ਆਲਮੀ ਕੱਪ ’ਚ ਇਤਿਹਾਸ ਰਚਣਾ ਚਾਹੁੰਦੇ ਹਾਂ: ਫੁਲਟਨ
ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਕ੍ਰੇਗ ਫੁਲਟਨ ਉਸ ਵਿਰਸੇ ਤੋਂ ਪੂਰੀ ਤਰ੍ਹਾਂ ਜਾਣੂ ਹਨ, ਜਿਸ ਦਾ ਉਹ ਪਿੱਛਾ ਕਰ ਰਹੇ ਹਨ। ਉਹ ਆਲਮੀ ਕੱਪ ਵਿੱਚ ਭਾਰਤ ਦੇ 51 ਸਾਲ ਪੁਰਾਣੇ ਤਗ਼ਮੇ ਦੇ ਸੋਕੇ ਨੂੰ ਤੋੜਨ ਲਈ ਦ੍ਰਿੜ੍ਹ ਹਨ।...
Advertisement
ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਕ੍ਰੇਗ ਫੁਲਟਨ ਉਸ ਵਿਰਸੇ ਤੋਂ ਪੂਰੀ ਤਰ੍ਹਾਂ ਜਾਣੂ ਹਨ, ਜਿਸ ਦਾ ਉਹ ਪਿੱਛਾ ਕਰ ਰਹੇ ਹਨ। ਉਹ ਆਲਮੀ ਕੱਪ ਵਿੱਚ ਭਾਰਤ ਦੇ 51 ਸਾਲ ਪੁਰਾਣੇ ਤਗ਼ਮੇ ਦੇ ਸੋਕੇ ਨੂੰ ਤੋੜਨ ਲਈ ਦ੍ਰਿੜ੍ਹ ਹਨ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਆਉਣ ਵਾਲੇ ਵੱਡੇ ਮੁਕਾਬਲੇ ਵਿੱਚ ਆਪਣਾ ਖ਼ੁਦ ਦਾ ਇਤਿਹਾਸ ਰਚਣ ਦੀ ਤਿਆਰੀ ਵਿੱਚ ਹੈ। ਪੈਰਿਸ ਓਲੰਪਿਕ ਵਿੱਚ ਭਾਰਤ ਨੂੰ ਲਗਾਤਾਰ ਦੂਜਾ ਕਾਂਸੀ ਤਗ਼ਮਾ ਦਿਵਾਉਣ ਵਾਲੇ ਫੁਲਟਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇ ਭਾਰਤ ਨੇ 15 ਤੋਂ 30 ਅਗਸਤ ਤੱਕ ਨੈਦਰਲੈਂਡਜ਼ ਅਤੇ ਬੈਲਜੀਅਮ ਵਿੱਚ ਹੋਣ ਵਾਲੇ ਆਲਮੀ ਕੱਪ ਵਿੱਚ ਤਗ਼ਮੇ ਦਾ ਸੋਕਾ ਖ਼ਤਮ ਕਰਨਾ ਹੈ, ਤਾਂ ਨਿਰੰਤਰਤਾ ਸਭ ਤੋਂ ਵੱਡੀ ਕੁੰਜੀ ਹੋਵੇਗੀ। ਅੱਠ ਵਾਰ ਦੇ ਓਲੰਪਿਕ ਸੋਨ ਤਗ਼ਮਾ ਜੇਤੂ ਭਾਰਤ ਕੋਲ ਆਲਮੀ ਕੱਪ ਦੇ ਸਿਰਫ਼ ਤਿੰਨ ਤਗ਼ਮੇ ਹਨ, ਜਿਨ੍ਹਾਂ ਵਿੱਚੋਂ ਆਖ਼ਰੀ ਇੱਕ ਸੋਨ ਤਗ਼ਮਾ ਅਜੀਤ ਪਾਲ ਸਿੰਘ ਦੀ ਕਪਤਾਨੀ ਵਿੱਚ 1975 ਦੇ ਐਡੀਸ਼ਨ ਵਿੱਚ ਮਿਲਿਆ ਸੀ।
Advertisement
Advertisement
×

