾ ਮਿਲੀ, ਜਦੋਂ ਸੋਨਮ ਨੇ (36ਵੇਂ ਮਿੰਟ ਵਿੱਚ) ਗੋਲ ਦਾਗ਼ ਕੇ ਮਹਿਮਾਨ ਟੀਮ ਨੂੰ ਅੱਗੇ ਕਰ ਦਿੱਤਾ। ਭਾਰਤੀ ਟੀਮ ਨੇ ਆਖ਼ਰੀ ਕੁਆਰਟਰ ਵਿੱਚ ਵੀ ਆਪਣੀ ਲੈਅ ਬਰਕਰਾਰ ਰੱਖੀ ਅਤੇ ਲਾਲਰੇਮਸਿਆਮੀ ਨੇ (49ਵੇਂ ਮਿੰਟ ਵਿੱਚ) ਦੂਜਾ ਗੋਲ ਕਰ ਕੇ ਭਾਰਤ ਦੀ ਲੀਡ ਨੂੰ ਦੁੱਗਣਾ ਕਰ ਦਿੱਤਾ। ਇਸ ਤੋਂ ਬਾਅਦ ਭਾਰਤੀ ਖਿਡਾਰਨਾਂ ਨੇ ਮਿਲ ਕੇ ਮਜ਼ਬੂਤ ਡਿਫੈਂਸ ਕੀਤਾ।

Advertisement
Advertisement
×