DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਡਰ-19 ਏਸ਼ੀਆ ਕੱਪ: ਭਾਰਤ-ਪਾਕਿ ਵਿਚਾਲੇ ਫਾਈਨਲ ਅੱਜ

ਰਿਕਾਰਡ 12ਵੀਂ ਵਾਰ ਖਿਤਾਬ ਜਿੱਤਣਾ ਚਾਹੇਗੀ ਭਾਰਤੀ ਟੀਮ

  • fb
  • twitter
  • whatsapp
  • whatsapp
Advertisement

ਅੰਡਰ-19 ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਐਤਵਾਰ ਨੂੰ ਰਵਾਇਤੀ ਵਿਰੋਧੀ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹੋਣਗੇ। ਦੁਬਈ ਦੇ ਆਈ ਸੀ ਸੀ ਅਕੈਡਮੀ ਮੈਦਾਨ ’ਚ ਹੋਣ ਵਾਲੇ ਇਸ ਖਿਤਾਬੀ ਮੁਕਾਬਲੇ ਵਿੱਚ ਆਯੂਸ਼ ਮਹਾਤਰੇ ਦੀ ਅਗਵਾਈ ਹੇਠਲੀ ਭਾਰਤੀ ਟੀਮ ਦੀਆਂ ਨਜ਼ਰਾਂ ਰਿਕਾਰਡ 12ਵੀਂ ਵਾਰ ਚੈਂਪੀਅਨ ਬਣਨ ’ਤੇ ਹੋਣਗੀਆਂ। ਮੌਜੂਦਾ ਟੂਰਨਾਮੈਂਟ ਵਿੱਚ ਭਾਰਤੀ ਟੀਮ ਸ਼ਾਨਦਾਰ ਲੈਅ ਵਿੱਚ ਚੱਲ ਰਹੀ ਹੈ ਅਤੇ ਸੈਮੀਫਾਈਨਲ ਵਿੱਚ ਸ੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪੁੱਜੀ ਹੈ।

ਦੂਜੇ ਪਾਸੇ, ਪਾਕਿਸਤਾਨ ਦੀ ਟੀਮ ਮੌਜੂਦਾ ਚੈਂਪੀਅਨ ਬੰਗਲਾਦੇਸ਼ ਨੂੰ ਹਰਾ ਕੇ ਖਿਤਾਬੀ ਦੌੜ ਵਿੱਚ ਸ਼ਾਮਲ ਹੋਈ ਹੈ। ਹਾਲਾਂਕਿ ਗਰੁੱਪ ਮੈਚ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ 90 ਦੌੜਾਂ ਨਾਲ ਹਰਾਇਆ ਸੀ, ਜਿਸ ਕਰਕੇ ਭਾਰਤ ਦਾ ਪੱਲਾ ਭਾਰੀ ਮੰਨਿਆ ਜਾ ਰਿਹਾ ਹੈ। ਬੱਲੇਬਾਜ਼ੀ ਵਿੱਚ ਭਾਰਤ ਕੋਲ ਵੈਭਵ ਸੂਰਿਆਵੰਸ਼ੀ ਅਤੇ ਅਭਿਗਿਆਨ ਕੁੰਡੂ ਵਰਗੇ ਸ਼ਾਨਦਾਰ ਖਿਡਾਰੀ ਹਨ। ਕੁੰਡੂ ਨੇ ਮਲੇਸ਼ੀਆ ਖਿਲਾਫ਼ ਦੋਹਰਾ ਸੈਂਕੜਾ (ਨਾਬਾਦ 209) ਜੜ ਕੇ ਇਤਿਹਾਸ ਰਚਿਆ ਸੀ ਜਦਕਿ ਸੂਰਿਆਵੰਸ਼ੀ ਨੇ ਯੂ ਏ ਈ ਖਿਲਾਫ਼ 171 ਦੌੜਾਂ ਦੀ ਪਾਰੀ ਖੇਡੀ ਸੀ। ਗੇਂਦਬਾਜ਼ੀ ਵਿੱਚ ਤੇਜ਼ ਗੇਂਦਬਾਜ਼ ਦੀਪੇਸ਼ ਦੇਵੇਂਦਰਨ ਭਾਰਤ ਲਈ ਅਹਿਮ ਸਾਬਤ ਹੋਇਆ ਹੈ ਜਿਸ ਨੇ ਹੁਣ ਤੱਕ 11 ਵਿਕਟਾਂ ਲਈਆਂ ਹਨ। ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 10:30 ਵਜੇ ਸ਼ੁਰੂ ਹੋਵੇਗਾ।

Advertisement

Advertisement
Advertisement
×