DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬੱਲੇ ਨਾਲ ਮੌਕੇ ਦੀ ਉਡੀਕ: Naman Dhir

ਗੇਂਦ ਨਾਲ ਯੋਗਦਾਨ ਪਾ ਕੇ ਵੀ ਖ਼ੁਸ਼ ਹੋਣ ਦਾ ਦਾਅਵਾ ਕੀਤਾ

  • fb
  • twitter
  • whatsapp
  • whatsapp
Advertisement

ਭਾਰਤ ਦੇ ਹਰਫ਼ਨਮੌਲਾ ਕ੍ਰਿਕਟ ਖਿਡਾਰੀ ਨਮਨ ਧੀਰ ਨੇ ਆਪਣੀ ਗੇਂਦਬਾਜ਼ੀ ਨਾਲ ਯੋਗਦਾਨ ਪਾਉਣ ’ਤੇ ਖ਼ੁਸ਼ੀ ਜ਼ਾਹਰ ਕੀਤੀ ਹੈ; ਹਾਲਾਂਕਿ ਉਹ ਅਜੇ ਵੀ ਬੱਲੇ ਨਾਲ ਮੌਕੇ ਦੀ ਉਡੀਕ ਕਰ ਰਿਹਾ ਹੈ ਜੋ ਉਸ ਦੀ ਮੁੱਖ ਤਾਕਤ ਹੈ। ਉਸ ਨੇ ਵੈਸਟ ਇੰਡੀਜ਼ ਵਿਰੁੱਧ ਪਹਿਲੇ ਟੀ-20 ਕੌਮਾਂਤਰੀ ਮੈਚ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ।

ਆਪਣੇ ਪਹਿਲੇ ਟੀ-20 ਮੈਚ ’ਚ ਨਮਨ ਨੇ ਆਪਣੀ ਆਫ-ਸਪਿੰਨ ਗੇਂਦਬਾਜ਼ੀ ਨਾਲ 31 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਨਾਲ ਭਾਰਤ ਨੇ ਵੈਸਟ ਇੰਡੀਜ਼ ਨੂੰ 171 ਦੌੜਾਂ ’ਤੇ ਆਊਟ ਕਰਨ ਵਿੱਚ ਮਦਦ ਕੀਤੀ। ਭਾਰਤ ਨੇ ਕਪਤਾਨ ਸ਼੍ਰੇਅਸ ਅਈਅਰ ਦੇ ਟੀ-20 ਕੌਮਾਂਤਰੀ ਪਹਿਲੇ ਸੈਂਕੜੇ (43 ਗੇਂਦਾਂ ਵਿੱਚ ਨਾਬਾਦ 102 ਦੌੜਾਂ) ਦੀ ਬਦੌਲਤ ਇਹ ਟੀਚਾ 14.4 ਓਵਰਾਂ ਵਿੱਚ ਹਾਸਲ ਕਰ ਲਿਆ। ਮੈਚ ਤੋਂ ਬਾਅਦ ਮੰਗਲਵਾਰ ਨੂੰ ਇੱਥੇ ਪ੍ਰੈੱਸ ਕਾਨਫਰੰਸ ਵਿੱਚ ਨਮਨ ਨੇ ਕਿਹਾ, ‘‘ਮੈਂ ਬੱਲੇਬਾਜ਼ੀ ਵਿੱਚ ਆਪਣੇ ਮੌਕੇ ਦੀ ਅਜੇ ਵੀ ਉਡੀਕ ਕਰ ਰਿਹਾ ਹਾਂ ਅਤੇ ਜੇ ਮੈਨੂੰ ਬੱਲੇ ਨਾਲ ਮੌਕਾ ਮਿਲਿਆ ਤਾਂ ਮੈਂ ਖ਼ੁਸ਼ ਹੋਵਾਂਗਾ। ਪਰ ਮੈਂ ਖ਼ੁਸ਼ ਹਾਂ ਕਿ ਮੈਂ ਗੇਂਦ ਨਾਲ ਯੋਗਦਾਨ ਪਾ ਸਕਿਆ ਅਤੇ ਟੀਮ ਜਿੱਤ ਗਈ।’’ ਨਮਨ ਨੇ ਕਿਹਾ ਕਿ ਏਕਾਨਾ ਸਟੇਡੀਅਮ ਦੀ ਪਿੱਚ ਨੇ ਇਹ ਯਕੀਨੀ ਬਣਾਇਆ ਕਿ ਸਪਿੰਨਰਾਂ ਨੂੰ ਥੋੜ੍ਹੀ ਹੌਲੀ ਗੇਂਦਬਾਜ਼ੀ ਕਰਨੀ ਪਵੇ। ਉਨ੍ਹਾਂ ਕਿਹਾ, ‘‘ਜ਼ਾਹਰ ਹੈ ਕਿ ਅੱਜ ਮੈਨੂੰ ਜੋ ਪਹਿਲੀ ਵਿਕਟ ਮਿਲੀ ਉਹ ਮੇਰੇ ਲਈ ਵੱਡੀ ਪ੍ਰਾਪਤੀ ਹੈ, ਪਰ ਨਾਲ ਹੀ ਇਹ ਸਭ ਤੁਹਾਡੀਆਂ ਯੋਜਨਾਵਾਂ ਨੂੰ ਲਾਗੂ ਕਰਨ ਬਾਰੇ ਹੈ। ਪਿੱਚ ਦੀ ਮੰਗ ਸੀ ਕਿ ਮੈਂ ਥੋੜ੍ਹੀ ਹੌਲੀ ਗੇਂਦਬਾਜ਼ੀ ਕਰਾਂ, ਜਿਸ ਦਾ ਦਿਨ ਦੇ ਅਖ਼ੀਰ ਵਿੱਚ ਫ਼ਾਇਦਾ ਮਿਲਿਆ।’’

Advertisement

Advertisement
Advertisement
×