WCL cancels legends match between India and Pakistan ਵੈਟਰਨਜ਼ ਕ੍ਰਿਕਟ ਮੈਚ: ਭਾਰਤ ਅਤੇ ਪਾਕਿਸਤਾਨ ਦਰਮਿਆਨ ਅੱਜ ਵਾਲਾ ਮੈਚ ਰੱਦ
ਭਾਰਤੀ ਖਿਡਾਰੀਆਂ ਵੱਲੋਂ ਮੈਚ ਦਾ ਬਾਈਕਾਟ ਕਰਨ ਤੋਂ ਬਾਅਦ ਡਬਲਿੳੂਸੀਐੱਲ ਨੇ ਕੀਤਾ ਫੈਸਲਾ
Advertisement
ਇੱਥੇ ਵਰਲਡ ਚੈਂਪੀਅਨਸ਼ਿਪ ਆਫ਼ ਲੀਜੈਂਡਜ਼ ਵਿੱਚ ਭਾਰਤ ਅਤੇ ਪਾਕਿਸਤਾਨ ਨਾਲ ਸਬੰਧਤ ਇੱਕ ਵੈਟਰਨਜ਼ ਕ੍ਰਿਕਟ ਮੈਚ ਅੱਜ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਸ਼ਿਖਰ ਧਵਨ ਸਣੇ ਭਾਰਤੀ ਖਿਡਾਰੀਆਂ ਨੇ ਅਪਰੈਲ ਵਿੱਚ ਪਹਿਲਗਾਮ ਦਹਿਸ਼ਤੀ ਹਮਲੇ ਕਾਰਨ ਇਸ ਮੈਚ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ।
ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਟੂਰਨਾਮੈਂਟ ਦਾ ਦੂਜਾ ਐਡੀਸ਼ਨ 18 ਜੂਨ ਨੂੰ ਇੱਥੇ ਐਜਬੈਸਟਨ ਵਿਚ ਸ਼ੁਰੂ ਹੋਇਆ ਸੀ ਅਤੇ 2 ਅਗਸਤ ਨੂੰ ਫਾਈਨਲ ਮੈਚ ਖੇਡਿਆ ਜਾਵੇਗਾ। ਵਿਸ਼ਵ ਕੱਪ ਜੇਤੂ ਯੁਵਰਾਜ ਸਿੰਘ ਇੰਡੀਆ ਚੈਂਪੀਅਨਜ਼ ਟੀਮ ਦਾ ਕਪਤਾਨ ਹੈ, ਜਦੋਂ ਕਿ ਟੀਮ ਵਿੱਚ ਧਵਨ, ਹਰਭਜਨ ਸਿੰਘ, ਯੂਸਫ਼ ਪਠਾਨ, ਇਰਫਾਨ ਪਠਾਨ, ਸੁਰੇਸ਼ ਰੈਨਾ, ਰੌਬਿਨ ਉਥੱਪਾ ਅਤੇ ਵਰੁਣ ਆਰੋਨ ਵਰਗੇ ਖਿਡਾਰੀ ਵੀ ਸ਼ਾਮਲ ਹਨ। ਡਬਲਿਊਸੀਐਲ ਪ੍ਰਬੰਧਕਾਂ ਨੇ ਆਪਣੇ X ਖਾਤੇ ’ਤੇ ਮੈਚ ਰੱਦ ਹੋਣ ਬਾਰੇ ਜਾਣਕਾਰੀ ਨਸ਼ਰ ਕੀਤੀ।
Advertisement
Advertisement