Virat Kohli ਨੇ Ashram ਜਾਣ ਲਈ Cash ਲੈਣ ਦੇ ਦੋਸ਼ ਨਕਾਰੇ
ਕ੍ਰਿਕਟਰ ਵਿਰਾਟ ਕੋਹਲੀ ਦੇ ਤਰਜਮਾਨ ਨੇ ਅੱਜ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਕਿ ਭਾਰਤੀ ਬੱਲੇਬਾਜ਼ੀ ਦੇ ਦਿੱਗਜ ਕੋਹਲੀ ਨੂੰ ਅਧਿਆਤਮਕ ਆਗੂ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਦੇ ਪਹਿਲੇ ਦੌਰੇ ਲਈ ਪੈਸੇ ਦਿੱਤੇ ਗਏ ਸਨ। ਤਰਜਮਾਨ ਨੇ ਇਨ੍ਹਾਂ ਦੋਸ਼ਾਂ...
Advertisement
ਕ੍ਰਿਕਟਰ ਵਿਰਾਟ ਕੋਹਲੀ ਦੇ ਤਰਜਮਾਨ ਨੇ ਅੱਜ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਕਿ ਭਾਰਤੀ ਬੱਲੇਬਾਜ਼ੀ ਦੇ ਦਿੱਗਜ ਕੋਹਲੀ ਨੂੰ ਅਧਿਆਤਮਕ ਆਗੂ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਦੇ ਪਹਿਲੇ ਦੌਰੇ ਲਈ ਪੈਸੇ ਦਿੱਤੇ ਗਏ ਸਨ। ਤਰਜਮਾਨ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠੇ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਕੋਹਲੀ ਅਤੇ ਉਸ ਦੀ ਪਤਨੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ, ਪ੍ਰੇਮਾਨੰਦ ਮਹਾਰਾਜ ਦੇ ਸ਼ਰਧਾਲੂ ਹਨ ਅਤੇ ਵਰਿੰਦਾਵਨ ਵਿੱਚ ਉਨ੍ਹਾਂ ਦੇ ਆਸ਼ਰਮ ’ਚ ਕਈ ਵਾਰ ਜਾ ਚੁੱਕੇ ਹਨ। ਹਾਲ ਹੀ ਵਿੱਚ, ਫਲਾਹਾਰੀ ਮਹਾਰਾਜ ਨੇ ਦੋਸ਼ ਲਾਇਆ ਸੀ ਕਿ ਕੋਹਲੀ ਨੂੰ 2023 ਵਿੱਚ ਆਸ਼ਰਮ ਦੇ ਪਹਿਲੇ ਦੌਰੇ ਲਈ ਪੰਜ ਕਰੋੜ ਰੁਪਏ ਮਿਲੇ ਸਨ।
Advertisement
Advertisement
×

