DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ ਨੇ ਨਾਮੀਬੀਆ ਨੂੰ ਹਰਾਇਆ

ਅਮਰੀਕਾ ਨੇ ਟੀ20 ਵਿਸ਼ਵ ਕੱਪ ਵਿੱਚ ਅੱਜ ਉਪਰੋਥਲੀ ਦੂਜੀ ਜਿੱਤ ਦਰਜ ਕਰਦਿਆਂ ਨਾਮੀਬੀਆ ਨੂੰ 31 ਦੌੜਾਂ ਨਾਲ ਹਰਾ ਦਿੱਤਾ। ਮੋਨਾਂਕ ਪਟੇਲ ਦੀਆਂ 30 ਗੇਂਦਾਂ ’ਤੇ 52 ਦੌੜਾਂ ਤੇ ਸੰਜੈ ਕ੍ਰਿਸ਼ਨਾਮੂਰਤੀ ਦੀ 33 ਗੇਂਦਾਂ ’ਤੇ 68 ਦੌੜਾਂ ਦੀ ਨਾਬਾਦ ਪਾਰੀ ਦੀ...

  • fb
  • twitter
  • whatsapp
  • whatsapp
featured-img featured-img
ਅਮਰੀਕਾ ਦਾ ਬੱਲੇਬਾਜ਼ ਮਿਲਿੰਦ ਕੁਮਾਰ ਮੈਚ ਦੌਰਾਨ ਸ਼ਾਟ ਜੜਦਾ ਹੋਇਆ। -ਫੋਟੋ: ਪੀਟੀਆਈ
Advertisement

ਅਮਰੀਕਾ ਨੇ ਟੀ20 ਵਿਸ਼ਵ ਕੱਪ ਵਿੱਚ ਅੱਜ ਉਪਰੋਥਲੀ ਦੂਜੀ ਜਿੱਤ ਦਰਜ ਕਰਦਿਆਂ ਨਾਮੀਬੀਆ ਨੂੰ 31 ਦੌੜਾਂ ਨਾਲ ਹਰਾ ਦਿੱਤਾ। ਮੋਨਾਂਕ ਪਟੇਲ ਦੀਆਂ 30 ਗੇਂਦਾਂ ’ਤੇ 52 ਦੌੜਾਂ ਤੇ ਸੰਜੈ ਕ੍ਰਿਸ਼ਨਾਮੂਰਤੀ ਦੀ 33 ਗੇਂਦਾਂ ’ਤੇ 68 ਦੌੜਾਂ ਦੀ ਨਾਬਾਦ ਪਾਰੀ ਦੀ ਬਦੌਲਤ ਅਮਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 199/4 ਦਾ ਸਕੋਰ ਬਣਾਇਆ। ਜਵਾਬ ਵਿੱਚ ਨਾਮੀਬੀਆ ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 168 ਦੌੜਾਂ ਹੀ ਬਣਾ ਸਕੀ। ਨਾਮੀਬੀਆ ਲਈ ਲੌਰੇਨ ਸਟੀਨਕੈਂਪ ਨੇ 39 ਗੇਂਦਾਂ ’ਤੇ ਸ਼ਾਨਦਾਰ 58 ਦੌੜਾਂ ਬਣਾਈਆਂ ਤੇ ਜੈਨ ਫਰਾਈਲਿੰਕ (19) ਨਾਲ ਪਹਿਲੇ ਵਿਕਟ ਲਈ 54 ਦੌੜਾਂ ਦੀ ਭਾਈਵਾਲੀ ਕੀਤੀ।

Advertisement
Advertisement
×