DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਸੀਂ ਅੱਧੀਆਂ ਓਲੰਪਿਕ ਖੇਡਾਂ ’ਚ ਹਿੱਸਾ ਹੀ ਨਹੀਂ ਲੈਂਦੇ: Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਲੰਪਿਕ ਖੇਡਾਂ ਦੀ ਸੂਚੀ ਵਿੱਚ ਸ਼ਾਮਲ ਅੱਧੇ ਮੁਕਾਬਲਿਆਂ ਵਿੱਚ ਭਾਰਤ ਦੀ ਘੱਟ ਭਾਗੀਦਾਰੀ ’ਤੇ ਅਫਸੋਸ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਗ਼ਮਾ ਸੂਚੀ ਉਦੋਂ ਹੀ ਸੁਧਰ ਸਕਦੀ ਹੈ, ਜੇਕਰ ਪਹਿਲਾਂ ਨਾ ਖੇਡੀਆਂ ਜਾਣ ਵਾਲੀਆਂ...

  • fb
  • twitter
  • whatsapp
  • whatsapp
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਲੰਪਿਕ ਖੇਡਾਂ ਦੀ ਸੂਚੀ ਵਿੱਚ ਸ਼ਾਮਲ ਅੱਧੇ ਮੁਕਾਬਲਿਆਂ ਵਿੱਚ ਭਾਰਤ ਦੀ ਘੱਟ ਭਾਗੀਦਾਰੀ ’ਤੇ ਅਫਸੋਸ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਗ਼ਮਾ ਸੂਚੀ ਉਦੋਂ ਹੀ ਸੁਧਰ ਸਕਦੀ ਹੈ, ਜੇਕਰ ਪਹਿਲਾਂ ਨਾ ਖੇਡੀਆਂ ਜਾਣ ਵਾਲੀਆਂ ਖੇਡਾਂ ਵਿੱਚ ਵੀ ਭਾਰਤੀ ਦਾਅਵੇਦਾਰੀ ਸਾਹਮਣੇ ਆਵੇ। ਉਨ੍ਹਾਂ ਕਿਹਾ, ‘‘ਮੈਡਲ ਵਧਾਉਣ ਲਈ ਸਾਨੂੰ ਇਨ੍ਹਾਂ ਖੇਡਾਂ ਵਿੱਚ ਸੁਧਾਰ ਕਰਨਾ ਪਵੇਗਾ।’’

ਕੌਮੀ ਖੇਡ ਦਿਵਸ ਤੋਂ ਪਹਿਲਾਂ ਅੱਜ ‘ਖੇਲੋ ਇੰਡੀਆ ਡਾਇਲਾਗ’ ਲਈ ਵੱਖ-ਵੱਖ ਥਾਵਾਂ ’ਤੇ ਇਕੱਠੇ ਹੋਏ ਸੈਂਕੜੇ ਐਥਲੀਟਾਂ, ਵਿਦਿਆਰਥੀਆਂ ਅਤੇ ਵਾਲੰਟੀਅਰਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡਾਂ ਬਾਰੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਸਿਰਫ ਮੈਡਲ ਜਿੱਤਣਾ ਨਹੀਂ, ਸਗੋਂ ਇਸ ਨੂੰ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਦਾ ਅਨਿੱਖੜ ਅੰਗ ਬਣਾਉਣਾ ਹੈ। ਮੋਦੀ ਨੇ ਕਿਹਾ, ‘‘ਓਲੰਪਿਕ ਵਿੱਚ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਹਨ... ਭਾਰਤੀ ਟੀਮਾਂ ਉਨ੍ਹਾਂ ਵਿੱਚੋਂ ਅੱਧੀਆਂ ਵਿੱਚ ਵੀ ਹਿੱਸਾ ਨਹੀਂ ਲੈਂਦੀਆਂ, ਇਸ ਦਾ ਮਤਲਬ ਹੈ ਕਿ ਅਸੀਂ ਮੈਡਲ ਸੂਚੀ ਦੇ ਇੱਕ ਵੱਡੇ ਹਿੱਸੇ ਲਈ ਮੁਕਾਬਲਾ ਹੀ ਨਹੀਂ ਕਰ ਰਹੇ।’’ ਉਨ੍ਹਾਂ ਇਸ ਨੂੰ ਕੌੜਾ ਸੱਚ ਕਰਾਰ ਦਿੱਤਾ। -ਪੀਟੀਆਈ

Advertisement

Advertisement
Advertisement
×