DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Fitness ਦੀ ਸ਼ਰਤ 'ਤੇ Virat Kohli ਭਾਰਤੀ ਟੀਮ ਵਿੱਚ ਸ਼ਾਮਲ

ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਫਿਟਨੈੱਸ ਮਨਜ਼ੂਰੀ ਮਿਲਣ ਦੀ ਸ਼ਰਤ ’ਤੇ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਅੱਜ ਭਾਰਤੀ ਟੀਮ ਵਿੱਚ ਚੁਣਿਆ ਗਿਆ ਹੈ। ਭਾਰਤੀ ਕ੍ਰਿਕਟ ਬੋਰਡ (ਬੀ ਸੀ ਸੀ ਆਈ) ਨੇ ਇਸ ਲੜੀ ਲਈ 15 ਮੈਂਬਰੀ ਟੀਮ...

  • fb
  • twitter
  • whatsapp
  • whatsapp
Advertisement

ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਫਿਟਨੈੱਸ ਮਨਜ਼ੂਰੀ ਮਿਲਣ ਦੀ ਸ਼ਰਤ ’ਤੇ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਅੱਜ ਭਾਰਤੀ ਟੀਮ ਵਿੱਚ ਚੁਣਿਆ ਗਿਆ ਹੈ। ਭਾਰਤੀ ਕ੍ਰਿਕਟ ਬੋਰਡ (ਬੀ ਸੀ ਸੀ ਆਈ) ਨੇ ਇਸ ਲੜੀ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਵਿਰਾਟ ਕੋਹਲੀ ਪ੍ਰਚਾਰ ਪ੍ਰੋਗਰਾਮ ਸਬੰਧੀ ਦਿੱਲੀ ਵਿੱਚ ਹੈ। ਉਸ ਵੱਲੋਂ ਫਿਟਨੈੱਸ ਟੈਸਟ ਲਈ ਸੋਮਵਾਰ ਨੂੰ ਬੈਂਗਲੁਰੂ ਸਥਿਤ ਸੈਂਟਰ ਆਫ ਐਕਸੀਲੈਂਸ (ਸੀ ਓ ਈ) ਵਿੱਚ ਰਿਪੋਰਟ ਕੀਤੀ ਜਾਵੇਗੀ। ਆਈ ਪੀ ਐੱਲ ਦੌਰਾਨ ਰੌਇਲ ਚੈਲੇਂਜਰਜ਼ ਬੈਂਗਲੁਰੂ ਲਈ ਖੇਡਦਿਆਂ ਉਸ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਆ ਗਿਆ ਸੀ, ਜਿਸ ਕਾਰਨ ਉਹ ਅਫ਼ਗਾਨਿਸਤਾਨ ਖ਼ਿਲਾਫ਼ ਇੱਕ ਰੋਜ਼ਾ ਲੜੀ ’ਚੋਂ ਬਾਹਰ ਹੋ ਗਿਆ ਸੀ। ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਕੋਹਲੀ ਦੀ ਵਾਪਸੀ ਕਾਰਨ ਬਾਹਰ ਕਰ ਦਿੱਤਾ ਗਿਆ ਹੈ।

Advertisement
Advertisement
×