DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Women Hockey: ਭਾਰਤ ਲਈ ਅੱਜ Australia ਖ਼ਿਲਾਫ਼ ਕਰੋ ਜਾਂ ਮਰੋ ਵਾਲਾ Match

ਸੈਮੀ ਫਾਈਨਲ ਵਿੱਚ ਪੁੱਜਣ ਲਈ ਚੀਨ ਅਤੇ ਨੈਦਰਲੈਂਡਜ਼ ਵਿਚਾਲੇ ਮੁਕਾਬਲੇ ’ਤੇ ਵੀ ਨਜ਼ਰ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਐੱਫ ਆਈ ਐੱਚ ਮਹਿਲਾ ਹਾਕੀ ਆਲਮੀ ਕੱਪ ਦੇ ਦੂਜੇ ਗੇੜ ਵਿੱਚ ਭਾਰਤੀ ਟੀਮ ਐਤਵਾਰ ਨੂੰ ਆਸਟਰੇਲੀਆ ਦਾ ਸਾਹਮਣਾ ਕਰੇਗੀ। ਇਹ ਮੁਕਾਬਲਾ ਕੁਆਰਟਰ ਫਾਈਨਲ ਵਾਂਗ ਹੋਵੇਗਾ, ਜਿਸ ਨੂੰ ਜਿੱਤ ਕੇ ਭਾਰਤ ਸੈਮੀ ਫਾਈਨਲ ਵਿੱਚ ਪਹੁੰਚ ਸਕਦਾ ਹੈ ਪਰ ਹਾਰਨ ’ਤੇ ਟੀਮ ਬਾਹਰ ਹੋ ਜਾਵੇਗੀ। ਬੀਤੇ ਦਿਨ ਭਾਰਤ ਨੂੰ ਨੈਦਰਲੈਂਡਜ਼ ਹੱਥੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਮੀਦਾਂ ਹਾਲੇ ਬਰਕਰਾਰ ਹਨ। ਭਾਰਤ ਅਤੇ ਆਸਟਰੇਲੀਆ ਕੋਲ ਇੱਕ-ਇੱਕ ਅੰਕ ਹੈ; ਚੀਨ ਦੇ ਦੋ ਅਤੇ ਨੈਦਰਲੈਂਡਜ਼ ਦੇ ਛੇ ਅੰਕ ਹਨ। ਜੇ ਨੈਦਰਲੈਂਡਜ਼ ਦੀ ਟੀਮ ਚੀਨ ਤੋਂ ਨਹੀਂ ਹਾਰਦੀ ਤਾਂ ਆਸਟਰੇਲੀਆ ਨੂੰ ਹਰਾ ਕੇ ਭਾਰਤ ਸੈਮੀ ਫਾਈਨਲ ਵਿੱਚ ਪੁੱਜ ਜਾਵੇਗਾ। ਜੇ ਚੀਨ ਜਿੱਤਦਾ ਹੈ ਤਾਂ ਭਾਰਤ ਮੈਚ ਜਿੱਤ ਕੇ ਵੀ ਬਾਹਰ ਹੋ ਜਾਵੇਗਾ। ਟੂਰਨਾਮੈਂਟ ਵਿੱਚ ਭਾਰਤ ਦਾ ਰੱਖਿਆ ਪੱਖ ਕਾਫ਼ੀ ਮਜ਼ਬੂਤ ਰਿਹਾ ਹੈ। ਗੋਲਕੀਪਰ ਸਵਿਤਾ, ਬਿਛੂ ਦੇਵੀ ਅਤੇ ਸਲੀਮਾ ਟੇਟੇ ਨੇ ਸ਼ਾਨਦਾਰ ਖੇਡ ਦਿਖਾਈ ਹੈ। ਹੁਣ ਟੀਮ ਨੂੰ ਹਮਲਾਵਰ ਖੇਡ ਵਿੱਚ ਸੁਧਾਰ ਕਰ ਕੇ ਮੌਕਿਆਂ ਨੂੰ ਗੋਲਾਂ ਵਿੱਚ ਬਦਲਣ ਦੀ ਲੋੜ ਹੈ, ਜਿਸ ਲਈ ਪੈਨਲਟੀ ਕਾਰਨਰ ਮਾਹਿਰ ਦੀਪਿਕਾ ਤੋਂ ਵੱਡੀਆਂ ਆਸਾਂ ਹਨ। ਦੂਜੇ ਪਾਸੇ ਆਸਟਰੇਲੀਆ ਦਾ ਪਿਛਲਾ ਪ੍ਰਦਰਸ਼ਨ ਔਸਤ ਹੀ ਰਿਹਾ ਹੈ। ਕੋਚ ਸੋੋਰਡ ਮਾਰਿਨ ਨੇ ਮੰਨਿਆ ਕਿ ਲਗਾਤਾਰ ਦੋ ਵੱਡੇ ਮੈਚ ਖੇਡਣ ਕਾਰਨ ਖਿਡਾਰਨਾਂ ਥੱਕੀਆਂ ਹੋਈਆਂ ਸਨ ਜਿਸ ਕਰ ਕੇ ਤਕਨੀਕੀ ਗ਼ਲਤੀਆਂ ਹੋਈਆਂ। ਨਵਨੀਤ ਕੌਰ, ਸੁਨੇਲਿਤਾ, ਬਲਜੀਤ ਕੌਰ, ਸਾਕਸ਼ੀ, ਲਾਲਰੇਮਸਿਆਮੀ ਅਤੇ ਨੇਹਾ ਵਰਗੀਆਂ 11 ਨਵੀਆਂ ਖਿਡਾਰਨਾਂ ਵਾਲੀ ਭਾਰਤੀ ਟੀਮ ਨੇ ਹੁਣ ਤੱਕ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਟੀਮ ਆਸਟਰੇਲੀਆ ਖ਼ਿਲਾਫ਼ ਜਿੱਤ ਦਰਜ ਕਰਨ ਲਈ ਪੂਰੀ ਵਾਹ ਲਾਵੇਗੀ।

Advertisement
Advertisement
×