DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

US Open: ਅਲਕਰਾਜ਼ ਤੇ ਸਬਾਲੇਂਕਾ ਦੀ ਜੇਤੂ ਸ਼ੁਰੂਆਤ

ਯੂ ਐੱਸ ਓਪਨ ਟੈਨਿਸ ਟੂਰਨਾਮੈਂਟ ਵਿੱਚ ਸਪੇਨ ਦੇ ਨੌਜਵਾਨ ਖਿਡਾਰੀ ਕਾਰਲੋਸ ਅਲਕਰਾਜ਼ ਅਤੇ ਬੇਲਾਰੂਸ ਦੀ ਆਰਿਨਾ ਸਬਾਲੇਂਕਾ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਸੱਜੇ ਗੁੱਟ ਦੀ ਸੱਟ ਕਾਰਨ ਅਪਰੈਲ ਤੋਂ ਬਾਹਰ ਚੱਲ ਰਹੇ 23 ਸਾਲਾ ਅਲਕਰਾਜ਼ ਨੇ...

  • fb
  • twitter
  • whatsapp
  • whatsapp
featured-img featured-img
ਮੁਕਾਬਲਾ ਜਿੱਤਣ ਮਗਰੋਂ ਖ਼ੁਸ਼ੀ ਮਨਾਉਂਦਾ ਹੋਇਆ ਕਾਰਲੋਸ ਅਲਕਰਾਜ਼। -ਫੋਟੋ: ਰਾਇਟਰਜ਼
Advertisement

ਯੂ ਐੱਸ ਓਪਨ ਟੈਨਿਸ ਟੂਰਨਾਮੈਂਟ ਵਿੱਚ ਸਪੇਨ ਦੇ ਨੌਜਵਾਨ ਖਿਡਾਰੀ ਕਾਰਲੋਸ ਅਲਕਰਾਜ਼ ਅਤੇ ਬੇਲਾਰੂਸ ਦੀ ਆਰਿਨਾ ਸਬਾਲੇਂਕਾ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਸੱਜੇ ਗੁੱਟ ਦੀ ਸੱਟ ਕਾਰਨ ਅਪਰੈਲ ਤੋਂ ਬਾਹਰ ਚੱਲ ਰਹੇ 23 ਸਾਲਾ ਅਲਕਰਾਜ਼ ਨੇ ਕੋਰਟ ’ਤੇ ਸ਼ਾਨਦਾਰ ਵਾਪਸੀ ਕੀਤੀ। ਦੂਜਾ ਦਰਜਾ ਪ੍ਰਾਪਤ ਇਸ ਖਿਡਾਰੀ ਨੇ ਰੋਮਨ ਸਫਿਊਲਿਨ ਨੂੰ ਸਿੱਧੇ ਸੈੱਟਾਂ ਵਿੱਚ 6-4, 6-4, 6-4 ਨਾਲ ਮਾਤ ਦਿੱਤੀ।

ਮੁਕਾਬਲੇ ਦੌਰਾਨ ਅਲਕਰਾਜ਼ ਪੂਰੀ ਤਰ੍ਹਾਂ ਫਿੱਟ ਨਜ਼ਰ ਆਇਆ ਅਤੇ ਉਸ ਦੀ ਖੇਡ ਵਿੱਚ ਕੋਈ ਕਮੀ ਨਜ਼ਰ ਨਹੀਂ ਆਈ। ਆਰਥਰ ਐਸ਼ ਸਟੇਡੀਅਮ ਵਿੱਚ ਮੈਚ ਜਿੱਤਣ ਮਗਰੋਂ ਉਸ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਉਹ ਦੁਬਾਰਾ ਮੁਕਾਬਲੇ ਵਿੱਚ ਪਰਤ ਕੇ ਬਹੁਤ ਖੁਸ਼ ਹੈ ਅਤੇ ਆਉਣ ਵਾਲੇ ਮੈਚਾਂ ਵਿੱਚ ਆਪਣੀ ਖੇਡ ਦਾ ਪੱਧਰ ਹੋਰ ਉੱਚਾ ਚੁੱਕੇਗਾ। ਜ਼ਿਕਰਯੋਗ ਹੈ ਕਿ ਨੰਬਰ ਇੱਕ ਖਿਡਾਰੀ ਜਾਨਿਕ ਸਿਨਰ ਸੱਟ ਕਾਰਨ ਬਾਹਰ ਹੈ ਅਤੇ ਨੋਵਾਕ ਜੋਕੋਵਿਚ ਪਹਿਲੇ ਹੀ ਗੇੜ ’ਚ ਹਾਰ ਚੁੱਕਾ ਹੈ, ਜਿਸ ਕਰ ਕੇ 7 ਵਾਰ ਦਾ ਗਰੈਂਡ ਸਲੈਮ ਜੇਤੂ ਅਲਕਰਾਜ਼ ਹੁਣ ਖ਼ਿਤਾਬ ਦਾ ਸਭ ਤੋਂ ਮਜ਼ਬੂਤ ਦਾਅਵੇਦਾਰ ਬਣ ਗਿਆ ਹੈ।

Advertisement

ਮਹਿਲਾ ਵਰਗ ਵਿੱਚ ਦੋ ਵਾਰ ਦੀ ਚੈਂਪੀਅਨ ਆਰਿਨਾ ਸਬਾਲੇਂਕਾ ਨੇ ਕੈਮਿਲਾ ਓਸੋਰਿਓ ਨੂੰ 6-4, 6-4 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਹੈ। ਉਹ ਸੇਰੇਨਾ ਵਿਲੀਅਮਜ਼ (2012-14) ਮਗਰੋਂ ਲਗਾਤਾਰ ਤਿੰਨ ਯੂ ਐੱਸ ਓਪਨ ਖ਼ਿਤਾਬ ਜਿੱਤਣ ਵਾਲੀ ਪਹਿਲੀ ਖਿਡਾਰਨ ਬਣਨਾ ਚਾਹੁੰਦੀ ਹੈ।

Advertisement

ਦੂਜੇ ਪਾਸੇ, ਦਸਵਾਂ ਦਰਜਾ ਪ੍ਰਾਪਤ ਆਰਥਰ ਫਿਲਜ਼ ਨੂੰ ਗ਼ੈਰ-ਦਰਜਾ ਪ੍ਰਾਪਤ ਸਟੇਫਾਨੋਸ ਸਿਟਸਿਪਾਸ ਹੱਥੋਂ 4-6, 7-6, 6-1, 6-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਵਰਗ ਵਿੱਚ ਸੱਤਵਾਂ ਦਰਜਾ ਪ੍ਰਾਪਤ ਕੈਰੋਲੀਨਾ ਮੁਚੋਵਾ ਨੇ ਸਿੰਜਾ ਕ੍ਰਾਊਸ ਨੂੰ 6-3, 6-0 ਨਾਲ ਹਰਾਇਆ। 28ਵਾਂ ਦਰਜਾ ਪ੍ਰਾਪਤ ਸਾਰਾ ਬੇਜਲੇਕ ਕ੍ਰਿਸਟੀਨਾ ਬੁਕਸਾ ਤੋਂ ਤਿੰਨ ਸੈੱਟਾਂ ਦੇ ਮੁਕਾਬਲੇ ਵਿੱਚ ਹਾਰ ਕੇ ਬਾਹਰ ਹੋ ਗਈ।

Advertisement
×