DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

UCC: ਯੂ ਪੀ ਵਿੱਚ ਇੱਕਸਾਰ ਸਿਵਲ ਕੋਡ ਲਿਆਵਾਂਗੇ: Amit Shah

ਸੂਬੇ ’ਚ ਮੁੜ ਭਾਜਪਾ ਸਰਕਾਰ ਬਣਨ ਦਾ ਦਾਅਵਾ; ਸਮਾਜਵਾਦੀ ਪਾਰਟੀ ਨੂੰ ਘੇਰਿਆ

  • fb
  • twitter
  • whatsapp
  • whatsapp
featured-img featured-img
ਭਾਜਪਾ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫਾਈਲ ਫੋਟੋ।
Advertisement
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਯੂ ਪੀ ਵਿੱਚ ਅਗਾਮੀ ਅਸੈਂਬਲੀ ਚੋਣਾਂ ਮਗਰੋਂ ਭਾਜਪਾ ਸੱਤਾ ਵਿੱਚ ਵਾਪਸੀ ਕਰੇਗੀ ਅਤੇ ਸੂਬੇ ਵਿੱਚ ਇੱਕਸਾਰ ਸਿਵਲ ਕੋਡ (ਯੂ ਸੀ ਸੀ) ਲਾਗੂ ਕੀਤਾ ਜਾਵੇਗਾ। ਇਥੇ ਪਾਰਟੀ ਦੀ ਸਟੇਟ ਵਰਕਿੰਗ ਕਮੇਟੀ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਸਮਾਜਵਾਦੀ ਪਾਰਟੀ ਅਤੇ ਹੋਰਨਾਂ ਪਾਰਟੀਆਂ ਨੂੰ ਰਾਮ ਮੰਦਰ ਮਾਮਲੇ ਤੇ ਵੋਟਰ ਸੂਚੀਆਂ ’ਚ ਕਥਿਤ ਬੇਨਿਯਮੀਆਂ ਜਿਹੇ ਮੁੱਦੇ ਉਛਾਲਣ ਲਈ ਘੇਰਿਆ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਅਗਲੇ 30 ਸਾਲ ਯੂ ਪੀ ਦੀ ਸੱਤਾ ਵਿੱਚ ਨਹੀਂ ਆਉਂਦੀ।

ਸ਼ਾਹ ਨੇ ਕਿਹਾ, ‘‘ਐਤਕੀਂ ਜਦੋਂ (ਭਾਜਪਾ) ਸਰਕਾਰ ਸੱਤਾ ਵਿੱਚ ਆਏਗੀ, ਯੂ ਪੀ ਵਿੱਚ ਯੂ ਸੀ ਸੀ ਲਾਗੂ ਕੀਤਾ ਜਾਵੇਗਾ। ਯੂ ਸੀ ਸੀ ਪਹਿਲਾਂ ਹੀ ਕਈ ਰਾਜਾਂ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ।’’ ਡਾ. ਰਾਮ ਮਨੋਹਰ ਲੋਹੀਆ ਨੈਸ਼ਨਲ ਲਾਅ ਯੂਨੀਵਰਸਿਟੀ ਆਡੀਟੋਰੀਅਮ ਵਿੱਚ ਹੋਈ ਬੈਠਕ ਦਿਨ ਭਰ ਚੱਲੀ, ਜਿਸ ਦੀ ਅਗਵਾਈ ਭਾਜਪਾ ਦੇ ਸੂਬਾ ਪ੍ਰਧਾਨ ਤੇ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕੀਤੀ। ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਤੇ ਬ੍ਰਜੇਸ਼ ਪਾਠਕ, ਭਾਜਪਾ ਦੇ ਸੂਬਾ ਇੰਚਾਰਜ ਵਿਨੋਦ ਤਾਵੜੇ ਤੇ ਕੌਮੀ ਜਨਰਲ ਸਕੱਤਰ ਸਮ੍ਰਿਤੀ ਇਰਾਨੀ ਮੌਜੂਦ ਸਨ।

