DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Vinesh Phogat ਏਸ਼ਿਆਈ ਖੇਡਾਂ ਦੇ ਚੋਣ ਟਰਾਇਲਾਂ ’ਚ ਹਿੱਸਾ ਲਵੇਗੀ

ਦਿੱਲੀ ਹਾਈ ਕੋਰਟ ਨੇ ਇਜਾਜ਼ਤ ਦਿੱਤੀ; ਕੁਸ਼ਤੀ ਫੈਡਰੇਸ਼ਨ ਦੀ ਚੋਣ ਨੀਤੀ ਪੱਖਪਾਤੀ ਕਰਾਰ; ਚੋਣ ਟਰਾਇਲਾਂ ਦੀ ਵੀਡੀਓ ਰਿਕਾਰਡਿੰਗ ਕਰਨ ਦੇ ਹੁਕਮ

  • fb
  • twitter
  • whatsapp
  • whatsapp
Advertisement

ਦਿੱਲੀ ਹਾਈ ਕੋਰਟ ਨੇ ਪਹਿਲਵਾਨ ਵਿਨੇਸ਼ ਫੋਗਾਟ ਨੂੰ ਆਗਾਮੀ ਏਸ਼ਿਆਈ ਖੇਡਾਂ ਦੇ ਟਰਾਇਲਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ ਐੱਫ ਆਈ) ਦੀ ਚੋਣ ਨੀਤੀ ਪੱਖਪਾਤੀ ਹੈ, ਕਿਉਂਕਿ ਇਸ ਵਿੱਚ ਜਣੇਪਾ ਛੁੱਟੀ ਤੋਂ ਵਾਪਸੀ ਕਰ ਰਹੀ ਦਿੱਗਜ ਖਿਡਾਰਨ ਦੇ ਨਾਮ ’ਤੇ ਵਿਚਾਰ ਕਰਨ ਦੀ ਕੋਈ ਵਿਸ਼ੇਸ਼ ਵਿਵਸਥਾ ਜਾਂ ਛੋਟ ਨਹੀਂ ਹੈ।

ਚੀਫ ਜਸਟਿਸ ਡੀ ਕੇ ਉਪਾਧਿਆਏ ਅਤੇ ਜਸਟਿਸ ਤੇਜਸ ਕਾਰੀਆ ਦੇ ਬੈਂਚ ਨੇ ਹੁਕਮ ਦਿੱਤਾ ਕਿ 30-31 ਮਈ ਨੂੰ ਹੋਣ ਵਾਲੇ ਚੋਣ ਟਰਾਇਲਾਂ ਦੀ ਡਬਲਿਊ ਐੱਫ ਆਈ ਵੱਲੋਂ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਅਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਵੱਲੋਂ ਇੱਕ-ਇੱਕ ਨਿਰਪੱਖ ਅਬਜ਼ਰਵਰ ਵੀ ਉੱਥੇ ਮੌਜੂਦ ਰਹਿਣਗੇ। ਅਦਾਲਤ ਨੇ 22 ਮਈ ਨੂੰ ਪਾਸ ਕੀਤੇ ਅਤੇ ਸ਼ਨਿਚਰਵਾਰ ਨੂੰ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤੇ ਹੁਕਮ ਵਿੱਚ ਕਿਹਾ, ‘‘ਪਟੀਸ਼ਨਰ ਵਿਨੇਸ਼ ਫੋਗਾਟ ਨੂੰ ਏਸ਼ਿਆਈ ਖੇਡਾਂ 2026 ਲਈ ਹੋਣ ਵਾਲੇ ਚੋਣ ਟਰਾਇਲਾਂ ’ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜੋ ਕਿ 30 ਮਈ 2026 ਅਤੇ 31 ਮਈ 2026 ਨੂੰ ਹੋਣੇ ਤੈਅ ਹਨ।’’

Advertisement

ਅਦਾਲਤ ਨੇ ਅੱਗੇ ਕਿਹਾ, ‘‘ਇਹ ਨੀਤੀ ਅਤੇ ਸਰਕੂਲਰ ਸਪੱਸ਼ਟ ਤੌਰ ’ਤੇ ਪੱਖਪਾਤੀ ਹਨ, ਕਿਉਂਕਿ ਇਹ ਕੁਸ਼ਤੀ ਫੈਡਰੇਸ਼ਨ ਨੂੰ ਜਣੇਪਾ ਛੁੱਟੀ ਕਾਰਨ ਖੇਡ ਤੋਂ ਦੂਰ ਰਹਿਣ ਵਾਲੀ ਪਟੀਸ਼ਨਰ ਵਰਗੀ ਦਿੱਗਜ ਖਿਡਾਰਨ ਦੇ ਮਾਮਲੇ ’ਤੇ ਵਿਚਾਰ ਕਰਨ ਦਾ ਕੋਈ ਵਿਸ਼ੇਸ਼ ਅਧਿਕਾਰ ਨਹੀਂ ਦਿੰਦੇ।’’ ਅਦਾਲਤ ਨੇ ਇਹ ਟਿੱਪਣੀ ਵੀ ਕੀਤੀ ਕਿ ‘ਕਾਰਨ ਦੱਸੋ’ ਨੋਟਿਸ ਵਿੱਚ ਲਏ ਗਏ ਆਧਾਰ ਪਹਿਲਾਂ ਤੋਂ ਸੋਚੇ-ਸਮਝੇ ਅਤੇ ਬੰਦ ਹੋ ਚੁੱਕੇ ਮੁੱਦਿਆਂ ਨੂੰ ਦੁਬਾਰਾ ਖੋਲ੍ਹਣ ਵਾਲੇ ਜਾਪਦੇ ਹਨ ਅਤੇ ਖੇਡ ਦੇ ਹਿੱਤ ਤੇ ਨਿਆਂ ਲਈ ਇਹ ਜ਼ਰੂਰੀ ਹੈ ਕਿ ਪਟੀਸ਼ਨਰ ਨੂੰ ਚੋਣ ਟਰਾਇਲਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ।

Advertisement

Advertisement
×