ਵਿਜੈ ਹਜ਼ਾਰੇ ਟਰਾਫੀ: ਕੋਹਲੀ, ਰੋਹਿਤ ਤੇ ਗਿੱਲ ਜੌਹਰ ਦਿਖਾਉਣਗੇ
ਇੱਥੇ ਭਲਕ ਤੋਂ ਸ਼ੁਰੂ ਹੋ ਰਹੀ ਵਿਜੈ ਹਜ਼ਾਰੇ ਇੱਕ ਰੋਜ਼ਾ ਟਰਾਫੀ ਵਿੱਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਵਰਗੇ ਸਟਾਰ ਖਿਡਾਰੀ ਜੌਹਰ ਦਿਖਾਉਣਗੇ। ਇਹ ਇਨ੍ਹਾਂ ਸਾਰੇ ਖਿਡਾਰੀਆਂ ਲਈ ਘਰੇਲੂ ਮੈਦਾਨ ’ਤੇ ਖੁਦ ਨੂੰ ਸਾਬਤ ਕਰਨ ਦਾ ਇੱਕ ਹੋਰ ਵੱਡਾ...
ਇੱਥੇ ਭਲਕ ਤੋਂ ਸ਼ੁਰੂ ਹੋ ਰਹੀ ਵਿਜੈ ਹਜ਼ਾਰੇ ਇੱਕ ਰੋਜ਼ਾ ਟਰਾਫੀ ਵਿੱਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਵਰਗੇ ਸਟਾਰ ਖਿਡਾਰੀ ਜੌਹਰ ਦਿਖਾਉਣਗੇ। ਇਹ ਇਨ੍ਹਾਂ ਸਾਰੇ ਖਿਡਾਰੀਆਂ ਲਈ ਘਰੇਲੂ ਮੈਦਾਨ ’ਤੇ ਖੁਦ ਨੂੰ ਸਾਬਤ ਕਰਨ ਦਾ ਇੱਕ ਹੋਰ ਵੱਡਾ ਮੌਕਾ ਹੈ। ਟੂਰਨਾਮੈਂਟ ’ਚ ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ ਤੇ ਅਭਿਸ਼ੇਕ ਸ਼ਰਮਾ ਵਰਗੇ ਖਿਡਾਰੀ ਵੀ ਸ਼ਾਮਲ ਹਨ। ਸਭ ਤੋਂ ਵੱਧ ਨਜ਼ਰ ਰੋਹਿਤ ਤੇ ਕੋਹਲੀ ’ਤੇ ਰਹੇਗੀ।
ਭਾਰਤੀ ਕ੍ਰਿਕਟ ਬੋਰਡ ਨੇ ਭਾਰਤੀ ਖਿਡਾਰੀਆਂ ਲਈ ਵਿਜੈ ਹਜ਼ਾਰੇ ਟਰਾਫੀ ਦੇ ਘੱਟੋ-ਘੱਟ ਦੋ ਮੈਚ ਖੇਡਣਾ ਲਾਜ਼ਮੀ ਕੀਤਾ ਹੈ। ਕੋਹਲੀ 15 ਸਾਲਾਂ ਬਾਅਦ ਇਸ ਟੂਰਨਾਮੈਂਟ ਵਿੱਚ ਖੇਡ ਰਹੇ ਹਨ। ਰੋਹਿਤ ਸ਼ਰਮਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਜੈਪੁਰ ਵਿੱਚ 24 ਤੇ 26 ਦਸੰਬਰ ਨੂੰ ਸਿੱਕਮ ਤੇ ਉੱਤਰਾਖੰਡ ਵਿਰੁੱਧ ਪਹਿਲੇ ਦੋ ਮੈਚ ਖੇਡਣਗੇ। ਕੋਹਲੀ ਵੱਲੋਂ ਹਾਲੇ ਆਪਣੇ ਮੁਕਾਬਲਿਆਂ ਦੀ ਰੂਪ-ਰੇਖਾ ਤੈਅ ਕਰਨਾ ਬਾਕੀ ਹੈ। ਸ਼ੁਭਮਨ ਗਿੱਲ ਪੰਜਾਬ ਵੱਲੋਂ ਖੇਡਦੇ ਹੋਏ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ। ਇਹ ਉਨ੍ਹਾਂ ਲਈ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਚੰਗਾ ਮੌਕਾ ਹੈ, ਜਿਸ ਵਿੱਚ ਉਹ ਭਾਰਤੀ ਟੀਮ ਦੀ ਕਪਤਾਨੀ ਕਰਨਗੇ।

