ਵੈਂਕਟੇਸ਼ ਪ੍ਰਸਾਦ ਕਰਨਾਟਕ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ
ਸਾਬਕਾ ਕ੍ਰਿਕਟਰ ਵੈਂਕਟੇਸ਼ ਪ੍ਰਸਾਦ ਨੂੰ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (ਕੇ ਐੱਸ ਸੀ ਏ) ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਸਿਰਫ਼ ਦੋ ਇਕ ਰੋਜ਼ਾ ਮੈਚ ਖੇਡਣ ਵਾਲੇ ਸੁਜੀਤ ਸੋਮਸੁੰਦਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਬਣੇ ਹਨ। ਸਾਬਕਾ ਤੇਜ਼ ਗੇਂਦਬਾਜ਼ ਵੈਂਕਟੇਸ਼ ਨੂੰ ਅਨਿਲ...
Advertisement
ਸਾਬਕਾ ਕ੍ਰਿਕਟਰ ਵੈਂਕਟੇਸ਼ ਪ੍ਰਸਾਦ ਨੂੰ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (ਕੇ ਐੱਸ ਸੀ ਏ) ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਸਿਰਫ਼ ਦੋ ਇਕ ਰੋਜ਼ਾ ਮੈਚ ਖੇਡਣ ਵਾਲੇ ਸੁਜੀਤ ਸੋਮਸੁੰਦਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਬਣੇ ਹਨ। ਸਾਬਕਾ ਤੇਜ਼ ਗੇਂਦਬਾਜ਼ ਵੈਂਕਟੇਸ਼ ਨੂੰ ਅਨਿਲ ਕੁੰਬਲੇ ਅਤੇ ਜਵਾਗਲ ਸ੍ਰੀਨਾਥ ਸਮੇਤ ਹੋਰਾਂ ਨੇ ਹਮਾਇਤ ਦਿੱਤੀ। ਉਨ੍ਹਾਂ ਕੇ ਐੱਨ ਸਨਤ ਕੁਮਾਰ ਨੂੰ 749-558 ਵੋਟਾਂ ਦੇ ਫਰਕ ਨਾਲ ਹਰਾਇਆ। ਜਾਣਕਾਰੀ ਮੁਤਾਬਕ ਵੈਂਕਟੇਸ਼ ਪ੍ਰਸਾਦ ਨੇ ਪ੍ਰਧਾਨ ਬਣਦੇ ਸਾਰ ਆਪਣੀ ਟੀਮ ਨੂੰ ਐੱਮ ਚਿੰਨਾਸਵਾਮੀ ਸਟੇਡੀਅਮ ’ਚ 4 ਜੂਨ ਨੂੰ ਹੋਈ ਭਗਦੜ ਦੀ ਘਟਨਾ ਸਬੰਧੀ ਜਾਂਚ ਲਈ ਬਣਾਏ ਜਸਟਿਸ ਜੌਹਨ ਮਾਈਕਲ ਡੀ’ਕੂਨਹਾ ਕਮਿਸ਼ਨ ਦੀ ਰਿਪੋਰਟ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਹਨ।
Advertisement
Advertisement
