DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੰਪ ਨੂੰ ਖੇਡ ਸਮਾਗਮਾਂ ’ਚ ਜਾਣ ਤੋਂ ਰੋਕ ਸਕਦੈ ਵਾਡਾ

ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਨਵਾਂ ਨਿਯਮ ਬਣਾਉਣ ’ਤੇ ਵਿਚਾਰ ਕਰ ਰਹੀ ਹੈ। ਅਮਰੀਕਾ ਵਿੱਚ ਮੁਕਾਬਲੇ ਹੋਣ ’ਤੇ ਵੀ ਉਨ੍ਹਾਂ ’ਤੇ ਪਾਬੰਦੀ...

  • fb
  • twitter
  • whatsapp
  • whatsapp
featured-img featured-img
ਡੋਨਲਡ ਟਰੰਪ ਫਾਈਲ ਫੋਟੋ।
Advertisement
ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਨਵਾਂ ਨਿਯਮ ਬਣਾਉਣ ’ਤੇ ਵਿਚਾਰ ਕਰ ਰਹੀ ਹੈ। ਅਮਰੀਕਾ ਵਿੱਚ ਮੁਕਾਬਲੇ ਹੋਣ ’ਤੇ ਵੀ ਉਨ੍ਹਾਂ ’ਤੇ ਪਾਬੰਦੀ ਲੱਗ ਸਕਦੀ ਹੈ। ਵਿਵਾਦ ਦਾ ਮੁੱਖ ਕਾਰਨ ਅਮਰੀਕਾ ਵੱਲੋਂ ਵਾਡਾ ਨੂੰ ਸਾਲਾਨਾ ਫੀਸ (ਕਰੀਬ 73 ਲੱਖ ਡਾਲਰ) ਦਾ ਭੁਗਤਾਨ ਨਾ ਕਰਨਾ ਹੈ। ਅਮਰੀਕਾ ਨੇ ਚੀਨੀ ਤੈਰਾਕਾਂ ਦੇ ਡੋਪਿੰਗ ਮਾਮਲੇ ਵਿੱਚ ਵਾਡਾ ਦੇ ਰਵੱਈਏ ਦੇ ਵਿਰੋਧ ਵਜੋਂ ਇਹ ਫੀਸ ਰੋਕੀ ਹੋਈ ਹੈ। ਵਾਡਾ ਦੀ ਕਾਰਜਕਾਰਨੀ ਕਮੇਟੀ ਇਸ ਤਜਵੀਜ਼ ’ਤੇ ਵਿਚਾਰ ਕਰੇਗੀ। ਵਾਡਾ ਦੇ ਬੁਲਾਰੇ ਜੇਮਜ਼ ਫਿਟਜ਼ਗੇਰਾਲਡ ਨੇ ਸਪੱਸ਼ਟ ਕੀਤਾ ਹੈ ਕਿ ਜੇ ਇਹ ਨਿਯਮ ਲਾਗੂ ਹੁੰਦਾ ਹੈ ਤਾਂ ਇਸ ਨੂੰ ਪਿਛਲੇ ਫ਼ੈਸਲਿਆਂ ’ਤੇ ਲਾਗੂ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ, ਅਮਰੀਕੀ ਪ੍ਰਸ਼ਾਸਨ ਨੇ ਇਸ ਕਦਮ ਨੂੰ ਸਰਕਾਰੀ ਕੰਮਕਾਜ ਵਿੱਚ ਦਖ਼ਲਅੰਦਾਜ਼ੀ ਅਤੇ ਹਾਸੋਹੀਣਾ ਕਰਾਰ ਦਿੱਤਾ ਹੈ।

Advertisement
Advertisement
×