DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

US Open: ਸਬਾਲੇਂਕਾ ਤੇ ਰਿਬਾਕੀਨਾ ਵਿਚਾਲੇ ਹੋਵੇਗੀ ਖ਼ਿਤਾਬੀ ਟੱਕਰ

99 ਹਫ਼ਤਿਆਂ ਬਾਅਦ ਸਬਾਲੇਂਕਾ ਤੋਂ ਖੁੱਸੇਗਾ ਨੰਬਰ 1 ਦਰਜਾ

  • fb
  • twitter
  • whatsapp
  • whatsapp
featured-img featured-img
ਆਰਿਨਾ ਸਬਾਲੇਂਕਾ
Advertisement

ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਦੁਨੀਆਂ ਦੀਆਂ ਸਿਖਰਲੀਆਂ ਦੋ ਖਿਡਾਰਨਾਂ ਆਰਿਨਾ ਸਬਾਲੇਂਕਾ ਅਤੇ ਯੇਲੇਨਾ ਰਿਬਾਕੀਨਾ ਵਿਚਾਲੇ ਖ਼ਿਤਾਬੀ ਮੁਕਾਬਲਾ ਹੋਵੇਗਾ। ਪਿਛਲੀ ਦੋ ਵਾਰ ਦੀ ਚੈਂਪੀਅਨ ਸਬਾਲੇਂਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਸੈਮੀ ਫਾਈਨਲ ਵਿੱਚ ਜੈਸਿਕਾ ਪੇਗੁਲਾ ਨੂੰ 7-5, 6-2 ਅਤੇ ਦੂਜੇ ਸੈਮੀ ਫਾਈਨਲ ਵਿੱਚ ਰਿਬਾਕੀਨਾ ਨੇ ਸਖ਼ਤ ਮੁਕਾਬਲੇ ਮਗਰੋਂ ਕੋਕੋ ਗੌਫ ਨੂੰ 3-6, 6-4, 6-4 ਨਾਲ ਮਾਤ ਦਿੱਤੀ। ਇਸ ਦੇ ਨਾਲ ਹੀ ਸੋਮਵਾਰ ਨੂੰ ਜਾਰੀ ਹੋਣ ਵਾਲੀ ਡਬਲਿਊ ਟੀ ਏ ਰੈਂਕਿੰਗ ਵਿੱਚ ਰਿਬਾਕੀਨਾ ਦੁਨੀਆ ਦੀ ਨੰਬਰ ਇੱਕ ਖਿਡਾਰਨ ਬਣ ਜਾਵੇਗੀ। ਉਹ ਪਿਛਲੇ 99 ਹਫ਼ਤਿਆਂ ਤੋਂ ਪਹਿਲੇ ਸਥਾਨ ’ਤੇ ਕਾਬਜ਼ ਸਬਾਲੇਂਕਾ ਨੂੰ ਪਛਾੜੇਗੀ। ਸਬਾਲੇਂਕਾ ਨੇ ਮੰਨਿਆ ਕਿ ਇਸ ਸੀਜ਼ਨ ਵਿੱਚ ਉਸ ਦਾ ਪ੍ਰਦਰਸ਼ਨ ਬਹੁਤਾ ਖ਼ਾਸ ਨਹੀਂ ਰਿਹਾ।

ਜ਼ਿਕਰਯੋਗ ਹੈ ਕਿ ਐਤਕੀਂ ਸਾਲ 1975 ਤੋਂ ਬਾਅਦ ਪਹਿਲੀ ਵਾਰ ਟੂਰਨਾਮੈਂਟ ਦੀਆਂ ਚਾਰ ਸਿਖਰਲਾ ਦਰਜਾ ਪ੍ਰਾਪਤ ਖਿਡਾਰਨਾਂ ਮਹਿਲਾ ਸਿੰਗਲਜ਼ ਦੇ ਸੈਮੀ ਫਾਈਨਲ ਪੁੱਜੀਆਂ ਸਨ।

Advertisement

Advertisement
Advertisement
×