ਨਿਊਯਾਰਕ, 4 ਸਤੰਬਰ
ਭਾਰਤ ਦੇ ਰੋਹਨ ਬੋਪੰਨਾ ਅਤੇ ਆਸਟਰੇਲੀਆ ਦੇ ਮੈਥਿਊ ਐਬਡੇਨ ਦੀ ਜੋੜੀ ਨੇ ਜੂਲੀਅਨ ਕੈਸ਼ ਅਤੇ ਹੈਨਰੀ ਪਾਟੇਨ ਦੀ ਜੋੜੀ ਨੂੰ ਸਖ਼ਤ ਮੁਕਾਬਲੇ ਵਿਚ ਤਿੰਨ ਸੈੱਟਾਂ ਵਿਚ ਹਰਾ ਕੇ ਯੂਐੱਸ ਓਪਨ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਬੋਪੰਨਾ ਅਤੇ ਐਬਡੇਨ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੇ ਬਰਤਾਨਵੀ ਜੋੜੀ ਨੂੰ 6-4, 6-7, 7-6 ਨਾਲ ਹਰਾਇਆ। ਇਹ ਮੈਚ ਕਰੀਬ ਦੋ ਘੰਟੇ 22 ਮਿੰਟ ਚੱਲਿਆ।