DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਡਰ-19 ਕੱਪ: ਭਾਰਤ 10ਵੀਂ ਵਾਰ ਫਾਈਨਲ ’ਚ

ਅਫ਼ਗਾਨਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ; ਇੰਗਲੈਂਡ ਨਾਲ ਹੋਵੇਗੀ ਖ਼ਿਤਾਬੀ ਟੱਕਰ

  • fb
  • twitter
  • whatsapp
  • whatsapp
featured-img featured-img
ਸੈਂਕੜਾ ਜੜਨ ਮਗਰੋਂ ਪ੍ਰਸ਼ੰਸਕਾਂ ਦੀਆਂ ਵਧਾਈਆਂ ਕਬੂਲਦਾ ਹੋਇਆ ਬੱਲੇਬਾਜ਼ ਆਰੋਨ ਜੌਰਜ।
Advertisement

ਭਾਰਤ ਨੇ ਅੱਜ ਦੂਜੇ ਸੈਮੀ ਫਾਈਨਲ ਵਿੱਚ ਅਫ਼ਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਆਈ ਸੀ ਸੀ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਬਣਾ ਲਈ। ਹੁਣ ਸ਼ੁੱਕਰਵਾਰ ਨੂੰ ਖ਼ਿਤਾਬੀ ਮੁਕਾਬਲੇ ਵਿੱਚ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ। ਭਾਰਤ ਨੇ ਦਸਵੀਂ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਫੈਜ਼ਲ ਸ਼ਿਨੋਜ਼ਾਦਾ (110 ਦੌੜਾਂ) ਅਤੇ ਉਜ਼ੈਰਉੱਲ੍ਹਾ ਨਿਆਜ਼ਲ (101 ਦੌੜਾਂ) ਦੇ ਸੈਂਕੜਿਆਂ ਦੀ ਮਦਦ ਨਾਲ 4 ਵਿਕਟਾਂ ਗੁਆ ਕੇ 310 ਦੌੜਾਂ ਬਣਾਈਆਂ। ਦੀਪੇਸ਼ ਦੇਵੇਂਦਰਨ ਅਤੇ ਕਨਿਸ਼ਕ ਚੌਹਾਨ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।

ਭਾਰਤੀ ਟੀਮ ਨੇ ਆਰੋਨ ਜੌਰਜ ਦੇ ਸ਼ਾਨਦਾਰ ਸੈਂਕੜੇ (104 ਗੇਂਦਾਂ ’ਤੇ 115 ਦੌੜਾਂ) ਅਤੇ ਆਈ ਪੀ ਐੱਲ ਸਟਾਰ ਵੈਭਵ ਸੂਰਿਆਵੰਸ਼ੀ (33 ਗੇਂਦਾਂ ’ਤੇ 68 ਦੌੜਾਂ) ਤੇ ਕਪਤਾਨ ਆਯੂਸ਼ ਮਹਾਤਰੇ (59 ਗੇਂਦਾਂ ’ਤੇ 62 ਦੌੜਾਂ) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 41.1 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਭਾਰਤ ਨੇ ਅੰਡਰ-19 ਵਿਸ਼ਵ ਕੱਪ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਟੀਚਾ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਵਿਹਾਨ ਮਲਹੋਤਰਾ ਨੇ ਨਾਬਾਦ 38 ਦੌੜਾਂ ਬਣਾਈਆਂ। ਅਫ਼ਗਾਨਿਸਤਾਨ ਵੱਲੋਂ ਨੂਰਿਸਤਾਨੀ ਉਮਰਜ਼ਈ ਨੇ ਦੋ ਅਤੇ ਵਹੀਦਉੱਲ੍ਹਾ ਜ਼ਾਦਰਾਨ ਨੇ ਇੱਕ ਵਿਕਟ ਹਾਸਲ ਕੀਤੀ।

Advertisement

Advertisement
Advertisement
×