DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿੰਡੀਜ਼ ਦੀ ਇਟਲੀ ’ਤੇ ਆਸਾਨ ਜਿੱਤ

ਵੈਸਟ ਇੰਡੀਜ਼ ਨੇ ਅੱਜ ਇੱਥੇ ਇਟਲੀ ਨੂੰ 42 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਗਰੁੱਪ ‘ਸੀ’ ਵਿੱਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਵਿੰਡੀਜ਼ ਦੇ ਬੱਲੇਬਾਜ਼ ਇਟਲੀ ਦੇ ਸਪਿੰਨਰਾਂ ਅੱਗੇ ਖੁੱਲ੍ਹ ਕੇ ਨਹੀਂ ਖੇਡ ਸਕੇ ਪਰ ਕਪਤਾਨ ਸ਼ਾਈ...

  • fb
  • twitter
  • whatsapp
  • whatsapp
featured-img featured-img
ਵੈਸਟ ਇੰਡੀਜ਼ ਖ਼ਿਲਾਫ਼ ਮੁਕਾਬਲੇ ਦੌਰਾਨ ਆਊਟ ਹੁੰਦਾ ਹੋਇਆ ਇਟਲੀ ਦਾ ਬੱਲੇਬਾਜ਼ ਬੈਨ ਮਨੈਨਤੀ। -ਫੋਟੋ: ਪੀਟੀਆਈ
Advertisement

ਵੈਸਟ ਇੰਡੀਜ਼ ਨੇ ਅੱਜ ਇੱਥੇ ਇਟਲੀ ਨੂੰ 42 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਗਰੁੱਪ ‘ਸੀ’ ਵਿੱਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਵਿੰਡੀਜ਼ ਦੇ ਬੱਲੇਬਾਜ਼ ਇਟਲੀ ਦੇ ਸਪਿੰਨਰਾਂ ਅੱਗੇ ਖੁੱਲ੍ਹ ਕੇ ਨਹੀਂ ਖੇਡ ਸਕੇ ਪਰ ਕਪਤਾਨ ਸ਼ਾਈ ਹੋਪ (46 ਗੇਂਦਾਂ ’ਤੇ 75 ਦੌੜਾਂ) ਦੇ ਅਰਧ ਸੈਂਕੜੇ ਦੀ ਮਦਦ ਨਾਲ ਛੇ ਵਿਕਟਾਂ ’ਤੇ 165 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਇਟਲੀ ਦੀ ਟੀਮ 18 ਓਵਰਾਂ ਵਿੱਚ 123 ਦੌੜਾਂ ’ਤੇ ਆਊਟ ਹੋ ਗਈ। ਉਸ ਦਾ ਕੋਈ ਵੀ ਬੱਲੇਬਾਜ਼ 30 ਦੌੜਾਂ ਨਹੀਂ ਬਣਾ ਸਕਿਆ। ਵੈਸਟ ਇੰਡੀਜ਼ ਵੱਲੋਂ ਸ਼ਾਮਾਰ ਜੋਸੇਫ਼ ਨੇ 30 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਉਸ ਨੇ ਚਾਰ ਕੈਚ ਵੀ ਲਏ। ਇਸ ਤਰ੍ਹਾਂ ਉਹ ਟੀ-20 ਕੌਮਾਂਤਰੀ ਕ੍ਰਿਕਟ ਦੇ ਕਿਸੇ ਮੈਚ ਵਿੱਚ ਚਾਰ ਵਿਕਟਾਂ ਅਤੇ ਚਾਰ ਕੈਚ ਲੈਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਵੈਸਟ ਇੰਡੀਜ਼ ਨੇ ਗਰੁੱਪ ‘ਸੀ’ ਵਿੱਚ ਸਿਖ਼ਰ ’ਤੇ ਰਹਿੰਦਿਆਂ ਸੁਪਰ ਅੱਠ ਵਿੱਚ ਥਾਂ ਬਣਾਈ, ਜਿੱਥੇ ਉਸ ਦਾ ਸਾਹਮਣਾ ਭਾਰਤ, ਦੱਖਣੀ ਅਫਰੀਕਾ ਅਤੇ ਜ਼ਿੰਬਾਬਵੇ ਨਾਲ ਹੋਵੇਗਾ। ਇਟਲੀ ਨੇ ਚਾਰ ਮੈਚਾਂ ਵਿੱਚ ਇੱਕ ਜਿੱਤ ਨਾਲ ਆਪਣੀ ਮੁਹਿੰਮ ਖ਼ਤਮ ਕੀਤੀ। ਗਰੁੱਪ ‘ਸੀ’ ਤੋਂ ਸੁਪਰ ਅੱਠ ਵਿੱਚ ਥਾਂ ਬਣਾਉਣ ਵਾਲੀ ਦੂਜੀ ਟੀਮ ਇੰਗਲੈਂਡ ਹੈ।

ਜ਼ਿੰਬਾਬਵੇ ਨੇ ਸ੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾਇਆ

ਕੋਲੰਬੋ: ਜ਼ਿੰਬਾਬਵੇ ਨੇ ਅੱਜ ਇੱਥੇ ਸ੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾ ਕੇ ਆਪਣੇ ਗਰੁੱਪ ਵਿੱਚ ਸਿਖ਼ਰ ’ਤੇ ਰਹਿੰਦਿਆਂ ਟੀ-20 ਵਿਸ਼ਵ ਕੱਪ ਦੇ ਸੁਪਰ ਅੱਠ ਵਿੱਚ ਥਾਂ ਬਣਾ ਲਈ ਹੈ। ਜਿੱਤ ਲਈ 179 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜ਼ਿੰਬਾਬਵੇ ਨੇ 19.3 ਓਵਰਾਂ ਵਿੱਚ ਚਾਰ ਵਿਕਟਾਂ ’ਤੇ 182 ਦੌੜਾਂ ਬਣਾਈਆਂ। ਬਰਾਇਨ ਬੈਨੇਟ ਨੇ 48 ਗੇਂਦਾਂ ਵਿੱਚ 63 ਦੌੜਾਂ ਦੀ ਪਾਰੀ ਖੇਡੀ, ਜਦਕਿ ਕਪਤਾਨ ਸਿਕੰਦਰ ਰਜ਼ਾ 26 ਗੇਂਦਾਂ ਵਿੱਚ 45 ਦੌੜਾਂ ਬਣਾ ਕੇ ਨਾਬਾਦ ਰਿਹਾ। ਦੋਵੇਂ ਟੀਮਾਂ ਗਰੁੱਪ ‘ਬੀ’ ਤੋਂ ਸੁਪਰ ਅੱਠ ਵਿੱਚ ਪਹੁੰਚ ਚੁੱਕੀਆਂ ਹਨ। -ਪੀਟੀਆਈ

Advertisement

Advertisement
Advertisement
×