DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

US Open Tennis Tournament: ਜ਼ਵੇਰੇਵ ਪਹਿਲੇ ਗੇੜ ਦੇ ਸੰਕਟ ’ਚੋਂ ਬਚਿਆ

ਗੇਲ ਮੋਨਫਿਲਜ਼ ਨੇ ਜਿੱਤ ਨਾਲ ਮਨਾਇਆ 40ਵਾਂ ਜਨਮ ਦਿਨ

  • fb
  • twitter
  • whatsapp
  • whatsapp
featured-img featured-img
ਜਰਮਨੀ ਦਾ ਅਲੈਗਜ਼ੈਂਡਰ ਜ਼ਵੈਰੇਵ ਪਹਿਲੇ ਗੇੜ ਦਾ ਮੈਚ ਜਿੱਤਣ ਦੀ ਖੁਸ਼ੀ ਮਨਾਉਂਦਾ ਹੋਇਆ। -ਫੋਟੋ: ਰਾਇਟਰਜ਼
Advertisement
ਐਲੇਗਜ਼ੈਂਡਰ ਜ਼ਵੇਰੇਵ ਨੇ ਅੱਜ ਲਗਪਗ ਪੰਜ ਘੰਟੇ ਚੱਲੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਇਟਲੀ ਦੇ ਲੌਰੈਂਜ਼ੋ ਸੋਨੈਗੋ ਨੂੰ ਹਰਾ ਕੇ ਆਪਣੇ ਯੂ ਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਵੱਡੇ ਸੰਕਟ ਉੱਤੇ ਕਾਬੂ ਪਾਇਆ। ਕਿਸੇ ਗਰੈਂਡ ਸਲੈਮ ਟੂਰਨਾਮੈਂਟ ਵਿੱਚ ਪਹਿਲੀ ਵਾਰ ਚੋਟੀ ਦੇ ਦਰਜਾ ਪ੍ਰਾਪਤ ਖਿਡਾਰੀ ਵਜੋਂ ਖੇਡ ਰਿਹਾ ਜਰਮਨੀ ਦਾ ਇਹ ਸਿਤਾਰਾ ਪਹਿਲੇ ਗੇੜ ਵਿੱਚ ਹੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨ ਤੋਂ ਸਿਰਫ਼ ਦੋ ਅੰਕਾਂ ਦੀ ਦੂਰੀ ’ਤੇ ਸੀ, ਜਦੋਂ ਉਹ ਚੌਥੇ ਸੈੱਟ ਵਿੱਚ 4-5, 30/30 ’ਤੇ ਸਰਵ ਕਰ ਰਿਹਾ ਸੀ ਪਰ ਆਪਣੇ ਦੂਜੇ ਗਰੈਂਡ ਸਲੈਮ ਖ਼ਿਤਾਬ ਦੇ ਸੁਪਨੇ ਨੂੰ ਜ਼ਿੰਦਾ ਰੱਖਣ ਲਈ ਉਸ ਨੇ ਸਹੀ ਸਮੇਂ ’ਤੇ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ।

ਇਸ ਸਾਲ ਦੇ ਸ਼ੁਰੂ ਵਿੱਚ, ਉਸ ਨੇ ਫਰੈਂਚ ਓਪਨ ਜਿੱਤਿਆ ਸੀ, ਜਿਸ ਵਿੱਚ ਉਸ ਨੇ ਫਾਈਨਲ ਵਿੱਚ ਫਲਾਵੀਓ ਕਾਬੋਲੀ ਨੂੰ ਹਰਾਇਆ ਸੀ। ਜ਼ਵੇਰੇਵ ਨੇ 6-4, 3-6, 6-7(7), 7-5, 6-4 ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ, ਗੇਲ ਮੋਨਫਿਲਜ਼ ਜੋ ਆਪਣਾ 40ਵਾਂ ਜਨਮ ਦਿਨ ਮਨਾ ਰਿਹਾ ਸੀ, ਨੇ ਹਾਰਡ ਕੋਰਟ ਦੇ ਇਸ ਵੱਡੇ ਟੂਰਨਾਮੈਂਟ ਵਿੱਚ ਆਪਣੇ 18ਵੇਂ ਅਤੇ ਆਖ਼ਰੀ ਸਫ਼ਰ ਦੀ ਸ਼ੁਰੂਆਤ ਅਡੋਲਫੋ ਡੈਨੀਅਲ ਵੈਲੇਜੋ ਵਿਰੁੱਧ 2-6, 6-1, 6-2, 6-0 ਦੀ ਸ਼ਾਨਦਾਰ ਵਾਪਸੀ ਵਾਲੀ ਜਿੱਤ ਨਾਲ ਕੀਤੀ।

Advertisement

ਗੌਫ ਤੇ ਈਲਾ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ’ਚ

Advertisement

ਕੋਕੋ ਗੌਫ ਨੇ ਮੰਗਲਵਾਰ ਨੂੰ ਆਪਣੇ ਯੂ ਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਜ਼ੇਨੇਪ ਸੋਨਮੇਜ਼ ਨੂੰ ਹਰਾ ਕੇ ਜਿੱਤ ਨਾਲ ਸ਼ੁਰੂਆਤ ਕੀਤੀ। ਗੌਫ ਨੇ ਨੌਂ ਮਿੰਟ ਤੱਕ ਚੱਲੇ ਛੇ-ਡਿਊਸ ਗੇਮ ਵਿੱਚ ਤਿੰਨ ਬਰੇਕ ਪੁਆਇੰਟ ਬਚਾਏ ਅਤੇ ਸਕੋਰ 3-3 ’ਤੇ ਬਰਾਬਰ ਰੱਖਿਆ। ਦੁਨੀਆ ਦੀ ਚੌਥੇ ਨੰਬਰ ਦੀ ਖਿਡਾਰਨ ਨੇ 1 ਘੰਟਾ 20 ਮਿੰਟ ਵਿੱਚ 6-3, 6-4 ਨਾਲ ਮੈਚ ਆਪਣੇ ਨਾਂ ਕੀਤਾ। ਦੂਜੇ ਪਾਸੇ, ਫਿਲਪੀਨਜ਼ ਦੀ ਉਭਰਦੀ ਹੋਈ ਸਟਾਰ ਐਲੇਗਜ਼ੈਂਡਰਾ ਈਲਾ ਨੇ ਅਮਰੀਕੀ ਕੁਆਲੀਫਾਇਰ ਮੈਰੀ ਸਟੋਆਨਾ ਨੂੰ ਹਰਾ ਕੇ 1 ਘੰਟੇ 17 ਮਿੰਟ ਵਿੱਚ 6-1, 6-2 ਨਾਲ ਮੈਚ ਖ਼ਤਮ ਕੀਤਾ ਅਤੇ ਲਗਾਤਾਰ ਦੂਜੇ ਸਾਲ ਇਸ ਮੁਕਾਬਲੇ ਦੇ ਦੂਜੇ ਗੇੜ ਵਿੱਚ ਦਾਖ਼ਲ ਹੋਈ।

Advertisement
×