DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਡਰ 18 Hockey ਏਸ਼ੀਆ ਕੱਪ ਅੱਜ ਤੋਂ

ਭਾਰਤ ਦੀਆਂ ਨਜ਼ਰਾਂ ਜੇਤੂ ਸ਼ੁਰੂਆਤ ’ਤੇ

  • fb
  • twitter
  • whatsapp
  • whatsapp
Advertisement
ਸਰਦਾਰ ਸਿੰਘ ਅਤੇ ਰਾਣੀ ਰਾਮਪਾਲ ਜਿਹੇ ਸੀਨੀਅਰ ਸਾਬਕਾ ਖਿਡਾਰੀਆਂ ਦੀ ਅਗਵਾਈ ਹੇਠ ਭਾਰਤ ਦੀਆਂ ਅੰਡਰ-18 ਲੜਕਿਆਂ ਤੇ ਲੜਕੀਆਂ ਦੀਆਂ ਟੀਮਾਂ 29 ਮਈ ਤੋਂ ਇੱਥੇ ਸ਼ੁਰੂ ਹੋ ਰਹੇ ਏਸ਼ੀਆ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਇਰਾਦੇ ਨਾਲ ਉਤਰਨਗੀਆਂ। ਲੜਕਿਆਂ ਦੀ ਟੀਮ ਦੇ ਕੋਚ ਭਾਰਤ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਅਤੇ ਰਜਨੀਸ਼ ਮਿਸ਼ਰਾ ਹਨ ਜਦਕਿ ਲੜਕੀਆਂ ਦੀ ਟੀਮ ਦੀ ਕੋਚ ਭਾਰਤੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ ਹੈ।

ਕਈ ਹਫ਼ਤੇ ਕੈਂਪ ’ਚ ਤਿਆਰੀ ਕਰਨ ਅਤੇ ਭੋਪਾਲ ’ਚ ਆਰਟਰੇਲੀਆ ਖ਼ਿਲਾਫ਼ ਅਭਿਆਸ ਮੈਚ ਖੇਡਣ ਤੋਂ ਬਾਅਦ ਦੋਵੇਂ ਟੀਮਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਦਾ ਯਕੀਨ ਹੈ। ਫਾਰਵਰਡ ਕੇਤਨ ਕੁਸ਼ਵਾਹਾ ਦੀ ਕਪਤਾਨੀ ਹੇਠ ਅੰਡਰ-18 ਲੜਕਿਆਂ ਦੀ ਟੀਮ ਨੇ ਭੋਪਾਲ ਸਥਿਤ ਭਾਰਤੀ ਖੇਡ ਅਥਾਰਿਟੀ ਕੇਂਦਰ ’ਚ ਸਰਦਾਰ ਅਤੇ ਰਜਨੀਸ਼ ਦੀ ਨਿਗਰਾਨੀ ਹੇਠ ਅਭਿਆਸ ਕੈਂਪ ’ਚ ਹਿੱਸਾ ਲਿਆ ਸੀ। ਆਸਟਰੇਲੀਆ ਦੀ ਅੰਡਰ-18 ਟੀਮ ਖ਼ਿਲਾਫ਼ ਚਾਰ ਮੈਚਾਂ ਦੀ ਲੜੀ ’ਚ ਭਾਰਤ ਨੇ ਇੱਕ ਮੈਚ ਜਿੱਤਿਆ, ਇੱਕ ਹਾਰਿਆ ਅਤੇ ਦੋ ਮੈਚ ਡਰਾਅ ਖੇਡੇ। ਭਾਰਤ ਨੂੰ ਪੂਲ ‘ਏ’ ’ਚ ਮੇਜ਼ਬਾਨ ਜਪਾਨ, ਕੋਰੀਆ, ਚੀਨੀ ਤੈਪਈ ਅਤੇ ਕਜ਼ਾਖ਼ਿਸਤਾਨ ਨਾਲ ਰੱਖਿਆ ਗਿਆ ਹੈ। ਭਾਰਤ ਦਾ ਪਹਿਲਾ ਮੈਚ 29 ਮਈ ਨੂੰ ਕਜ਼ਾਖ਼ਿਸਤਾਨ ਨਾਲ ਹੋਵੇਗਾ।

Advertisement

ਭਾਰਤ ਦੀ ਅੰਡਰ-18 ਲੜਕੀਆਂ ਦੀ ਟੀਮ ਨੇ ਆਸਟਰੇਲੀਆ ਖ਼ਿਲਾਫ਼ ਚਾਰ ਮੈਚਾਂ ਦੀ ਲੜੀ ਦੇ ਆਖ਼ਰੀ ਮੈਚ ਵਿੱਚ ਜਿੱਤ ਦਰਜ ਕੀਤੀ ਸੀ। ਪੂਲ ‘ਏ’ ਵਿੱਚ ਭਾਰਤ ਨੇ 30 ਮਈ ਨੂੰ ਮਲੇਸ਼ੀਆ ਨਾਲ, 31 ਮਈ ਨੂੰ ਕੋਰੀਆ ਅਤੇ ਦੋ ਜੂਨ ਨੂੰ ਸਿੰਗਾਪੁਰ ਨਾਲ ਮੈਚ ਖੇਡਣਾ ਹੈ।

Advertisement

Advertisement
×