Advertisement

ਸ਼ਾਹ ਨੇ ਕਿਹਾ ਕਿ ਯੂ ਪੀ ਵਿੱਚੋੋਂ ਭਾਜਪਾ ਨੂੰ ਹਟਾਉਣਾ ਮੁਸ਼ਕਲ ਹੈ ਕਿਉਂਕਿ ਯੋਗੀ ਸਰਕਾਰ ਨੇ ਖੁ਼ਦ ਨੂੰ ਪੱਕੇ ਪੈਰੀਂ ਸਥਾਪਿਤ ਕਰ ਲਿਆ ਹੈ। ਉਨ੍ਹਾਂ ਕਿਹਾ, ‘‘ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਅੰਗਦ ਦੇ ਪੈਰ ਵਾਂਗ ਹੈ, ਜਿਸ ਨੂੰ ਕੋਈ ਨਹੀਂ ਹਟਾ ਸਕਦਾ। ਭਾਜਪਾ ਸੂਬੇ ਵਿੱਚ ਮੁੜ ਸਰਕਾਰ ਬਣਾ ਰਹੀ ਹੈ। ਇਸ ਬਾਰੇ ਕੋਈ ਸ਼ੱਕ-ਸ਼ੁਬ੍ਹਾ ਨਹੀਂ ਹੋਣਾ ਚਾਹੀਦਾ।’’ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਸਮਾਜਵਾਦੀ ਪਾਰਟੀ ਅਗਲੇ 30 ਸਾਲ ਸੂਬੇ ਦੀ ਸੱਤਾ ’ਚੋਂ ਬਾਹਰ ਰਹੇਗੀ ਤੇ ਲੋਕ ਤੁਹਾਡੀ ਤੀਜੀ ਪੀੜ੍ਹੀ ਨੂੰ ਵੀ ਮੁਆਫ਼ ਨਹੀਂ ਕਰਨਗੇ। ਸ਼ਾਹ ਅਯੁੱਧਿਆ ਵਿੱਚ 30 ਅਕਤੂੁਬਰ 1990 ਨੂੰ ਪੁਲੀਸ ਵੱਲੋਂ ਕਾਰ ਸੇਵਕਾਂ ਉੱਤੇ ਚਲਾਈ ਗੋਲੀ ਦੇ ਹਵਾਲੇ ਨਾਲ ਗੱਲ ਕਰ ਰਹੇ ਸਨ।

Advertisement

ਬੜੀ ਦੇਰ ਕਰ ਦੀ ਮਿਹਰਬਾਨ...: ਅਖਿਲੇਸ਼

ਲਖਨਊ: ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਨੇ ਯੂ ਸੀ ਸੀ ਲਾਗੂ ਕਰਨ ਦੇ ਵਾਅਦੇ ਦੇ ਹਵਾਲੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਤਨਜ਼ ਕਸਦਿਆਂ ਕਿਹਾ ਕਿ ‘ਬੜੀ ਦੇਰ ਕਰ ਦੀ ਮਿਹਰਬਾਨ ਆਤੇ ਆਤੇ। ਯਾਦਵ ਨੇ ਕਿਹਾ ਕਿ ਜਦੋਂ ਅਸੈਂਬਲੀ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਭਾਜਪਾ ਨੂੰ ਅਜਿਹੇ ਵਾਅਦੇ ਯਾਦ ਆ ਜਾਂਦੇ ਹਨ, ਪਰ ਹੁਣ ਬਹੁਤ ਦੇਰ ਹੋ ਚੁੱਕੀ ਹੈ। ਉਨ੍ਹਾਂ ਸਰਕਾਰੀ ਨੌਕਰੀਆਂ ’ਚ ਯੋਗਤਾ ਲਈ ਹਾਲੀਆ ਸੋਧੇ ਦਿਸ਼ਾ ਨਿਰਦੇਸ਼ਾਂ ਲਈ ਵੀ ਯੋਗੀ ਸਰਕਾਰ ਨੂੰ ਘੇਰਿਆ। -ਪੀਟੀਆਈ

Advertisement
×