ਵਿਜੈ ਹਜ਼ਾਰੇ ਟਰਾਫੀ: ਅਮਨ ਰਾਓ ਦਾ ਦੋਹਰਾ ਸੈਂਕੜਾ
ਅਮਰੀਕਾ ਦੇ ਜਨਮੇ ਅਮਨ ਰਾਓ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਰਾਹੀਂ ਇੱਥੇ ਵਿਜੈ ਹਜ਼ਾਰੇ ਟਰਾਫੀ ਦੇ ਗਰੁੱਪ ਬੀ ਮੈਚ ਵਿੱਚ ਬੰਗਾਲ ਵਿਰੁੱਧ ਨਾਬਾਦ ਦੋਹਰਾ ਸੈਂਕੜਾ ਬਣਾਇਆ। ਰਾਓ ਦੀ ਇਸ ਪਾਰੀ ਦੀ ਬਦੌਲਤ ਹੈਦਰਾਬਾਦ ਨੇ 5 ਵਿਕਟਾਂ ਦੇ ਨੁਕਸਾਨ ’ਤੇ 352 ਦੌੜਾਂ...
Advertisement
ਅਮਰੀਕਾ ਦੇ ਜਨਮੇ ਅਮਨ ਰਾਓ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਰਾਹੀਂ ਇੱਥੇ ਵਿਜੈ ਹਜ਼ਾਰੇ ਟਰਾਫੀ ਦੇ ਗਰੁੱਪ ਬੀ ਮੈਚ ਵਿੱਚ ਬੰਗਾਲ ਵਿਰੁੱਧ ਨਾਬਾਦ ਦੋਹਰਾ ਸੈਂਕੜਾ ਬਣਾਇਆ। ਰਾਓ ਦੀ ਇਸ ਪਾਰੀ ਦੀ ਬਦੌਲਤ ਹੈਦਰਾਬਾਦ ਨੇ 5 ਵਿਕਟਾਂ ਦੇ ਨੁਕਸਾਨ ’ਤੇ 352 ਦੌੜਾਂ ਬਣਾਈਆਂ। 21 ਸਾਲਾ ਰਾਓ, ਜਿਨ੍ਹਾਂ ਨੂੰ ਹਾਲ ਹੀ ਵਿੱਚ ਆਈ ਪੀ ਐੱਲ ਨਿਲਾਮੀ ਵਿੱਚ ਰਾਜਸਥਾਨ ਰਾਇਲਜ਼ ਨੇ ਖਰੀਦਿਆ ਹੈ, ਨੇ ਸਿਰਫ਼ 109 ਗੇਂਦਾਂ ਵਿੱਚ 200 ਦੌੜਾਂ ਦੀ ਨਾਬਾਦ ਪਾਰੀ ਖੇਡੀ। ਆਪਣੀ ਇਸ ਪਾਰੀ ਦੌਰਾਨ ਉਨ੍ਹਾਂ ਨੇ 12 ਚੌਕੇ ਤੇ 13 ਛੱਕੇ ਲਗਾਏ। ਰਾਓ ਨੇ ਬੰਗਾਲ ਦੀ ਮਜ਼ਬੂਤ ਗੇਂਦਬਾਜ਼ੀ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ। ਬੰਗਾਲ ਤਰਫ਼ੋਂ ਮੁਹੰਮਦ ਸ਼ਮੀ ਨੇ ਗੇਂਦਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ਲੈ ਕੇ 70 ਦੌੜਾਂ ਦਈਆਂ। ਰਾਓ ਨੇ ਆਪਣੀਆਂ 200 ਦੌੜਾਂ ਸਿਰਫ਼ 120 ਗੇਂਦਾਂ ਵਿੱਚ ਬਣਾਈਆਂ। ਉਸ ਨੇ ਪਾਰੀ ਦੀ ਆਖ਼ਰੀ ਗੇਂਦ ‘ਤੇ ਛੱਕਾ ਮਾਰ ਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ।
Advertisement
Advertisement
×

